ਟ੍ਰੇਨਿੰਗ ਲਈ ਅਹਿਮਦਾਬਾਦ ਜਾਣ ਵਾਲੇ 50 ਹੈੱਡਮਾਸਟਰਾਂ ’ਚ ਲੁਧਿਆਣਾ ਤੋਂ 1 ਵੀ ਨਹੀਂ, ਪਟਿਆਲਾ ਤੋਂ 14

Monday, Jul 31, 2023 - 12:45 PM (IST)

ਟ੍ਰੇਨਿੰਗ ਲਈ ਅਹਿਮਦਾਬਾਦ ਜਾਣ ਵਾਲੇ 50 ਹੈੱਡਮਾਸਟਰਾਂ ’ਚ ਲੁਧਿਆਣਾ ਤੋਂ 1 ਵੀ ਨਹੀਂ, ਪਟਿਆਲਾ ਤੋਂ 14

ਲੁਧਿਆਣਾ (ਵਿੱਕੀ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ’ਚ ਜਿਨ੍ਹਾਂ 14 ਜ਼ਿਲ੍ਹਿਆਂ ਦੇ 50 ਹੈੱਡਮਾਸਟਰਾਂ ਨੂੰ ਟ੍ਰੇਨਿੰਗ ਦੇਣ ਲਈ ਭੇਜਿਆ ਗਿਆ ਹੈ, ਉਨ੍ਹਾਂ ’ਚ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਕਹੇ ਜਾਂਦੇ ਲੁਧਿਆਣਾ ਦੇ ਕਿਸੇ ਵੀ ਸਕੂਲ ਦੇ ਹੈੱਡਮਾਸਟਰ ਜਾਂ ਮਿਸਟ੍ਰੈੱਸ ਨੂੰ ਜਗ੍ਹਾ ਨਹੀਂ ਮਿਲੀ। ਹਾਲਾਂਕਿ ਲੁਧਿਆਣਾ ਦੇ ਗੁਆਂਢੀ ਜਲੰਧਰ ਤੋਂ 1 ਅਤੇ ਪਟਿਆਲਾ ਤੋਂ ਸਭ ਤੋਂ ਵੱਧ 14 ਹੈੱਡਮਾਸਟਰਾਂ ਨੇ ਐਤਵਾਰ ਨੂੰ ਟ੍ਰੇਨਿੰਗ ਲਈ ਅਹਿਮਦਾਬਾਦ ਦੀ ਉਡਾਰੀ ਭਰੀ ਹੈ ਪਰ ਚੁਣੇ ਗਏ ਹੈੱਡਮਾਸਟਰਾਂ ਦੀ ਲਿਸਟ ਦੇਖ ਕੇ ਪਤਾ ਲਗਦਾ ਹੈ ਕਿ ਲੁਧਿਆਣਾ ਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ ਕੀਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਤੋਂ 7, ਮੁਕਤਸਰ ਸਾਹਿਬ ਤੋਂ 5, ਐੱਸ. ਏ. ਐੱਸ. ਨਗਰ ਅਤੇ ਫਿਰੋਜ਼ਪੁਰ ਤੋਂ 4-4 ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਵੀ 1-1 ਅਧਿਆਪਕ ਨੂੰ ਪਹਿਲੀ ਲਿਸਟ ’ਚ ਜਗ੍ਹਾ ਮਿਲੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ: 2 ਪ੍ਰਵਾਸੀਆਂ ਵੱਲੋਂ ਨਾਬਾਲਗਾ ਨਾਲ ਜਬਰ-ਜ਼ਿਨਾਹ, ਕੁੜੀ ਦੇ ਹੱਥ ਬੰਨ੍ਹ ਹੋਏ ਫ਼ਰਾਰ

4 ਅਗਸਤ ਤੱਕ ਚੱਲਣੀ ਹੈ ਟ੍ਰੇਨਿੰਗ

ਜਾਣਕਾਰੀ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਨੂੰ ਵਿਦੇਸ਼ਾਂ ਦੇ ਨਾਲ-ਨਾਲ ਦੇਸ਼ ਦੇ ਪ੍ਰਸਿੱਧ ਅਦਾਰਿਆਂ ’ਚ ਸਿਖਲਾਈ ਦਿੰਦੇ ਹੋਏ, ਉਨ੍ਹਾਂ ਨੂੰ ਆਧੁਨਿਕ ਵਿੱਦਿਅਕ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਚਲਾਨ ਹੋਣ 'ਤੇ ਜੁਰਮਾਨਾ ਭਰਨ ਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ

