ਰਿਸ਼ਤੇਦਾਰ ਨੇ ਹੀ ਰੋਲ਼ੀ ਘਰ ''ਚ ਇਕੱਲੀ ਕੁੜੀ ਦੀ ਪੱਤ

Tuesday, May 26, 2026 - 12:22 PM (IST)

ਰਿਸ਼ਤੇਦਾਰ ਨੇ ਹੀ ਰੋਲ਼ੀ ਘਰ ''ਚ ਇਕੱਲੀ ਕੁੜੀ ਦੀ ਪੱਤ

ਲੁਧਿਆਣਾ (ਰਾਜ): ਵਿਆਹ ਦਾ ਝਾਂਸਾ ਦੇ ਕੇ ਆਬਰੂ ਨਾਲ ਖੇਡਣ ਦਾ ਇਕ ਬੇਹੱਦ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਦੂਰ ਦੇ ਰਿਸ਼ਤੇਦਾਰ ਨੇ ਹੀ ਘਰ ਵਿਚ ਇਕੱਲੀ ਰਹਿ ਰਹੀ ਮੁਟਿਆਰ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਮੁਲਜ਼ਮ ਨੇ ਨਾ ਸਿਰਫ਼ ਇਕ ਵਾਰ, ਸਗੋਂ ਵਾਰ-ਵਾਰ ਪੀੜਤਾ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਦੋਂ ਪੀੜਤਾ ਨੇ ਵਿਆਹ ਦਾ ਦਬਾਅ ਪਾਇਆ, ਤਾਂ ਮੁਲਜ਼ਮ ਸਾਫ਼ ਮੁਕਰ ਗਿਆ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਅੰਕਿਤ ਗੌਤਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸਾਲ 2022 ਵਿਚ ਉਸ ਦਾ ਦੂਰ ਦਾ ਰਿਸ਼ਤੇਦਾਰ ਅੰਕਿਤ ਗੌਤਮ ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ ਅਤੇ ਰਿਸ਼ਤੇਦਾਰ ਹੋਣ ਕਰਕੇ ਪਰਿਵਾਰ ਉਸ 'ਤੇ ਪੂਰਾ ਭਰੋਸਾ ਕਰਦਾ ਸੀ। ਇਕ ਦਿਨ ਜਦੋਂ ਪੀੜਤਾ ਘਰ ਵਿਚ ਬਿਲਕੁਲ ਇਕੱਲੀ ਸੀ, ਤਾਂ ਮੁਲਜ਼ਮ ਅੰਕਿਤ ਉਸ ਦੇ ਘਰ ਆਇਆ ਅਤੇ ਸੁੰਨਾ ਘਰ ਦੇਖ ਕੇ ਉਸ ਨੇ ਜ਼ਬਰਦਸਤੀ ਪੀੜਤਾ ਨੂੰ ਕਮਰੇ ਵਿਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਘਟਨਾ ਦੇ ਕੁਝ ਦਿਨਾਂ ਬਾਅਦ ਮੁਲਜ਼ਮ ਨੇ ਫਿਰ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਵਿਆਹ ਦਾ ਝਾਂਸਾ ਦੇਣਾ ਸ਼ੁਰੂ ਕਰ ਦਿੱਤਾ। ਇਸੇ ਵਾਅਦੇ ਦੀ ਆੜ ਵਿਚ ਉਹ ਲਗਾਤਾਰ ਪੀੜਤਾ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ, ਪਰ ਹੁਣ ਵਿਆਹ ਕਰਨ ਦੇ ਸਮੇਂ ਉਹ ਆਪਣੇ ਵਾਅਦੇ ਤੋਂ ਪੂਰੀ ਤਰ੍ਹਾਂ ਪਲਟ ਗਿਆ ਹੈ ਅਤੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
 


author

Anmol Tagra

Content Editor

Related News