ਕੈਦੀਆਂ ਦੀ ਆਜ਼ਾਦੀ ਦਾ ਰਸਤਾ ਬਣ ਸਕਦੈ ਇਹ ਹੁਨਰ
Monday, Aug 18, 2025 - 10:01 PM (IST)

ਲੁਧਿਆਣਾ, (ਸਿਆਲ) -ਰਚਨਾਤਮਕ ਸੁਤੰਤਰਤਾ ਸਲਾਖਾਂ ਦੇ ਪਿੱਛੇ ਜਨਮ ਲੈਂਦੀ ਹੈ ਅਤੇ ਮੁਕਤੀ ਇਕ ਤਾਲਬਧ ਰਸਤੇ ’ਤੇ ਚਲਦੀ ਹੈ। ਤਾਜਪੁਰ ਰੋਡ ਦੇ ਸੈਂਟਰਲ ਜੇਲ੍ਹ ਵਿਚ ਜਬਰ ਜਨਾਹ ਲਈ 25 ਸਾਲ ਦੀ ਸਜ਼ਾ ਕੱਟ ਰਹੇ ਦੋ ਕੈਦੀਆਂ ਨੇ ਪੁਨਰਵਾਸ ਪਹਿਲ ਦੇ ਤਹਿਤ ਇਕ ਗਾਣਾ ਰਿਲੀਜ਼ ਕੀਤਾ ਹੈ। ਜਿਸਦਾ ਉਦੇਸ਼ ਕੈਦੀਆਂ ਨੂੰ ਸੰਗੀਤ ਦੇ ਰਾਹੀਂ ਦੂਜਾ ਮੌਕਾ ਦੇਣਾ ਹੈ। ਜਦ ਭਾਰਤ ਸੁਤੰਤਰਤਾ ਦਿਵਸ ਮਨਾ ਰਿਹਾ ਸੀ। 32 ਸਾਲਾਂ ਯੋਗੇਸ਼ ਅਤੇ 39 ਸਾਲਾਂ ਚਰਨਜੀਤ ਸਿੰਘ ਨੇ ਆਪਣਾ ਪਹਿਲਾਂ ਗਾਣਾ, ਬਾਪੂ (ਪਿਤਾ) ਵਾਯਸ ਬਿਹਾਇੰਡ ਬਾਰਸ ਨਾਮ ਦੀ ਪਰਿਯੋਜਨਾ ਤਹਿਤ ਆਨਲਾਈਨ ਲਾਂਚ ਹੁੰਦੇ ਦੇਖਿਆ। ਯੋਗੇਸ਼ ਵਲੋਂ ਲਿਖਤ ਅਤੇ ਚਰਨਜੀਤ ਵਲੋਂ ਗਾਇਆ ਗਿਆ। ਇਹ ਗਾਣਾ ਇਕ ਐਨ.ਜੀ.ਓ ਦੇ ਸਹਿਯੋਗ ਨਾਲ ਜੇਲ ਅੰਦਰ ਰਿਕਾਰਡ ਕੀਤਾ ਗਿਆ ਸੀ। ਇਹ ਪੰਜਾਬੀ ਗੀਤ ਇਕ ਬੇਟੇ ਦੀ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਦਰਸਾਉਂਦਾ ਹੈ। ਜਿਸ ਵਿਚ ਜਨਮ ਦਿਨ, ਬਚਪਨ ਦੇ ਪਲ ਅਤੇ ਉਨ੍ਹਾਂ ਦੇ ਵਿਚਾਲੇ ਦਾ ਭਾਵਨਾਤਮਕ ਰਿਸ਼ਤਾ ਯਾਦ ਆਉਂਦਾ ਹੈ। ਉਨ੍ਹਾਂ ਦੀ ਇਹ ਪ੍ਰਤਿਭਾ ਜੋ ਪਹਿਲਾਂ ਜੰਜ਼ੀਰਾਂ ਵਿਚ ਜੱਕੜੀ ਹੋਈ ਸੀ। ਉਸਨੂੰ ਹੁਣ ਉਠਣ ਅਤੇ ਦੂਨੀਆਂ ਤੋਂ ਖੁਲੀਆਂ ਅੱਖਾਂ ਨਾਲ ਮਿਲਣ ਦੀ ਤਾਕਤ ਮਿਲ ਗਈ ਹੈ।
