ਇਕ ਕਿਲੋ ਤੋਂ ਵੱਧ ਚਰਸ ਸਣੇ 2 ਅੰਤਰਰਾਜ਼ੀ ਨਸ਼ਾ ਸਮੱਗਲਰ ਗ੍ਰਿਫ਼ਤਾਰ
Monday, Jan 09, 2023 - 10:49 AM (IST)
ਪਠਾਨਕੋਟ (ਸ਼ਾਰਦਾ, ਆਦਿੱਤਿਆ, ਕੰਵਲ)- ਪਠਾਨਕੋਟ ਪੁਲਸ ਨੇ ਲਮੀਨੀ ਸਰਕਾਰੀ ਕਾਲਜ ਪਠਾਨਕੋਟ ਨੇੜਿਓਂ ਦੋ ਅੰਤਰਰਾਜ਼ੀ ਨਸ਼ਾ ਸਮੱਲਗਰਾਂ ਨੂੰ 1.20 ਕਿਲੋਗ੍ਰਾਮ ਚਰਸ ਅਤੇ ਕਾਰ (ਰਿਟਜ਼) ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪੰਕਜ (29) ਵਾਸੀ ਪਿੰਡ ਰਣਜੀਤਪੁਰ (ਜੰਮੂ-ਕਸ਼ਮੀਰ), ਹੁਣ ਭਦਰੋਆ ਹਿਮਾਚਲ ਪ੍ਰਦੇਸ਼ ਅਤੇ ਸਟੈਨਲੀ ਜੋਸਫ਼ (23) ਅਲਵਾਨ ਗਰਲਜ਼ ਸਕੂਲ, ਕੈਂਪਸ ਮਿਸ਼ਨ ਰੋਡ, ਪਠਾਨਕੋਟ ਵਜੋਂ ਹੋਈ ਹੈ।
ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ
ਇਸ ਸਬੰਧੀ ਸੀਨੀਅਰ ਕਪਤਾਨ ਪੁਲਸ (ਐੱਸ. ਐੱਸ. ਪੀ.) ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ 2 ਵਿਅਕਤੀ ਲਮੀਨੀ ਸਰਕਾਰੀ ਕਾਲਜ ਪਠਾਨਕੋਟ ਨੇੜੇ ਚਰਸ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਐੱਸ. ਐੱਚ. ਓ. ਡਵੀਜ਼ਨ ਨੰਬਰ-1 ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਤੁਰੰਤ ਕਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 1.20 ਕਿਲੋ ਚਰਸ ਅਤੇ ਮਾਲ ਦੀ ਢੋਆ-ਢੁਆਈ ਲਈ ਵਰਤੀ ਜਾ ਰਹੀ ਗੱਡੀ (ਰਿਟਜ਼) ਨੂੰ ਵੀ ਜ਼ਬਤ ਕਰ ਲਿਆ ਹੈ। ਪੁੱਛ-ਪੜਤਾਲ ਅਨੁਸਾਰ ਦੋਵਾਂ ਮੁਲਜ਼ਮਾਂ ਨੇ ਆਪਣੀ ਗਲਤੀ ਕਬੂਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਚਰਸ ਨੂੰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ’ਚ ਵੇਚ ਕੇ ਵਿੱਤੀ ਲਾਭ ਕਮਾਉਣ ਦੇ ਉਦੇਸ਼ ਨਾਲ ਲਿਆਂਦਾ ਸੀ।
ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਬਰਜਿੰਦਰ ਸਿੰਘ ਦੇ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।