ਕੇਂਦਰੀ ਜੇਲ੍ਹ ਫਿਰ ਸੁਰਖੀਆਂ ’ਚ, 2 ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਸਣੇ 9 ਹੀਟਰ ਬਰਾਮਦ

Sunday, Oct 01, 2023 - 12:34 PM (IST)

ਤਰਨਤਾਰਨ (ਰਮਨ ਚਾਵਲਾ)- ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ, ਜਿਸ ਵਿਚ ਪ੍ਰਸ਼ਾਸਨ ਵਲੋਂ ਜੇਲ ਅੰਦਰ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 2 ਮੋਬਾਇਲ ਫੋਨ, ਇਕ ਸਿਮ, 24 ਤੰਬਾਕੂ ਦੀਆਂ ਪੁੜੀਆਂ, 30 ਬੀੜੀਆਂ ਦੇ ਬੰਡਲ ਅਤੇ 9 ਹੀਟਰ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਪੁਲਸ ਨੇ ਅਣਪਛਾਤੇ 2 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਪਰਿਵਾਰ ਦਾ ਬੁੱਝਿਆ ਇਕਲੌਤਾ ਚਿਰਾਗ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਅਤੇ ਸੁਖਵਿੰਦਰ ਰਾਮ ਵਲੋਂ ਅਚਾਨਕ ਜੇਲ੍ਹ ਅੰਦਰ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 2 ਮੋਬਾਈਲ ਫੋਨ, ਇਕ ਸਿਮ, 24 ਤੰਬਾਕੂ ਦੀਆਂ ਪੁੜੀਆਂ, 30 ਬੀੜੀਆਂ ਦੇ ਬੰਡਲ ਅਤੇ 9 ਹੀਟਰ ਬਰਾਮਦ ਸ਼ਾਮਲ ਸਨ।

ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸ੍ਰੀ ਗੋਇੰਦਵਾਲ ਸਾਹਿਬ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਬੂੰਗਾ ਤਰਨਤਰਨ ਅਤੇ ਗਗਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਭਿੱਖੀਵਿੰਡ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਖੇਡ ਮੈਦਾਨ 'ਚ ਗਿਆ ਸੀ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਪਰੀ ਅਣਹੋਣੀ ਦੀ ਖ਼ਬਰ ਵੇਖ ਘਰ ਵਿਛ ਗਏ ਸੱਥਰ

ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਗਵੰਤ ਸਿੰਘ ਅਤੇ ਸੁਖਵਿੰਦਰ ਸਿੰਘ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 58 ਗ੍ਰਾਮ 158 ਮਿਲੀ ਗ੍ਰਾਮ ਹੈਰੋਇਨ, 4 ਮੋਬਾਇਲ ਫੋਨ,1 ਹੈੱਡ ਫੋਨ, 1 ਡਾਟਾ ਕੇਬਲ, 1 ਚਾਰਜਰ ਬਰਾਮਦ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News