ਫਾਉਂਡੇਸ਼ਨ ਨੇ ਇਨ੍ਹਾਂ ਕੈਦੀਆਂ ਦੇ ਕੰਮ ਦੇ ਕਾਪੀਰਾਈਟ ਵੀ ਦਿੱਤੇ ਹਨ। ਜਿਸ ਨਾਲ ਹੋਣ ਵਾਲੀ ਆਮਦਨ ਉਨ੍ਹਾਂ ਦੇ ਪਰਿਵਾਰਾਂ ਲਈ ਨਿਰਧਾਰਿਤ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਕੈਦੀਆਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਕ ਜ਼ਰੀਆ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੀ ਆਮਦਨ ਦਾ ਇਕ ਸਥਾਈ ਸਰੋਤ ਪ੍ਰਦਾਨ ਕਰਨਾ ਹੈ। ਯੋਗੇਸ਼ ਨੇ ਕਿਹਾ ਕਿ ਉਸ ਨੇ ਹਮੇਸ਼ਾ ਗੀਤ ਲਿਖੇ ਹਨ। ਪਰ ਕਦੇ ਕੋਈ ਮੰਚ ਨਹੀਂ ਮਿਲਿਆ ਅਤੇ ਜਦੋਂ ਐਨ.ਜੀ.ਓ. ਨੇ ਸਾਡੇ ਜਨੂੰਨ ਬਾਰੇ ਪੁਛਿਆ ਤਾਂ ਮੈਂ ਬਹੁਤ ਖੁਸ਼ ਹੋਇਆ । ਮੈਂ ਆਪਣੇ ਪਿਤਾ ਅਤੇ ਉਨ੍ਹਾਂ ਨਾਲ ਆਪਣੀ ਦੋਸਤੀ ਬਾਰੇ ਲਿਖਣ ਦਾ ਫੈਸਲਾ ਕੀਤਾ।
ਦੱਸਣਯੋਗ ਹੈ ਕਿ ਚਰਨਜੀਤ ਜੋ ਕਦੇ ਧਾਰਮਿਕ ਆਯੋਜਨਾਂ ਵਿਚ ਗਾਉਂਦਾ ਸੀ ਨੇ ਅੱਗੇ ਕਿਹਾ ਇਹ ਯੂ-ਟਿਊਬ ’ਤੇ ਉਨ੍ਹਾਂ ਦਾ ਪਹਿਲਾਂ ਗਾਣਾ ਹੈ। ਯੋਗੇਸ਼ ਅਤੇ ਮੈਂ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਸੰਗੀਤ ਵਿਚ ਅੱਗੇ ਵੱਧਣ ਦੀ ਉਮੀਦ ਕਰਦੇ ਹਾਂ।
ਐਨ. ਜੀ.ਓ. ਦੇ ਨਿਰਦੇਸ਼ਕ ਨੇ ਕਿਹਾ ਕਿ ਇਹ ਪਰਿਯੋਜਨਾ ਕੈਦੀਆਂ ਨੂੰ ਸਮਾਜ ਵਿਚ ਫ਼ਿਰ ਤੋਂ ਘੁਲਨ-ਮਿਲਨ ਵਿਚ ਮਦਦ ਕਰਨ ਲਈ ਬਣਾਈ ਗਈ ਹੈ। ਸੰਗੀਤ ਕੈਦੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਅਤੇ ਜੀਵਨ ਪ੍ਰਤੀ ਸਕਰਾਤਮਕ ਦਿਸ੍ਰਟੀਕੋਣ ਵਿਕਸਿਤ ਕਰਨ ਦਾ ਮੌਕਾ ਦਿੰਦਾ ਹੈ। ਸਾਡਾ ਉਦੇਸ਼ ਉਨ੍ਹਾਂ ਨੂੰ ਜੇਲ ਵਿਚ ਵਾਪਸ ਆਉਣ ਤੋਂ ਰੋਕਣਾ ਹੈ।