ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ 59ਵਾਂ ਸਾਲਾਨਾ ਉਤਸਵ 8 ਨਵੰਬਰ ਨੂੰ
Monday, Oct 29, 2018 - 03:26 PM (IST)

ਖੰਨਾ (ਸੁਖਵਿੰਦਰ ਕੌਰ)-ਸਥਾਨਕ ਸ਼੍ਰ੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈੱਲਫੇਅਰ ਸਭਾ ਖੰਨਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠਾਂ ਨਵੀਂ ਅਬਾਦੀ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਹੋਈ, ਜਿਸ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8 ਨਵੰਬਰ ਨੂੰ 59ਵਾਂ ਵਾਰਸ਼ਿਕ ਉਸਤਵ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਸਭ ਤੋਂ ਪਹਿਲਾਂ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਸਾਹਿਬ ’ਚ ਵਾਪਰੇ ਰੇਲ ਹਾਦਸੇ ਦੇ ਦੁਖਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਅਤੇ 2 ਮਿੰਟ ਦਾ ਮੌਨ ਧਾਰ ਕੇ ਹਾਜ਼ਰ ਮੈਂਬਰਾਂ ਨੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸਭਾ ਦੇ ਜਨਰਲ ਸਕੱਤਰ ਨਰਿੰਦਰ ਮਾਨ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਰਾਮਗਡ਼੍ਹੀਆ ਭਵਨ ਸਭਾ, ਬਾਬਾ ਵਿਸ਼ਵਕਰਮਾ ਰਾਮਗ਼ਡ਼੍ਹੀਆ ਆਰਗੇਨਾਈਜ਼ੇਸ਼ਨ, ਸ਼੍ਰੀ ਵਿਸ਼ਵਕਰਮਾ ਯੂਥ ਸਭਾ, ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਜ਼ ਐਸੋਸੀਏਸ਼ਨ, ਪ੍ਰਾਈਵੇਟ ਬਿਲਡਿੰਗ ਕੰਨਟ੍ਰੈਕਟਰ ਐਸੋਸੀਏਸ਼ਨ ਖੰਨਾ ਦੇ ਸਹਿਯੋਗ ਨਾਲ ਹੋ ਰਹੇ ਸਮਾਗਮ ਦੌਰਾਨ ਸੋਨੂੰ ਖੰਨਾ ਐਂਡ ਪਾਰਟੀ ਅਤੇ ਹੋਰ ਵਿਦਵਾਨ ਬਾਬਾ ਜੀ ਦਾ ਗੁਣਗਾਨ ਕਰਨਗੇ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਵਿਧਾਇਕ ਗੁਰਕੀਰਤ ਸਿੰਘ ਤੇ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਹਾਜ਼ਰੀ ਭਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਲਾਏ ਜਾ ਰਹੇ ਮੈਡੀਕਲ ਕੈਂਪਾਂ ਦਾ ਉਦਘਾਟਨ ਹਰਜੀਤ ਸਿੰਘ ਖਰ੍ਹੇ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਰਾਮ ਸਰਨ ਲੋਟੇ ਅਦਾ ਕਰਨਗੇ।
ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ਗਈਆਂ। ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗ਼ਡ਼੍ਹੀਆ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਮੰਦਰ ਕਮੇਟੀ ਦੇ ਉਪ-ਚੇਅਰਮੈਨ ਹਰਮੇਸ਼ ਲੋਟੇ, ਜਨਰਲ ਸਕੱਤਰ ਨਰਿੰਦਰ ਮਾਨ, ਪੂਰਨ ਸਿੰਘ ਲੋਟੇ ਖਜ਼ਾਨਚੀ, ਮੀਤ ਪ੍ਰਧਾਨ ਗੁਰਪ੍ਰੀਤ ਦੇਵਗਨ, ਪ੍ਰੈੱਸ ਸਕੱਤਰ ਪਰਮਜੀਤ ਸਿੰਘ, ਬਲਵਿੰਦਰ ਸਿੰਘ ਸੌਂਦ, ਨਰਿੰਦਰ ਸਿੰਘ ਲੋਟੇ, ਇੰਦਰਜੀਤ ਧੀਮਾਨ, ਲਖਵੀਰ ਸਿੰਘ ਹੂੰਝਣ, ਆਦਰਸ਼ ਭੇਲੇ, ਪ੍ਰਕਾਸ਼ ਚੰਦ ਧੀਮਾਨ, ਰਮੇਸ਼ ਮੁੰਡੇ, ਲੱਕੀ ਧੀਮਾਨ, ਪੱਪੂ ਭੋਡੇ, ਰਾਜਿੰਦਰ ਸੋਹਲ, ਦਲਵੀਰ ਸਿੰਘ ਲੋਟੇ, ਦਰਸ਼ਨ ਸਿੰਘ ਜੰਡੂ ਅਤੇ ਪੰਡਤ ਸੁਨੀਲ ਕੁਮਾਰ ਦੂਬੇ ਆਦਿ ਹਾਜ਼ਰ ਸਨ।