ਪਿੰਡ ਨੰਦਨਪੁਰ ਨੇੜੇ ਵਾਪਰਿਆ ਭਿਆਨਕ ਹਾਦਸਾ! ਦੋਸਤ ਦੀਆਂ ਅੱਖਾਂ ਮੁਹਰੇ ਦੋਸਤ ਦੀ ਮੌਤ

Thursday, May 07, 2026 - 07:17 PM (IST)

ਪਿੰਡ ਨੰਦਨਪੁਰ ਨੇੜੇ ਵਾਪਰਿਆ ਭਿਆਨਕ ਹਾਦਸਾ! ਦੋਸਤ ਦੀਆਂ ਅੱਖਾਂ ਮੁਹਰੇ ਦੋਸਤ ਦੀ ਮੌਤ

ਲੁਧਿਆਣਾ (ਰਾਜ): ਪਿੰਡ ਨੰਦਪੁਰ ਦੇ ਕੋਲ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਜਾਨ ਚਲੀ ਗਈ। ਸੜਕ ਦੇ ਵਿਚਕਾਰ ਬਿਨਾਂ ਕਿਸੇ ਇੰਡੀਕੇਟਰ ਜਾਂ ਚੇਤਾਵਨੀ ਚਿੰਨ੍ਹ ਦੇ ਖੜ੍ਹੇ ਇਕ ਟਰੱਕ-ਕੰਟੇਨਰ ਕਾਰਨ ਇਹ ਹਾਦਸਾ ਵਾਪਰਿਆ। ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਹਾਦਸੇ ਤੋਂ ਬਾਅਦ ਆਪਣਾ ਵਾਹਨ ਲੈ ਕੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ। 

ਪੁਲਸ ਨੂੰ ਦਿੱਤੇ ਬਿਆਨ ਵਿਚ ਪ੍ਰਿੰਸ ਕੁਮਾਰ ਨੇ ਦੱਸਿਆ ਕਿ 5 ਮਈ ਨੂੰ ਉਹ ਆਪਣੇ ਦੋਸਤ ਪਵਨ ਸ਼ਰਮਾ ਨਾਲ ਆਪਣੇ-ਆਪਣੇ ਮੋਟਰਸਾਈਕਲ ਉੱਤੇ ਘਰ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਨੰਦਪੁਰ ਸਥਿਤ ਭਾਰਤ ਪੈਟਰੋਲੀਅਮ ਪੰਪ ਦੇ ਕੋਲ ਪਹੁੰਚੇ, ਤਾਂ ਉੱਥੇ ਸੜਕ ਦੇ ਵਿਚਕਾਰ ਇਕ ਟਰੱਕ-ਕੰਟੇਨਰ ਖੜ੍ਹਾ ਸੀ। ਹਨੇਰਾ ਹੋਣ ਕਾਰਨ ਪਵਨ ਨੂੰ ਖੜ੍ਹਾ ਵਾਹਨ ਦਿਖਾਈ ਨਹੀਂ ਦਿੱਤਾ ਅਤੇ ਉਸ ਦਾ ਮੋਟਰਸਾਈਕਲ ਸਿੱਧਾ ਕੰਟੇਨਰ ਦੇ ਪਿਛਲੇ ਹਿੱਸੇ ਵਿਚ ਜਾ ਵੱਜਿਆ। ਟੱਕਰ ਇੰਨੀ ਭਿਆਨਕ ਸੀ ਕਿ ਪਵਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਆਪਣਾ ਕੰਟੇਨਰ ਭਜਾ ਕੇ ਲੈ ਗਿਆ। ਪੁਲਸ ਨੇ ਟਰੱਕ ਨੰਬਰ ਦੇ ਆਧਾਰ ਉੱਤੇ ਮਾਲਕ ਅਤੇ ਚਾਲਕ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News