ਆਬਕਾਰੀ ਵਿਭਾਗ ਨੇ 15000 ਲਿਟਰ ਲਾਹਣ ਕੀਤੀ ਨਸ਼ਟ

05/28/2024 5:43:33 PM

ਸਿੱਧਵਾਂ ਬੇਟ (ਚਾਹਲ) : ਆਮ ਚੋਣਾਂ ਦੇ ਮੱਦੇਨਜ਼ਰ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਆਬਕਾਰੀ ਵਿਭਾਗ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕਰਕੇ 15000 ਲਿਟਰ ਲਾਹਣ ਨਸ਼ਟ ਕੀਤੀ। ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ, ਬਲਕਰਨ ਸਿੰਘ ਦੀ ਅਗਵਾਈ ਹੇਠਲੀ ਟੀਮਾਂ ਨੇ ਪੁਲਸ ਅਤੇ ਸਹਾਇਕ ਸਟਾਫ਼ ਦੇ ਨਾਲ ਸਿੱਧਵਾਂ ਬੇਟ ਦੇ ਪਿੰਡ ਸ਼ੇਰੇਵਾਲ, ਬਾਘੀਆਂ, ਕੰਨੀਆਂ ਹੁਸੈਨੀ ਵਿਖੇ ਛਾਪੇਮਾਰੀ ਕੀਤੀ। 

ਤਲਾਸ਼ੀ ਦੌਰਾਨ ਟੀਮਾਂ ਨੇ ਦਰਿਆ ਕਿਨਾਰੇ ਦੇ ਨਾਲ ਲਗਭਗ 10-15 ਕਿਲੋਮੀਟਰ ਦੇ ਖੇਤਰ ਨੂੰ ਘੇਰ ਲਿਆ ਅਤੇ ਪਲਾਸਟਿਕ ਦੀਆਂ ਤਰਪਾਲਾਂ ਵਿਚ 2 ਲੋਹੇ ਦੇ ਡਰੰਮ, 1 ਘੜਾ ਅਤੇ ਲਗਭਗ 15000 ਲਿਟਰ ਲਾਹਣ ਲਾਵਾਰਿਸ ਹੋਣ ਦਾ ਪਤਾ ਲਗਾਇਆ ਅਤੇ ਬਾਅਦ ਵਿਚ ਦਰਿਆ ਦੇ ਕੰਢਿਆਂ ਤੋਂ ਬਾਹਰ ਨਸ਼ਟ ਕਰ ਦਿੱਤਾ ਗਿਆ।


Gurminder Singh

Content Editor

Related News