ਹਰ ਮੋਰਚੇ ''ਤੇ ਅੱਵਲ ਕੈਟ
Thursday, Jul 23, 2015 - 08:29 AM (IST)

ਬਾਲੀਵੁੱਡ ''ਚ ਇਕ ਦਹਾਕੇ ਤੋਂ ਵੱਧ ਸਮਾਂ ਗੁਜ਼ਾਰ ਚੁੱਕੀ ਅਤੇ 30 ਤੋਂ ਵੱਧ ਫਿਲਮਾਂ ਕਰਨ ਵਾਲੀ ਕੈਟਰੀਨਾ ਕੈਫ ਨੇ 2003 ''ਚ ਫਿਲਮ ''ਬੂਮ'' ਨਾਲ ਬਾਲੀਵੁੱਡ ''ਚ ਕਦਮ ਰੱਖਿਆ ਸੀ ਅਤੇ ''ਰਾਜਨੀਤੀ'' ਤੇ ''ਸਰਕਾਰ'' ਜਿਹੀਆਂ ਸੰਜੀਦਾ ਫਿਲਮਾਂ ਨਾਲ ਆਪਣੇ ਅਭਿਨੈ ਦੀ ਪ੍ਰਤਿਭਾ ਨੂੰ ਸਿੱਧ ਕੀਤਾ। ਉਸ ਦੀਆਂ ਬਹੁਤੀਆਂ ਫਿਲਮਾਂ ਸਫਲ ਹੀ ਰਹੀਆਂ, ਬਾਕੀ ਜੋ ਔਸਤ ਫਿਲਮਾਂ ਰਹੀਆਂ ਉਸ ਵਿਚ ਕੈਟ ਦੇ ਅਭਿਨੈ ਦੀ ਕਾਫੀ ਤਾਰੀਫ ਹੋਈ।
ਹਾਂਗਕਾਂਗ ''ਚ ਜਨਮੀ, ਹਵਾਈ ''ਚ ਪੜ੍ਹੀ-ਲਿਖੀ ਅਤੇ ਲੰਡਨ ''ਚ ਮਾਡਲਿੰਗ ਦਾ ਕਰੀਅਰ ਸ਼ੁਰੂ ਕਰਨ ਵਾਲੀ ਕੈਟ ਦਾ ਅਸਲੀ ਨਾਂ ਕੈਟਰੀਨਾ ਟਾਰਕੇਟੀ ਹੈ ਅਤੇ ਹੁਣੇ ਜਿਹੇ ਉਹ 31 ਸਾਲ ਦੀ ਵੀ ਹੋ ਚੁੱਕੀ ਹੈ।
ਉਹ ਦੇਸ਼ ਦੀਆਂ ਉਨ੍ਹਾਂ ਗਿਣਤੀ ਦੀਆਂ ਹੀਰੋਇਨਾਂ ''ਚੋਂ ਇਕ ਹੈ ਜਿਨ੍ਹਾਂ ਨੇ ਕਾਨ ਫਿਲਮ ਮਹਾਉਤਸਵ ''ਚ ਹਿੱਸਾ ਲਿਆ ਹੈ। ਇਸ ਸਾਲ ਉਹ ਪਹਿਲੀ ਵਾਰ ਕਾਨ ਫੈਸਟੀਵੈਲ ''ਚ ਪਹੁੰਚੀ ਅਤੇ ਖੂਬਸੂਰਤ ਕਾਲੇ ਗਾਊਨ ਅਤੇ ਆਪਣੀ ਸੁੰਦਰਤਾ ਨਾਲ ਫੈਸ਼ਨ ਜਗਤ ਨੂੰ ਆਪਣਾ ਦੀਵਾਨਾ ਬਣਾ ਲਿਆ।
ਸਲਮਾਨ ਨਾਲ ਕੈਟਰੀਨਾ ਨੇ ''ਮੈਨੇ ਪਿਆਰ ਕਿਉਂ ਕੀਆ'', ''ਪਾਰਟਨਰ'', ''ਏਕ ਥਾ ਟਾਈਗਰ'' ਜਿਹੀਆਂ ਫਿਲਮਾਂ ''ਚ ਕੰਮ ਕੀਤਾ। ਇਨ੍ਹਾਂ ਦੋਹਾਂ ਦੇ ਪਿਆਰ ਦੀਆਂ ਕਾਫੀ ਅਫਵਾਹਾਂ ਉੱਡੀਆਂ ਪਰ ਕੈਟ ਦਾ ਕਹਿਣਾ ਹੈ ਕਿ ਉਹ ਸਿਰਫ ਚੰਗੇ ਦੋਸਤ ਹਨ। ਇਨ੍ਹੀਂ ਦਿਨੀਂ ਕੈਟਰੀਨਾ ਨੂੰ ਲੈ ਕੇ ਸਾਰੇ ਇਹ ਜਾਣਨਾ ਚਾਹੁੰਦੇ ਹਨ ਕਿ ਉਸ ਦਾ ਵਿਆਹ ਰੀਅਲ ਲਾਈਫ ਪ੍ਰੇਮੀ ਰਣਬੀਰ ਕਪੂਰ ਨਾਲ ਕਦੋਂ ਹੋਵੇਗਾ।
ਅਭਿਨੈ ਦੇ ਨਾਲ-ਨਾਲ ਕੈਟਰੀਨਾ ਨੇ ਆਪਣੀਆਂ ਫਿਲਮਾਂ ਅਤੇ ਆਈਟਮ ਗੀਤਾਂ ''ਚ ਆਪਣੇ-ਆਪ ਨੂੰ ਅੱਵਲ ਸਿੱਧ ਕੀਤਾ। ਫਿਲਮ ''ਅਗਨੀਪੱਥ'' ਦੀ ''ਚਿਕਨੀ ਚਮੇਲੀ'' ਤੋਂ ਲੈ ਕੇ ਫਿਲਮ ਧੂਮ-3 ''ਚ ''ਕਮਲੀ-ਕਮਲੀ'' ਤਕ ਉਸ ਦੇ ਡਾਂਸ ਦੀ ਕਾਫੀ ਤਾਰੀਫ ਹੋਈ। ਸ਼ਾਇਦ ਨ੍ਰਿਤ ਦੇ ਪ੍ਰਤੀ ਉਸ ਦੇ ਸਮਰਪਣ ਦੀ ਵਜ੍ਹਾ ਨਾਲ ਹੀ ਲੰਡਨ ''ਚ ਮੈਡਮ ਤੁਸਾਰ ਮਿਊਜ਼ੀਅਮ ''ਚ ਉਸ ਦੀ ਮੋਮ ਦੀ ਮੂਰਤੀ ਵੀ ਨੱਚਦੇ ਹੋਏ ਅੰਦਾਜ਼ ''ਚ ਲਗਾਈ ਗਈ ਹੈ। ਹਿੰਦੀ ਨਾ ਜਾਣਦੇ ਹੋਏ ਵੀ ਜਿਸ ਆਤਮ-ਵਿਸ਼ਵਾਸ ਨਾਲ ਉਸ ਨੇ ਹਿੰਦੀ ਫਿਲਮਾਂ ''ਚ ਆਪਣਾ ਦਬਦਬਾ ਕਾਇਮ ਕੀਤਾ, ਇਹ ਕਹਿਣਾ ਬਣਦਾ ਹੈ ਕਿ ਉਹ ਹਰ ਮੋਰਚੇ ''ਤੇ ਅੱਵਲ ਸਿੱਧ ਹੋਈ ਹੈ।