ਬੱਸ ਚਾਲਕਾਂ ਨੂੰ ਆਪਣੀ ਲੇਨ ’ਚ ਡਰਾਈਵਿੰਗ ਕਰਨ ਲਈ ਕੀਤਾ ਜਾਗਰੂਕ
Saturday, Nov 03, 2018 - 11:45 AM (IST)

ਲੁਧਿਆਣਾ (ਸੰਨੀ)- ਟ੍ਰੈਫਿਕ ਪੁਲਸ ਵਲੋਂ ਨਗਰ ਤੋਂ ਗੁਜ਼ਰਨ ਵਾਲੇ ਬੱਸ ਚਾਲਕਾਂ ਨੂੰ ਜਾਗਰੂਕ ਕਰਨ ਲਈ ਅੱਜ ਭਾਰਤ ਨਗਰ ਚੌਕ ’ਚ ਮੁਹਿੰਮ ਚਲਾਈ ਗਈ। ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੱਸਾਂ ਦੇ ਚਾਲਕਾਂ ਅਤੇ ਕੰਡਕਟਰਾਂ ਨੂੰ ਨਿਯਮਾਂ ਦੀ ਜਾਣਕਾਰੀ ਦਿੰਦੇ ਪਰਚਿਆਂ ਰਾਹੀਂ ਉਨ੍ਹਾਂ ’ਤੇ ਅਮਲ ਕਰਨ ਲਈ ਪ੍ਰੇਰਿਆ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਲੇਨ ਵਿਚ ਹੀ ਬੱਸਾਂ ਚਲਾਉਣ ਲਈ ਕਿਹਾ ਗਿਆ । ਇਸ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਭਾਰਤ ਨਗਰ ਚੌਕ ਵਿਖੇ ਪਹਿਲਾਂ ਬੋਰਡ ਵੀ ਲਗਾ ਦਿੱਤੇ ਗਏ ਹਨ ਤਾਂ ਕਿ ਬੱਸ ਚਾਲਕ ਆਪਣੀ ਲੇਨ ਵਿਚ ਹੀ ਰਹਿਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬੱਸ ਚਾਲਕ ਨਾ ਸੁਧਰੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।