ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ

Monday, Aug 10, 2026 - 09:57 AM (IST)

ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ

ਵੈੱਬ ਡੈਸਕ- ਆਊਟਫਿਟਸ ’ਚ ਵ੍ਹਾਈਟ ਅਤੇ ਬਲੈਕ ਹਮੇਸ਼ਾ ਤੋਂ ਮੁਟਿਆਰਾਂ ਦੇ ਫੇਵਰੇਟ ਕਲਰ ਰਹੇ ਹਨ ਅਤੇ ਦੋਹਾਂ ਦਾ ਕੰਬੀਨੇਸ਼ਨ ਮੁਟਿਆਰਾਂ ਨੂੰ ਹੋਰ ਵੀ ਪਸੰਦ ਆ ਰਿਹਾ ਹੈ। ਖਾਸ ਕਰ ਕੇ ਗਰਮੀਆਂ ’ਚ ਫੈਸ਼ਨ ਦਾ ਇਹ ਸਭ ਤੋਂ ਹਿੱਟ ਕੰਬੀਨੇਸ਼ਨ ਬਣ ਕੇ ਉੱਭਰਿਆ ਹੈ। ਸਾਦਗੀ ਨਾਲ ਸਟਾਈਲ ਦਾ ਇਹ ਸੁਮੇਲ ਮੁਟਿਆਰਾਂ ਤੋਂ ਲੈ ਕੇ ਕਾਲਜ ਗਰਲਜ਼ ਅਤੇ ਕੰਮਕਾਜੀ ਔਰਤਾਂ ਤੱਕ ਸਾਰਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਠੰਢਕ ਦੇਣ ਵਾਲੇ ਵ੍ਹਾਈਟ ਫੈਬ੍ਰਿਕ ’ਤੇ ਕੀਤੀ ਗਈ ਬਾਰੀਕ ਬਲੈਕ ਕਢਾਈ ਇਸ ਨੂੰ ਇਕਦਮ ਰਾਇਲ ਅਤੇ ਫੋਟੋ-ਜੈਨਿਕ ਲੁੱਕ ਦਿੰਦੀ ਹੈ।

ਬਜ਼ਾਰ ’ਚ ਵ੍ਹਾਈਟ ਸੂਟ ’ਤੇ ਬਲੈਕ ਵਰਕ ਦੇ ਸੈਂਕੜੇ ਆਪਸ਼ਨ ਆ ਗਏ ਹਨ। ਕਿਤੇ ਗਲੇ ਅਤੇ ਸਲੀਵਜ਼ ’ਤੇ ਬਾਰੀਕ ਕਢਾਈ ਹੈ ਤਾਂ ਕਿਤੇ ਘੇਰੇ ਅਤੇ ਹੇਮਲਾਈਨ ’ਤੇ ਹੈਵੀ ਐਂਬ੍ਰਾਇਡਰੀ। ਕੁਝ ਸੂਟਾਂ ’ਚ ਲੈਸ ਵਰਕ, ਸਟੋਨ ਵਰਕ ਅਤੇ ਕਢਾਈ ਵਰਕ ਵੀ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਡਿਜ਼ਾਈਨਰ ਪੀਸ ’ਚ ਫੁੱਲ ਫਰੰਟ ’ਤੇ ਬਲੈਕ ਵਰਕ ਕੀਤਾ ਜਾ ਰਿਹਾ ਹੈ, ਜੋ ਲੁੱਕ ਨੂੰ ਹੋਰ ਵੀ ਸ਼ਾਹੀ ਬਣਾਉਂਦਾ ਹੈ। ਗਰਮੀ ’ਚ ਵ੍ਹਾਈਟ ਕੱਪੜਾ ਆਰਾਮ ਦਿੰਦਾ ਹੈ ਅਤੇ ਬਲੈਕ ਵਰਕ ਇਸ ਨੂੰ ਬੋਰਿੰਗ ਹੋਣ ਤੋਂ ਬਚਾਉਂਦਾ ਹੈ। ਵ੍ਹਾਈਟ ਸੂਟ ’ਚ ਵੈਰਾਇਟੀ ਭਰਪੂਰ ਹੈ। ਪਲਾਜ਼ੋ ਸੂਟ, ਪੈਂਟ ਸੂਟ, ਅਨਾਰਕਲੀ, ਸ਼ਰਾਰਾ ਅਤੇ ਫਰਾਕ ਸੂਟ ਸਾਰਿਆਂ ’ਚ ਬਲੈਕ ਵਰਕ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਤੋਂ ਇਲਾਵਾ 2 ਪੀਸ ਕੋ-ਆਰਡ ਸੈੱਟ ਅਤੇ 3 ਪੀਸ ਸੂਟ ਸੈੱਟ ਵੀ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹਨ। 2 ਪੀਸ ਸੈੱਟ ਨਾਲ ਮੁਟਿਆਰਾਂ ਆਪਣੀ ਪਸੰਦ ਨਾਲ ਵ੍ਹਾਈਟ ਜਾਂ ਬਲੈਕ ਦੁਪੱਟਾ ਲੈ ਕੇ ਲੁੱਕ ਪੂਰੀ ਕਰ ਰਹੀਆਂ ਹਨ।

