ਭਾਰਤ ਦੇ ਸਭ ਤੋਂ ਖੂਬਸੂਰਤ ਰੇਲਵੇ ਟਰੈਕ

Monday, Jan 02, 2017 - 04:47 PM (IST)

ਭਾਰਤ ਦੇ ਸਭ ਤੋਂ ਖੂਬਸੂਰਤ ਰੇਲਵੇ ਟਰੈਕ

ਮੁੰਬਈ— ਰੇਲ ਆਵਾਜਾਈ ਦਾ ਇੱਕ ਜ਼ਰੀਆ ਹੈ, ਜਿਸ ''ਚ ਯਾਤਰੀਆਂ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਦੀ ਸੈਰ ਕਰਵਾਈ ਜਾਂਦੀ ਹੈ ।  ਰੇਲ ''ਚ ਸਫਰ ਕਰਨ ਦਾ ਮਜ੍ਹਾਂ ਹੀ ਕੁਝ ਹੋਰ ਹੁੰਦਾ ਹੈ। ਕਿਉਂਕਿ ਇਸ ''ਚ ਬੈਠ ਕੇ ਖੂਬਸੂਰਤ ਵਾਦੀਆਂ ਨੂੰ ਦੇਖਦੇ- ਦੇਖਦੇ ਕਦੋਂ ਸਫਰ ਖਤਮ ਹੋ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ। ਦੁਨੀਆ ''ਚ ਬਹੁਤ ਸਾਰੇ ਰੇਲ ਮਾਰਗ ਹਨ। ਜਿਨ੍ਹਾਂ ''ਚ ਸਫਰ ਕਰਨਾ ਬਹੁਤ ਹੀ ਰੋਮਾਚਕ ਲੱਗਦਾ ਹੈ । ਸਾਡੇ ਭਾਰਤ ''ਚ ਵੀ ਕਈ ਰੇਲ ਮਾਰਗ ਅਜਿਹੇ ਹਨ ਜਿਨ੍ਹਾਂ ਦਾ ਰਾਸਤਾ ਬਹੁਤ ਹੀ ਰੋਮਾਂਚਕ ਤੇ ਡਰਾਵਨਾ ਹੁੰਦਾ ਹੈ ਅਤੇ ਇੱਥੋਂ ਗੁਜਰਨ ਦਾ ਅੰਦਾਜ ਹੀ ਕੁਝ ਵੱਖਰਾ ਹੁੰਦਾ ਹੈ ।
1. ਕਰਜਤ (ਲੋਨਾਵਲਾ)
ਇਹ ਟਰੈਕ ਠਾਕੁਰਵਾੜੀ ਅਤੇ ਖੰਡਾਲਾ ਤੋਂ ਹੁੰਦੀ ਹੋਈ ਗੁਜਰਦੀ ਹੈ ਅਤੇ ਇਸ ਰੇਲ ਮਾਰਗ ਦੇ ਵਿੱਚ ਆਉਣ ਵਾਲੇ ਸਾਰੇ ਨਜ਼ਾਰੇ ਬੇਹੱਦ ਖੂਬਸੂਰਤ ਹਨ ।
2.ਹਸਨ (ਮੰਗਲੋਰੋ) 
ਦੱਖਣ ਭਾਰਤ ਦਾ ਇਹ ਟਰੈਕ ਖੂਬਸੂਰਤ ਪਹਾੜਾ ਅਤੇ ਸੁਰੰਗਾਂ ਚੋਂ ਹੋ ਕੇ ਗੁਜਰਦਾ ਹੈ, ਜਿਨ੍ਹਾਂ ਦਾ ਨਜ਼ਾਰਾ ਬੇਹੱਦ ਖੂਬਸੂਰਤ ਹੈ।
3. ਵਿਸ਼ਾਖਾਪਟਨਮ (ਅਰੱਕੂ)
ਇਸ ਰੇਲ ਮਾਰਗ ਦੇ ਰਾਸਤੇ ''ਚ ਸੁਰੰਗ, ਖੂਬਸੂਰਤ ਪਹਾੜ ਅਤੇ ਬਹੁਤ ਖੇਤ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦਾ ਨਜ਼ਾਰਾ ਉਠਾ ਕੇ ਬਹੁਤ ਵਧੀਆ ਲੱਗਦਾ ਹੈ।
4. ਗੁਵਾਹਾਟੀ( ਲੁਮਡਿੰਗ ਸਿਲਚਰ) 
ਪਹਾੜਾ ਚੋਂ ਗੁਜਰ ਕੇ ਨਿਕਲਣ ਵਾਲਾ ਇਹ ਰੇਲ ਮਾਰਗ ਬਹੁਤ ਹੀ ਰੋਮਾਂਚਰ ਅਤੇ ਖਤਰਿਆਂ ਨਾਵ ਭਰਿਆ ਲੱਗਦਾ ਹੈ ।
5. ਵਾਸਕੋ ਦ ਗਾਮਾ (ਲੋਂਡਾ)
ਇਹ ਰੇਲ ਮਾਰਗ ਦੁਧਸਾਗਰ  ਜਲਪ੍ਰਪਾਤ ਤੋਂ ਹੋ ਕੇ ਗੁਜਰਦਾ ਹੈ,ਜਿਸ ਨੂੰ ਦੇਖਣ ਦੇ ਮਜ੍ਹਾਂ ਬਹੁਤ ਹੀ ਰੋਮਾਂਚਕ ਨਾਲ ਭਰਿਆ ਹੁੰਦਾ ਹੈ।
6. ਮੇਟੂਪਲਾਇਮ ( ਉਧਗਮੰਡਲਮ)
ਇਸ ਰੇਲ ਮਾਰਗ ''ਚ ਨੀਲਗਿਰੀ ਦੀਆਂ ਖੂਬਸੂਰਤ ਪਹਾੜੀਆਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। 


Related News