ਰੇਲਗੱਡੀ ’ਤੇ ਪਲੇਟਫਾਰਮ ’ਚ ਫਸਣ ਕਰ ਕੇ ਯਾਤਰੀ ਦੀਆਂ ਕੱਟੀਆਂ ਗਈਆਂ ਦੋਵੇਂ ਲੱਤਾਂ

Tuesday, Aug 22, 2023 - 05:09 AM (IST)

ਰੇਲਗੱਡੀ ’ਤੇ ਪਲੇਟਫਾਰਮ ’ਚ ਫਸਣ ਕਰ ਕੇ ਯਾਤਰੀ ਦੀਆਂ ਕੱਟੀਆਂ ਗਈਆਂ ਦੋਵੇਂ ਲੱਤਾਂ

ਬੀਜਾ (ਬਿਪਨ)-ਖੰਨਾ ਰੇਲਵੇ ਸਟੇਸ਼ਨ ’ਤੇ ਰੇਲਗੱਡੀ ਤੇ ਪਲੇਟਫਾਰਮ ਵਿਚਕਾਰ ਫਸਣ ਕਾਰਨ ਇਕ ਯਾਤਰੀ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ। ਗੰਭੀਰ ਰੂਪ ’ਚ ਜ਼ਖ਼ਮੀ ਯਾਤਰੀ ਨੂੰ ਖੰਨਾ ਦੇ ਸਿਵਲ ਹਸਪਤਾਲ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕੀਤਾ ਗਿਆ। ਜ਼ਖ਼ਮੀ ਦੀ ਪਛਾਣ ਰਾਕੇਸ਼ ਕੁਮਾਰ (45) ਵਾਸੀ ਬਰਾੜਾ (ਅੰਬਾਲਾ) ਵਜੋਂ ਹੋਈ। ਉਹ ਟਰੇਨ ’ਚ ਇਕੱਲਾ ਸਫ਼ਰ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਰੇਲਵੇ ਪੁਲਸ ਨੇ ਪਰਿਵਾਰ ਨੂੰ ਸੂਚਿਤ ਕੀਤਾ। ਰਾਕੇਸ਼ ਦਾ ਪਰਿਵਾਰ ਅੰਬਾਲਾ ਤੋਂ ਪਟਿਆਲਾ ਲਈ ਰਵਾਨਾ ਹੋਇਆ।

ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦਾ ਇਕ ਹੋਰ ਮੁਲਾਜ਼ਮ ਪੱਖੀ ਫ਼ੈਸਲਾ, ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਅਧਿਆਪਕ ਕੀਤੇ ਰੈਗੂਲਰ

ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਲੁਧਿਆਣਾ ਤੋਂ ਮਾਲਵਾ ਐਕਸਪ੍ਰੈੱਸ ਵਿਚ ਸਵਾਰ ਹੋਇਆ ਸੀ। ਉਸ ਨੇ ਅੰਬਾਲਾ ਜਾਣਾ ਸੀ। ਜਦੋਂ ਟਰੇਨ ਖੰਨਾ ਰੇਲਵੇ ਸਟੇਸ਼ਨ ’ਤੇ ਰੁਕੀ ਤਾਂ ਇਸ ਦੌਰਾਨ ਇਕ ਔਰਤ ਨੇ ਰਾਕੇਸ਼ ਨੂੰ ਸਟੇਸ਼ਨ ਤੋਂ ਪਾਣੀ ਭਰਨ ਲਈ ਕਿਹਾ। ਰਾਕੇਸ਼ ਪਲੇਟਫਾਰਮ ’ਤੇ ਪਾਣੀ ਭਰਨ ਲਈ ਹੇਠਾਂ ਉਤਰਿਆ। ਹੋਰ ਯਾਤਰੀ ਵੀ ਪਾਣੀ ਭਰ ਰਹੇ ਸਨ। ਇਸੇ ਦੌਰਾਨ ਟਰੇਨ ਚੱਲ ਪਈ। ਕਾਹਲੀ ਵਿਚ ਜਦੋਂ ਸਾਰੇ ਯਾਤਰੀ ਰੇਲਗੱਡੀ ਵਿਚ ਚੜ੍ਹਨ ਲੱਗੇ ਤਾਂ ਧੱਕਾ ਲੱਗਣ ਨਾਲ ਰਾਕੇਸ਼ ਕੁਮਾਰ ਦਾ ਪੈਰ ਤਿਲਕ ਗਿਆ। ਉਹ ਟਰੇਨ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ। ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਰੇਲਗੱਡੀ ਨੂੰ ਰੁਕਵਾਇਆ ਜਾਂਦਾ, ਟਰੇਨ ਸਟੇਸ਼ਨ ਤੋਂ ਅੱਗੇ ਜਾ ਚੁੱਕੀ ਸੀ। ਰਾਕੇਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਨਿਸ਼ਾਨੇਬਾਜ਼ ਸਿਫ਼ਤ ਸਮਰਾ ਨੇ ਓਲੰਪਿਕਸ ਕੋਟਾ ਕੀਤਾ ਹਾਸਲ, ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਉਸ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ। ਰੇਲਵੇ ਪੁਲਸ ਨੇ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾ. ਇੰਦਰਪ੍ਰੀਤ ਸਿੰਘ ਨੇ ਫਸਟਏਡ ਦਿੱਤੀ ਅਤੇ ਖੂਨ ਦਾ ਵਹਾਅ ਰੋਕਿਆ ਗਿਆ। ਰਾਕੇਸ਼ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨਾਲ ਕੋਈ ਅਟੈਂਡੈਂਟ ਨਹੀਂ ਸੀ। ਇਨਸਾਨੀਅਤ ਦੇ ਨਾਤੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾ. ਇੰਦਰਪ੍ਰੀਤ ਸਿੰਘ ਨੇ ਖੁਦ 108 ਨੰਬਰ ’ਤੇ ਕਈ ਵਾਰ ਫ਼ੋਨ ਕਰ ਕੇ ਐਂਬੂਲੈਂਸ ਬੁਲਾਈ | 35 ਮਿੰਟ ਤੱਕ ਐਂਬੂਲੈਂਸ ਨਹੀਂ ਆਈ। ਡਾਕਟਰ ਨੂੰ ਜਵਾਬ ਦਿੱਤਾ ਗਿਆ ਕਿ ਜੇਕਰ ਮਰੀਜ਼ ਨਾਲ ਕੋਈ ਅਟੈਂਡੈਂਟ ਨਹੀਂ ਹੈ ਤਾਂ ਉਹ ਉਸਨੂੰ ਨਹੀਂ ਲੈ ਕੇ ਜਾ ਸਕਦੇ। ਕਾਫੀ ਕਸ਼ਮਕਸ਼ ਤੋਂ ਬਾਅਦ ਜਦੋਂ ਰਾਕੇਸ਼ ਨੂੰ ਚੰਡੀਗੜ੍ਹ ਦੀ ਬਜਾਏ ਪਟਿਆਲਾ ਰੈਫਰ ਕੀਤਾ ਗਿਆ ਤਾਂ ਐਂਬੂਲੈਂਸ ਦੇ ਕਰਮਚਾਰੀ ਉਸਨੂੰ ਪਟਿਆਲਾ ਲੈ ਕੇ ਜਾਣ ਲਈ ਤਿਆਰ ਹੋਏ।

ਇਹ ਖ਼ਬਰ ਵੀ ਪੜ੍ਹੋ : CEAT ਕ੍ਰਿਕਟ ਰੇਟਿੰਗ ਐਵਾਰਡਜ਼ : ਛਾ ਗਏ ਸ਼ੁਭਮਨ ਗਿੱਲ, ਜਿੱਤੇ 3 ਐਵਾਰਡਜ਼, ਜ਼ਬਰਦਸਤ ਰਿਹਾ 1 ਸਾਲ ਦਾ ਪ੍ਰਦਰਸ਼ਨ


author

Manoj

Content Editor

Related News