ਇਸੇ ਪ੍ਰੋਗਰਾਮ ਤਹਿਤ ਸਿੰਘਾਪੁਰ ’ਚ ਟ੍ਰੇਨਿੰਗ ਲੈਣ ਵਾਲੇ ਪ੍ਰਿੰਸੀਪਲਾਂ ਦੇ ਕਈ ਬੈਚ ਮੁੱਖ ਮੰਤਰੀ ਵਲੋਂ ਖੁਦ ਰਵਾਨਾ ਕੀਤੇ ਗਏ ਹਨ, ਜਦੋਂ ਸੂਬੇ ਭਰ ਦੇ ਵੱਖ-ਵੱਖ ਸਕੂਲਾਂ ਤੋਂ 50 ਹੈੱਡਮਾਸਟਰ ਅਤੇ ਮਿਸਟ੍ਰੈੱਸ ਇਹ ਸਿਖਲਾਈ ਪ੍ਰਾਪਤ ਕਰਨ ਲਈ 31 ਜੁਲਾਈ ਤੋਂ 4 ਅਗਸਤ ਤੱਕ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ’ਚ ਰਹਿਣਗੇ। ਦੂਜੇ ਪਾਸੇ ਰਾਜ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ’ਚੋਂ ਕਿਸੇ ਵੀ ਸਕੂਲ ਦੇ ਹੈੱਡਮਾਸਟਰ ਨੂੰ ਸਿਖਲਾਈ ਲਈ ਨਹੀਂ ਭੇਜਿਆ ਗਿਆ, ਜਿਸ ਕਾਰਨ ਵੱਖ-ਵੱਖ ਸਕੂਲਾਂ ਦੇ ਹੈੱਡਮਾਸਟਰ ਦੱਬੀ ਜ਼ੁਬਾਨ ’ਚ ਇਸ ਚੋਣ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰ ਰਹੇ ਹਨ।

ਇਹ ਵੀ ਪੜ੍ਹੋ : ਧਰਮੀ ਫੌ਼ਜੀਆਂ ਤੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨ-ਮਜ਼ਦੂਰਾਂ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

14 ਜ਼ਿਲ੍ਹਿਆਂ ਤੋਂ ਚੁਣੇ ਹੋਏ ਹਨ 50 ਹੈੱਡਮਾਸਟਰ-ਮਿਸਟ੍ਰੈੱਸ

ਅਹਿਮਦਾਬਾਦ ਦੀ ਉਡਾਰੀ ਭਰਨ ਵਾਲਿਆਂ ’ਚ ਫਿਰੋਜ਼ਪੁਰ, ਪਟਿਆਲਾ, ਐੱਸ. ਏ. ਐੱਸ. ਨਗਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਸੰਗਰੂਰ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਰੂਪ ਨਗਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਹੈੱਡਮਾਸਟਰ ਅਤੇ ਮਿਸਟ੍ਰੈੱਸ ਸ਼ਾਮਲ ਹਨ। ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਈਆਂ ਨੇ ਕਿਹਾ ਕਿ ਲੁਧਿਆਣਾ ਵਰਗੇ ਵੱਡੇ ਜ਼ਿਲ੍ਹੇ ’ਚੋਂ ਕਿਸੇ ਵੀ ਇਕ ਮੁੱਖ ਅਧਿਆਪਕ ਨੂੰ ਇਸ ਟ੍ਰੇਨਿੰਗ ਲਈ ਨਾ ਭੇਜਿਆ ਜਾਣਾ ਮੰਦਭਾਗਾ ਹੈ, ਜਦੋਂਕਿ ਹੋਰਨਾਂ ਜ਼ਿਲ੍ਹਿਆਂ ਦੇ ਕਈ ਹੈੱਡਮਾਸਟਰਾਂ ਦੀ ਚੋਣ ਪਹਿਲੀ ਲਿਸਟ ’ਚ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਹੋਰਨਾਂ ਜ਼ਿਲ੍ਹਿਆਂ ਦੀ ਬਜਾਏ ਲੁਧਿਆਣਾ ਜ਼ਿਲ੍ਹਾ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ, ’ਚੋਂ ਕੁਝ ਸਕੂਲ ਮੁਖੀਆਂ ਨੂੰ ਤਾਂ ਇਸ ਪਹਿਲੀ ਟ੍ਰੇਨਿੰਗ ਲਈ ਭੇਜਿਆ ਜਾਣਾ ਚਾਹੀਦਾ ਸੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਇਸ ਟ੍ਰੇਨਿੰਗ ਦਾ ਲਾਭ ਮਿਲ ਸਕੇ ਪਰ ਚੋਣ ਕਰਨ ਵਾਲੇ ਅਧਿਕਾਰੀਆਂ ਨੇ ਅਜਿਹਾ ਕਰਨਾ ਉੱਚਿਤ ਨਹੀਂ ਸਮਝਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harnek Seechewal

Content Editor

Related News