ਸਡ਼ਕ ਹਾਦਸੇ ’ਚ ਰੋਜ ਜਾਨਵਰ ਦੀ ਮੌਤ
Saturday, Jan 12, 2019 - 12:03 PM (IST)

ਖੰਨਾ (ਸੁਨੀਲ)-ਬੀਤੀ ਦੇਰ ਰਾਤ ਇਕ ਸਡ਼ਕ ਹਾਦਸੇ ’ਚ ਰੋਜ ਦੇ ਇਕ ਛੋਟੇ ਬੱਚੇ ਦੀ ਮੌਤ ਹੋ ਗਈ, ਜਿਸ ’ਤੇ ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਥਾਣੇਦਾਰ ਸਤਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜੰਗਲ ਵਿਭਾਗ ’ਚ ਬੇਲਦਾਰ ਵਜੋਂ ਤਾਇਨਾਤ ਜਗਦੇਵ ਸਿੰਘ ਨੂੰ ਫੋਨ ਦੇ ਰਾਹੀਂ ਘਟਨਾ ਦੀ ਸੂਚਨਾ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਸਮਰਾਲਾ ਰੋਡ ਕੋਲ ਕਿਸੇ ਰਾਹਗੀਰ ਨੇ ਇਕ ਰੋਜ ਨਸਲ ਦੇ ਜਾਨਵਰ ਦੇ ਛੋਟੇ ਬੱਚੇ ਨੂੰ ਮਰਿਆ ਦੇਖਿਆ। ਉਸ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਉਦੋਂ ਥਾਣੇਦਾਰ ਸਤਵੰਤ ਸਿੰਘ ਨੇ ਇਸ ਦੀ ਸੂਚਨਾ ਬੇਲਦਾਰ ਜਗਦੇਵ ਸਿੰਘ ਨੂੰ ਦਿੱਤੀ, ਜਿਸ ਨੇ ਮੌਕੇ ’ਤੇ ਆ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਣ ਉਪਰੰਤ ਬਾਅਦ ’ਚ ਉਸ ਨੂੰ ਨੀਲੋਂ ਪੁਲ ਕੋਲ ਸਥਿਤ ਜੰਗਲਾਂ ’ਚ ਦਫਨਾ ਦਿੱਤਾ।ਇਸ ਮੌਕੇ ਬੇਲਦਾਰ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ’ਚ ਜੰਗਲਾਂ ਵਿਚ ਇਨ੍ਹਾਂ ਨੂੰ ਜਦੋਂ ਖੁਰਾਕ ਨਹੀਂ ਮਿਲਦੀ ਤਾਂ ਇਹ ਢਿੱਡ ਭਰਨ ਲਈ ਉੱਥੋਂ ਨਿਕਲ ਪੈਂਦੇ ਹਨ ਅਤੇ ਧੁੰਦ ਕਾਰਨ ਇਹ ਸਡ਼ਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਲੈਂਦੇ ਹਨ। ਉਸ ਨੇ ਦੱਸਿਆ ਕਿ ਮਰਨ ਵਾਲੇ ਰੋਜ ਦੀ ਉਮਰ ਕਰੀਬ ਇਕ ਸਾਲ ਦੇ ਕਰੀਬ ਪ੍ਰਤੀਤ ਹੁੰਦੀ ਹੈ। ਉਸ ਨੇ ਦੱਸਿਆ ਕਿ ਜੇਕਰ ਹਾਦਸੇ ਦੌਰਾਨ ਕੋਈ ਅਜਿਹਾ ਜੀਵ ਜ਼ਖਮੀ ਹੋ ਜਾਵੇ ਤੇ ਫਿਰ ਉਸ ਦੀ ਮੌਤ ਹੋ ਜਾਵੇ ਤਾਂ ਅਜਿਹੀ ਹਾਲਤ ’ਚ ਅਧਿਕਾਰੀਆਂ ਦੇ ਕਹਿਣ ’ਤੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ, ਹੁਣ ਜਦਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਤਾਂ ਉਸ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਤੇ ਉਸ ਨੂੰ ਸਿੱਧਾ ਦਫਨਾ ਦਿੱਤਾ ਗਿਆ ਹੈ।