ਫਾਸਟਟੈਗ ਦੇ ਕੱਟੇ ਪੈਸੇ ਵਾਪਸ ਕਰਨ ਦੀ ਆੜ ਹੇਠ ਮਾਰੀ 1.97 ਲੱਖ ਦੀ ਆਨਲਾਈਨ ਠੱਗੀ

Thursday, Dec 17, 2020 - 10:03 AM (IST)

ਫਾਸਟਟੈਗ ਦੇ ਕੱਟੇ ਪੈਸੇ ਵਾਪਸ ਕਰਨ ਦੀ ਆੜ ਹੇਠ ਮਾਰੀ 1.97 ਲੱਖ ਦੀ ਆਨਲਾਈਨ ਠੱਗੀ

ਗੁਰਦਾਸਪੁਰ (ਹਰਮਨ)-ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਦੇ ਬੈਂਕ ਖਾਤੇ ’ਚੋਂ ਧੋਖੇ ਨਾਲ 1.97 ਲੱਖ ਰੁਪਏ ਆਨਲਾਈਨ ਟਰਾਂਸਫਾਰਮਰ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਬਖਸ਼ ਸਿੰਘ ਵਾਸੀ ਰੁਲੀਆ ਰਾਮ ਕਾਲੋਨੀ ਨੇ ਦੱਸਿਆ ਕਿ ਉਸ ਦੀ ਕਾਰ ’ਤੇ ਲੱਗੇ ਫਾਸਟਟੈਗ ਦੇ ਖਾਤੇ ’ਚੋਂ 10 ਅਗਸਤ ਨੂੰ 115 ਰੁਪਏ ਕੱਟੇ ਗਏ ਸਨ, ਜਿਸ ਦੇ ਬਾਅਦ ਉਸਨੇ ਫਾਸਟਟੈਗ ਦੀ ਹੈਲਪਲਾਈਨ ’ਤੇ ਈਮੇਲ ਕਰ ਕੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਅਮਿਤ ਨਾਮ ਦੇ ਵਿਅਕਤੀ ਦਾ ਫੋਨ ਆਇਆ ਸੀ, ਜਿਸ ਨੇ ਕਿਹਾ ਕਿ ਕੰਪਨੀ ਨੇ ਉਸ ਦੇ ਖਾਤੇ ਵਿਚ ਕੱਟੇ ਗਏ ਪੈਸੇ ਵਾਪਸ ਕਰਨੇ ਹਨ।

ਇਸ ਦੌਰਾਨ ਉਕਤ ਵਿਅਕਤੀ ਨੇ ਮੁੱਦਈ ਦੇ ਮੋਬਾਇਲ ਨੰਬਰ ਨੂੰ ਟੈਕਟੀਨਕਲ ਤਰੀਕੇ ਨਾਲ ਹੈਕ ਕਰ ਲਿਆ ਅਤੇ ਮੁੱਦਈ ਪਾਸੋਂ ਐਪ ਡਾਊਨ ਲੋਡ ਕਰਵਾ ਦਿੱਤੀ। ਮੁੱਦਈ ਦੇ ਲੜਕੇ ਦਾ ਅਕਾਊਂਟ ਨੰਬਰ ਯੂਕੋ ਬੈਂਕ ਲਿੰਕ ਹੋਣ ਕਾਰਣ ਉਕਤ ਵਿਅਕਤੀ ਨੇ 23 ਤੋਂ 26 ਸਤੰਬਰ ਤੱਕ 1 ਲੱਖ 97 ਹਜ਼ਾਰ ਰੁਪਏ ਇਕ ਖਾਤੇ ਵਿਚ ਆਨਲਾਈਨ ਟਰਾਂਸਫਰ ਕਰਵਾ ਲਏ। ਇਸ ਸ਼ਿਕਾਇਤ ਦੀ ਜਾਂਚ ਦੇ ਬਾਅਦ ਪੁਲਸ ਨੇ ਉਕਤ ਅਮਿਤ ਕੁਮਾਰ ਪੁੱਤਰ ਚਰਨ ਸਿੰਘ ਵਾਸੀ ਸਾਦਮਪੁਰਾ ਮਾਜਰਾ ਬੁਲੰਦ ਸ਼ਹਿਰ ਉਤਰ ਪ੍ਰਦੇਸ਼ ਖਿਲਾਫ ਮਾਮਲਾ ਦਰਜ ਕੀਤਾ ਹੈ।


author

Aarti dhillon

Content Editor

Related News