ਐਕਸਾਈਜ਼ ਵਿਭਾਗ ਦੀ ਮੁਹਿੰਮ ’ਚ ਸਤਲੁਜ ਕੰਢਿਓਂ 15 ਹਜ਼ਾਰ ਲਿਟਰ ਲਾਹਣ ਬਰਾਮਦ
Thursday, May 23, 2024 - 01:15 PM (IST)

ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ 15 ਹਜ਼ਾਰ ਲਿਟਰ ਲਾਹਣ (ਦੇਸੀ ਸ਼ਰਾਬ) ਬਰਾਮਦ ਹੋਈ, ਇਸ ਨੂੰ ਵਿਭਾਗੀ ਅਧਿਕਾਰੀਆਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵਿਚ ਸ਼ਾਮਲ ਹਰਜਿੰਦਰ ਸਿੰਘ, ਮਨਦੀਪ ਸਿੰਘ, ਮੋਹਿਤ ਸੋਢੀ ਵੱਲੋਂ ਐਕਸਾਈਜ਼ ਪੁਲਸ ਅਤੇ ਸਹਾਇਕ ਮੁਲਾਜ਼ਮਾਂ ਨਾਲ ਮੀਓਵਾਲ, ਮਾਓ ਸਾਹਿਬ, ਪੱਥਰਾਂ ਦਾ ਡੇਰਾ, ਭੋਲੇਵਾਲ ਆਦਿ ਪਿੰਡਾਂ ਵਿਚ ਸਤਲੁਜ ਕੰਢੇ ਮੁਹਿੰਮ ਚਲਾਈ ਗਈ।
ਇਸ ਦੌਰਾਨ ਪਲਾਸਟਿਕ ਵਾਲੀ ਤਰਪਾਲ ਦੇ ਮੋਟੇ ਬੈਗ ਬਰਾਮਦ ਕੀਤੇ, ਜਿਨ੍ਹਾਂ ਵਿਚ 15 ਹਜ਼ਾਰ ਲਿਟਰ ਦੇ ਲੱਗਭਗ ਲਾਹਣ ਬਰਾਮਦ ਹੋਈ। ਵਿਭਾਗ ਨੇ ਮੌਕੇ ’ਤੇ ਹੀ ਇਸ ਨੂੰ ਨਸ਼ਟ ਕਰਵਾ ਦਿੱਤਾ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8