ਪੀਡ਼ਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ : ਦਾਨਵ

11/15/2018 12:41:01 PM

ਲੁਧਿਆਣਾ (ਪਾਲੀ)- ਬੀਤੀ ਰਾਤ ਵਾਰਡ ਨੰਬਰ 1, ਭਾਰਤੀ ਕਾਲੋਨੀ, ਗੀਤਾ ਨਗਰ ਰਿਹਾਇਸ਼ੀ ਇਲਾਕੇ ਵਿਚ ਸ਼ਾਟ ਸਰਕਟ ਨਾਲ ਲੱਗੀ। ਇਕ ਮਕਾਨ ਨੂੰ ਅੱਗ ਦਾ ਜਾਇਜ਼ਾ ਲੈਣ ਲਈ ਵਾਰਡ 1 ਤੋਂ ਕੌਂਸਲਰ ਕੁਮਾਰੀ ਦਿਵਿਆ ਦਾਨਵ ਦੇ ਭਰਾ ਅਤੇ ਯੂਥ ਅਕਾਲੀ ਆਗੂ ਕਨੌਜ ਦਾਨਵ ਨੇ ਮੌਕੇ ’ਤੇ ਜਾ ਕੇ ਹੋਏ ਨੁਕਸਾਨ ਦਾ ਨਿਰੀਖਣ ਕੀਤਾ ਅਤੇ ਪੀਡ਼ਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਵਾਅਦਾ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਜੱਥਾ ਲੁਧਿਆਣਾ ਦੇ ਵਾਈਸ ਪ੍ਰਧਾਨ ਅਮਰਜੀਤ ਸਿੰਘ ਜੀਤਾ, ਜੋਨੀ ਪ੍ਰਧਾਨ, ਸ਼ਿਵ ਕੁਮਾਰ ਬਾਵਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਨੌਜ ਦਾਨਵ ਨੇ ਕਿਹਾ ਕਿ ਇਸ ਦੁੱਖ ਦੀ ਘਡ਼ੀ ’ਚ ਦਾਨਵ ਪਰਿਵਾਰ ਵਲੋਂ ਪੀਡ਼ਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ ਤੇ ਪ੍ਰਸ਼ਾਸਨ ਵਲੋਂ ਵੀ ਪੀਡ਼ਤ ਪਰਿਵਾਰ ਨੂੰ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।


Related News