ਸਿਕੰਦਰ ਸਿੰਘ ਮਲੂਕਾ ਦੇ ਬਿਆਨ 'ਤੇ ਬੀਬੀ ਜਗੀਰ ਕੌਰ ਨੇ ਕਹਿ ਦਿੱਤੀ ਵੱਡੀ ਗੱਲ

Friday, Nov 18, 2022 - 02:34 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਜਨਰਲ ਚੋਣ ਵਿਚ ਬਾਗੀ ਹੋ ਕੇ ਝੰਡਾ ਚੁੱਕਣ ਵਾਲੀ ਬੀਬੀ ਜਗੀਰ ਕੌਰ ਨੂੰ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਪੰਥ ਵਿਰੋਧੀ ਹੱਥਾਂ ਵਿਚ ਖੇਡਣ ਅਤੇ ਬਾਗੀ ਹੋਣ ’ਤੇ ਪਾਰਟੀ ’ਚੋਂ ਕੱਢ ਦਿੱਤਾ ਹੈ ਪਰ ਅੱਜ ਉਹੀ ਚੇਅਰਮੈਨ ਅਨੁਸ਼ਾਸਨੀ ਕਮੇਟੀ ਸਿਕੰਦਰ ਸਿੰਘ ਮਲੂਕਾ ਦਾ ਬਿਆਨ ਆ ਗਿਆ ਕਿ ਭਾਜਪਾ ਨਾਲ ਭਵਿੱਖ ਵਿਚ ਗਠਜੋੜ ਹੋਵੇਗਾ ਤੇ ਜੇਕਰ ਗਠਜੋੜ ਹੋਇਆ ਤਾਂ ਅਕਾਲੀ ਦਲ ਵੱਡੇ ਭਾਈ ਦੀ ਭੂਮਿਕਾ ਨਿਭਾਏਗਾ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਇਹ ਬਿਆਨ ਮੀਡੀਆ ਵਿਚ ਜੰਗਲ ਦੀ ਅੱਗ ਵਾਂਗ ਸੀ। ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲੀ ਬੀਬੀ ਜਗੀਰ ਕੌਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਗੁਰੂ ਰਾਮ ਦਾਸ ਜੀ ਦੀ ਸਾਡੇ ’ਤੇ ਮਿਹਰ ਹੈ। ਜਿਹੜੇ ਲੋਕ ਮੇਰੇ ’ਤੇ ਭਾਜਪਾ ਨਾਲ ਰਲੇ ਹੋਣ ਜਾਂ ਪੈਸੇ ਦੇਣ ਦੇ ਵੱਡੇ ਇਲਜ਼ਾਮ ਲਾ ਰਹੇ ਸਨ, ਅੱਜ ਉਹੀ ਅਕਾਲੀ ਨੇਤਾ ਦਿੱਲੀ ’ਚ ਅਕਾਲੀ ਦਲ ਦਾ ਭਾਜਪਾ ਤੋਂ ਬਿਨਾਂ ਬਿਸਤਰਾ ਗੋਲ ਹੋਣ ਦੇ ਡਰੋਂ ਪੰਜਾਬ ਵਿਚ ਗਠਜੋੜ ਦੀਆਂ ਲੇਲ੍ਹੜੀਆਂ ਕੱਢ ਰਹੇ ਹਨ ਜਦੋਂਕਿ ਪਹਿਲਾਂ ਇਨ੍ਹਾਂ ਨੇ ਮੇਰੇ ’ਤੇ ਭਾਜਪਾ, ਆਰ. ਐੱਸ. ਐੱਸ. ਨਾਲ ਰਲੇ ਹੋਣ ਤੇ ਹੋਰ ਪਤਾ ਨਹੀਂ ਕਿੰਨੇ ਇਲਜ਼ਾਮ ਲਾਏ। 

ਇਹ ਵੀ ਪੜ੍ਹੋ :  ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ

ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਸਿੱਖ ਕੌਮ ਤੇ ਪੰਥਕ ਹਲਕੇ ਵੇਖ ਰਹੇ ਹਨ ਕਿ ਕੌਣ ਭਾਜਪਾ ਨਾਲ ਜਾਣ ਨੂੰ ਕਾਹਲਾ ਹੈ। ਬੀਬੀ ਨੇ ਅੱਗੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਅਸੀਂ ਭਾਜਪਾ ਨਾਲ ਕੋਈ ਸਾਂਝ ਨਹੀਂ ਰੱਖਾਂਗੇ ਕਿਉਂਕਿ ਸਿੱਖ ਕੌਮ ਦਾ ਹੁਣ ਇਹੀ ਵੱਡਾ ਮੁੱਦਾ ਹੈ।

ਇਹ ਵੀ ਪੜ੍ਹੋ :  ਕਸਰਤ ਕਰਦਿਆਂ ਦਿਲ ਦੇ ਦੌਰੇ ਕਾਰਨ ਮੌਤਾਂ ਨੇ ਵਧਾਈ ਚਿੰਤਾ, ਨੌਜਵਾਨ ਜ਼ਰੂਰ ਪੱਲੇ ਬੰਨ੍ਹ ਲੈਣ ਇਹ ਗੱਲ


Harnek Seechewal

Content Editor

Related News