ਕਰੋ ਯੋਗ ਰਹੋ ਨਿਰੋਗ : ਕੁੰਦਨ ਲਾਲ

10/17/2018 6:24:26 PM

ਖੰਨਾ (ਸੁਖਵਿੰਦਰ ਕੌਰ)-ਭਾਰਤੀ ਯੋਗ ਸੰਸਥਾ ਦੇ ਵਲੋਂ ਪ੍ਰਧਾਨ ਪਿੰਕੀ ਗੁਪਤਾ ਦੀ ਅਗਵਾਈ ਹੇਠ ਨਵੀਂ ਯੋਗ ਕਲਾਸ ਦਾ ਉਦਘਾਟਨ ਕੁੰਦਨ ਲਾਲ ਵਿਰਮਾਨੀ ਵਲੋਂ ਆਪਣੇ ਕਰ ਕਮਲਾਂ ਨਾਲ ਗੁਰਦੁਆਰਾ ਨਾਮਦੇਵ ਸਭਾ ਲਲਹੇਡ਼ੀ ਰੋਡ ’ਤੇ ਕੀਤਾ ਗਿਆ। ਇਸ ਮੌਕੇ ਕੁੰਦਨ ਲਾਲ ਵਿਰਮਾਨੀ ਨੇ ‘ਕਰੋ ਯੋਗ ਰਹੋ ਨਿਰੋਗ’ ਤਹਿਤ ਸਹੀ ਖਾਨ-ਪਾਨ ਤੇ ਯੋਗ ਦੇ ਦੁਆਰਾ ਰੋਗਾਂ ਨੂੰ ਦੂਰ ਕਰਨ ਦੇ ਤਰੀਕੇ ਦੱਸੇ। ਇਸ ’ਚ ਲਗਭਗ 150 ਸਾਧਕਾਂ ਨੇ ਯੋਗ ਕੀਤਾ ਤੇ ਕਈ ਯੋਗ ਕਿਰਿਆਵਾਂ ਕੀਤੀਆਂ। ਇਸ ਸਮੇਂ ਖੰਨਾ ਵਿਚ ਭਾਰਤੀ ਯੋਗ ਸੰਸਥਾ ਦੀ ਤਿੰਨ ਹੋਰ ਜਮਾਤਾਂ ਮੁਫਤ ਚੱਲ ਰਹੀਆਂ ਹਨ। ਪ੍ਰੋਗਰਾਮ ਦੌਰਾਨ ਮਾਸਟਰ ਮਨਜੀਤ ਸਿੰਘ, ਸ਼ਾਂਤੀ ਬਜਾਜ, ਮਹੇਸ਼, ਪ੍ਰਭਜੋਤ, ਅਨੂੰ ਸਹੋਤਰਾ ਵਲੋਂ ਯੋਗਦਾਨ ਦਿੱਤਾ ਗਿਆ।


Related News