ਇਸ ਕੌਂਬੋ ਨਾਲ ਅਸੈਸਰੀਜ਼ ਮੈਚ ਕਰਨਾ ਵੀ ਬੇਹੱਦ ਆਸਾਨ ਹੈ। ਪੈਰਾਂ ’ਚ ਬਲੈਕ-ਵ੍ਹਾਈਟ ਹੀਲਜ਼, ਸੈਂਡਲ ਜਾਂ ਜੁੱਤੀ ਅਤੇ ਹੱਥ ’ਚ ਬਲੈਕ ਜਾਂ ਵ੍ਹਾਈਟ ਪਰਸ ਪਰਫੈਕਟ ਲੱਗਦਾ ਹੈ। ਜਿਊਲਰੀ ’ਚ ਬਲੈਕ ਸਟੋਨ ਵਾਲੇ ਝੁਮਕੇ ਜਾਂ ਸਫੈਦ ਮੋਤੀ ਦੀ ਜਿਊਲਰੀ ਇਸ ਆਊਟਫਿਟ ਨੂੰ ਚਾਰ ਚੰਨ ਲਾ ਦਿੰਦੀ ਹੈ। ਬਲੈਕ ਅਤੇ ਵ੍ਹਾਈਟ ਦੋਵੇਂ ਹੀ ਟਾਈਮਲੈੱਸ ਕਲਰ ਹਨ। ਜਦੋਂ ਇਨ੍ਹਾਂ ਦੋਵਾਂ ਦੇ ਮੇਲ ਨਾਲ ਲੁੱਕ ਕਲਾਸੀ, ਪ੍ਰੋਫੈਸ਼ਨਲ ਅਤੇ ਟ੍ਰੈਂਡੀ ਤਿੰਨੇ ਬਣ ਜਾਂਦੀ ਹੈ। ਭਾਵੇਂ ਆਫਿਸ ਹੋਵੇ, ਕਾਲਜ ਹੋਵੇ ਜਾਂ ਕੋਈ ਫੰਕਸ਼ਨ, ਵ੍ਹਾਈਟ ਸੂਟ ਵਿਦ ਬਲੈਕ ਵਰਕ ਹਰ ਜਗ੍ਹਾ ਜੱਚਦਾ ਹੈ। ਕੰਫਰਟ, ਐਲੀਗੈਂਸ ਤੇ ਸਟਾਈਲ ਦਾ ਪਰਫੈਕਟ ਪੈਕੇਜ ਹੋਣ ਕਰ ਕੇ ਹੀ ਇਹ ਕੌਂਬੋ ਅੱਜਕੱਲ ਹਰ ਮੁਟਿਆਰ ਦੀ ਅਲਮਾਰੀ ਦੀ ਸ਼ਾਨ ਬਣਿਆ ਹੋਇਆ ਹੈ।


author

DIsha

Content Editor

Related News