ਜਨਰਲ ਮਰਚੈਂਟਸ ਐਸੋਸੀਏਸ਼ਨ ਦੀ ਮੀਟਿੰਗ
Saturday, Jan 12, 2019 - 12:17 PM (IST)

ਖੰਨਾ (ਸੁਖਵਿੰਦਰ ਕੌਰ)-ਗੋਲਡਨ ਗਰੇਨ ਕਲੱਬ ਵਿਖੇ ਜਨਰਲ ਮਰਚੈਂਟਸ ਐਸੋਸੀਏਸ਼ਨ ਖੰਨਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਕੈਂਥ ਅਤੇ ਸੰਜੀਵ ਕੁਮਾਰ ਕਿੱਟੂ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸੰਸਥਾ ਵਲੋਂ ਨਵੇਂ ਸਾਲ ਤੇ ਲੋਹਡ਼ੀ ਦੇ ਤਿਉਹਾਰ ਵਧਾਈ ਦਿੰਦਿਆਂ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਵਿਸ਼ਾਲ ਭਾਟੀਆ ਅਤੇ ਰਾਜੇਸ਼ ਗੁਜ਼ਰਾਲ ਨੇ ਕਿਹਾ ਕਿ ਜਨਰਲ ਮਰਚੈਂਟਸ ਵਲੋਂ ਦੁਕਾਨਦਾਰਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ ਅਤੇ ਮੈਂਬਰਾਂ ਦੇ ਹਰ ਤਰ੍ਹਾਂ ਦੇ ਹਰ ਦੁੱਖ-ਸੁੱਖ ਵਿਚ ਐਸੋਸੀਏਸ਼ਨ ਵਲੋਂ ਸ਼ਾਮਲ ਹੋ ਕੇ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ। ਮੀਟਿੰਗ ਦੌਰਾਨ ਅਮਰਜੀਤ ਸਿੰਘ ਸਚਦੇਵਾ, ਅਮਨ ਵਧਵਾ, ਗੁਲਸ਼ਨ ਖੁਰੇਜਾ, ਮੁਨੀਸ਼ ਮਿੱਤਲ, ਯਸ਼ਪਾਲ ਅਰੋਡ਼ਾ, ਬੰਟੀ, ਵਿਜੈ ਕੁਮਾਰ, ਕਮਲ ਕੁਮਾਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।