ਨਿਊ ਬ੍ਰਾਈਡਜ਼ ਨੂੰ ਪਸੰਦ ਆ ਰਹੇ ਰੈੱਡ ਇੰਡੀਅਨ ਆਊਟਫਿਟਸ
Wednesday, Aug 05, 2026 - 09:48 AM (IST)
ਵੈੱਬ ਡੈਸਕ- ਭਾਰਤੀ ਸੱਭਿਆਚਾਰ ’ਚ ਰੰਗਾਂ ਦਾ ਬਹੁਤ ਮਹੱਤਵ ਹੈ ਅਤੇ ਇਨ੍ਹਾਂ ਸਾਰੇ ਰੰਗਾਂ ’ਚ ਲਾਲ ਰੰਗ ਦੀ ਆਪਣੀ ਇਕ ਵੱਖਰੀ ਪਛਾਣ ਹੈ। ਲਾਲ ਰੰਗ ਸਿਰਫ਼ ਇਕ ਰੰਗ ਨਹੀਂ, ਸਗੋਂ ਪਿਆਰ, ਊਰਜਾ, ਸ਼ੁੱਭਤਾ ਅਤੇ ਪ੍ਰੰਪਰਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਔਰਤਾਂ ਅਤੇ ਮੁਟਿਆਰਾਂ ਨੂੰ ਵੀ ਕਈ ਮੌਕਿਆਂ ’ਚ ਤਰ੍ਹਾਂ-ਤਰ੍ਹਾਂ ਦੇ ਲਾਲ ਰੰਗ ਦੇ ਇੰਡੀਅਨ ਆਊਟਫਿਟਸ ’ਚ ਦੇਖਿਆ ਜਾ ਸਕਦਾ ਹੈ। ਲਾਲ ਰੰਗ ਦੇ ਇੰਡੀਅਨ ਆਊਟਫਿਟਸ ਹਮੇਸ਼ਾ ਤੋਂ ਹੀ ਟ੍ਰੈਡੀਸ਼ਨਲ ਅਤੇ ਫੈਸਟਿਵ ਲੁੱਕ ਦਿੰਦੇ ਹਨ। ਇਸੇ ਵਜ੍ਹਾ ਕਰ ਕੇ ਖਾਸ ਮੌਕੇ ਅਤੇ ਤਿਉਹਾਰਾਂ ’ਤੇ ਔਰਤਾਂ ਅਤੇ ਮੁਟਿਆਰਾਂ ਲਾਲ ਰੰਗ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੀਆਂ ਹਨ।
ਔਰਤਾਂ ਨੂੰ ਲਾਲ ਰੰਗ ’ਚ ਸਾੜ੍ਹੀ, ਸੂਟ, ਲਹਿੰਗਾ ਚੋਲੀ, ਗਾਊਨ, ਅਨਾਰਕਲੀ ਸੂਟ ਆਦਿ ’ਚ ਦੇਖਿਆ ਜਾ ਸਕਦਾ ਹੈ। ਉੱਥੇ ਹੀ, ਸੱਜ ਵਿਆਹੀਆਂ ਮੁਟਿਆਰਾਂ ਨੂੰ ਫੁੱਲ ਰੈੱਡ ਇੰਡੀਅਨ ਆਊਟਫਿਟਸ ਬਹੁਤ ਪਸੰਦ ਆ ਰਹੇ ਹਨ। ਹੈਵੀ ਜ਼ਰੀ, ਜ਼ਰਦੋਜ਼ੀ ਅਤੇ ਕਢਾਈ ਵਾਲੇ ਲਾਲ ਲਹਿੰਗੇ ਅਤੇ ਸੂਟ ਬ੍ਰਾਈਡਲ ਲੁੱਕ ਨੂੰ ਰਾਇਲ ਅਤੇ ਆਕਰਸ਼ਕ ਬਣਾ ਦਿੰਦੇ ਹਨ।

ਅੱਜਕੱਲ ਮੁਟਿਆਰਾਂ ਵੀ ਲਾਲ ਰੰਗ ਨੂੰ ਕਾਫੀ ਪਸੰਦ ਕਰ ਰਹੀਆਂ ਹਨ, ਪਰ ਉਹ ਇਸ ਨੂੰ ਵੱਖ-ਵੱਖ ਕਲਰ ਕੰਬੀਨੇਸ਼ਨ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ। ਰੈੱਡ-ਗੋਲਡਨ, ਰੈੱਡ-ਗ੍ਰੀਨ, ਰੈੱਡ-ਬਲੈਕ, ਰੈੱਡ-ਓਰੇਂਜ ਵਰਗੇ ਕੌਂਬੋ ਵਾਲੇ ਸੂਟ, ਲਹਿੰਗੇ ਅਤੇ ਗਾਊਨ ਸੋਸ਼ਲ ਮੀਡੀਆ ਤੋਂ ਲੈ ਕੇ ਵਿਆਹ-ਪਾਰਟੀ ਤੱਕ ਹਰ ਜਗ੍ਹਾ ਟ੍ਰੈਂਡ ’ਚ ਹਨ। ਲਾਲ ਕੁੜਤੀ ਨੂੰ ਵ੍ਹਾਈਟ ਪਲਾਜ਼ੋ ਜਾਂ ਗੋਲਡਨ ਸ਼ਰਾਰੇ ਨਾਲ ਸਟਾਈਲ ਕਰਨਾ ਵੀ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਲਾਲ ਰੰਗ ਦਾ ਜਾਦੂ ਸਿਰਫ਼ ਇੰਡੀਅਨ ਵੀਅਰ ਤੱਕ ਹੀ ਸੀਮਤ ਨਹੀਂ ਹੈ। ਵੈਸਟਰਨ ਵੀਅਰ ’ਚ ਵੀ ਇਹ ਰੰਗ ਖੂਬ ਦਿਸ ਰਿਹਾ ਹੈ।
ਪਾਰਟੀ ਦੌਰਾਨ ਮੁਟਿਆਰਾਂ ਨੂੰ ਰੈੱਡ ਵਨ ਪੀਸ ਡਰੈੱਸ, ਪਾਰਟੀ ਵੀਅਰ ਲਾਂਗ ਡਰੈੱਸ ਅਤੇ ਤਰ੍ਹਾਂ-ਤਰ੍ਹਾਂ ਦੀ ਲੈਂਥ ’ਚ ਰੈੱਡ ਬਾਡੀਕੌਨ ਡਰੈੱਸ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ, ਨਾਲ ਹੀ ਰੈੱਡ ਮਿਡੀ, ਫਰਾਕ ਅਤੇ ਲਾਂਗ ਕੁੜਤੀ ਵੀ ਔਰਤਾਂ ਅਤੇ ਮੁਟਿਆਰਾਂ ਦੀ ਫੇਵਰੇਟ ਬਣੀ ਹੋਈ ਹੈ। ਜੀਨਸ ਨਾਲ ਵੀ ਰੈੱਡ ਟਾਪ ਜਾਂ ਟੀ-ਸ਼ਰਟ ਕਾਫੀ ਜੱਚਦੀ ਹੈ। ਭਾਵੇਂ ਜੀਨਸ ਬਲੈਕ, ਬਲੂ ਜਾਂ ਵ੍ਹਾਈਟ ਹੋਵੇ, ਰੈੱਡ ਟਾਪ ਨਾਲ ਕੌਂਬੋ ਹਮੇਸ਼ਾ ਸਟਾਈਲਿਸ਼ ਲੱਗਦਾ ਹੈ। ਮਾਰਕੀਟ ’ਚ ਵੀ ਲਾਲ ਰੰਗ ਦੇ ਤਰ੍ਹਾਂ-ਤਰ੍ਹਾਂ ਦੇ ਇੰਡੀਅਨ ਤੋਂ ਲੈ ਕੇ ਵੈਸਟਰਨ ਅਤੇ ਇੰਡੋ-ਵੈਸਟਰਨ ਆਊਟਫਿਟਸ ਆਸਾਨੀ ਨਾਲ ਮਿਲ ਜਾਂਦੇ ਹਨ।
ਇੰਡੀਅਨ ਰੈੱਡ ਆਊਟਫਿਟਸ ਔਰਤਾਂ ਨੂੰ ਭੀੜ ਤੋਂ ਵੱਖ ਅਤੇ ਖਾਸ ਫੀਲ ਕਰਾਉਂਦੇ ਹਨ। ਫੈਸਟੀਵਲ, ਵਿਆਹ, ਪੂਜਾ ਜਾਂ ਕਿਸੇ ਫੰਕਸ਼ਨ ’ਚ ਲਾਲ ਜੋੜਾ ਪਹਿਨਣ ਨਾਲ ਕਾਨਫੀਡੈਂਸ ਵੀ ਵਧਦਾ ਹੈ। ਲਾਲ ਰੰਗ ਭਾਰਤੀ ਔਰਤਾਂ ਦੀ ਪਛਾਣ ਹੈ। ਫਿਰ ਭਾਵੇਂ ਟ੍ਰੈਡੀਸ਼ਨਲ ਹੋਵੇ ਜਾਂ ਮਾਡਰਨ, ਰੈੱਡ ਆਊਟਫਿਟ ਹਰ ਉਮਰ ਦੀ ਔਰਤ ਨੂੰ ਹਰ ਤਰ੍ਹਾਂ ’ਤੇ ਖੂਬਸੂਰਤ ਅਤੇ ਖਾਸ ਬਣਾਉਂਦਾ ਹੈ।
