ਮੁਟਿਆਰਾਂ ’ਚ ਵਧਿਆ ਡਿਜ਼ਾਈਨਰ ਸਕਰਟਸ ਦਾ ਕ੍ਰੇਜ਼
Saturday, Jun 27, 2026 - 09:52 AM (IST)
ਵੈੱਬ ਡੈਸਕ- ਵੈਸਟਰਨ ਵੀਅਰ ’ਚ ਜੀਨਸ-ਟਾਪ ਮੁਟਿਆਰਾਂ ਦਾ ਫੇਵਰੇਟ ਕੋਂਬੋ ਰਿਹਾ ਹੈ, ਉਸੇ ਤਰਜ਼ ’ਤੇ ਹੁਣ ਸਕਰਟ-ਟਾਪ ਵੀ ਉਨ੍ਹਾਂ ਵਿਚਾਲੇ ਛਾਏ ਹੋਏ ਹਨ। ਹਰ ਤਰ੍ਹਾਂ ਦੇ ਟਾਪ ਦੇ ਨਾਲ ਜਚਣ ਵਾਲੀ ਸਕਰਟ ਹੁਣ ਫੈਸ਼ਨ ਦੀ ਦੁਨੀਆ ’ਚ ਟ੍ਰੈਂਡ ਬਣ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਮੁਟਿਆਰਾਂ ਨੂੰ ਟੀ-ਸ਼ਰਟ ਟਾਪ, ਸ਼ਰਟ ਟਾਪ, ਕ੍ਰਾਪ ਟਾਪ ਤੋਂ ਲੈ ਕੇ ਲੂਜ਼ ਫਿੱਟ ਟਾਪ ਤੱਕ ਦੇ ਨਾਲ ਵੱਖ-ਵੱਖ ਸਟਾਈਲ ਦੀ ਸਕਰਟ ’ਚ ਦੇਖਿਆ ਜਾ ਸਕਦਾ ਹੈ।
ਜੀਨਸ ’ਚ ਜਿਵੇਂ ਮੁਟਿਆਰਾਂ ਕੋਲ ਦਰਜਨਾਂ ਆਪਸ਼ਨਜ਼ ਹੁੰਦੇ ਹਨ, ਉਵੇਂ ਹੀ ਸਕਰਟਸ ’ਚ ਵੀ ਹੁਣ ਕਈ ਵੈਰਾਇਟੀਆਂ ਉਪਲਬਧ ਹਨ। ਮਾਰਕੀਟ ’ਚ ਡਿਜ਼ਾਈਨਰ ਸਕਰਟਸ ਦੀ ਭਰਮਾਰ ਹੈ ਜੋ ਹਰ ਉਮਰ ਵਰਗ ਦੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਆਕਰਸ਼ਿਤ ਕਰ ਰਹੀ ਹੈ। ਖਰੀਦਦਾਰੀ ਤੋਂ ਬਾਅਦ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟਾਪ ਦੇ ਨਾਲ ਮਿਕਸ-ਮੈਚ ਕਰ ਕੇ ਸਟਾਈਲ ਕੀਤਾ ਜਾ ਰਿਹਾ ਹੈ।
ਗਰਮੀਆਂ ਨੂੰ ਦੇਖਦੇ ਹੋਏ ਮੁਟਿਆਰਾਂ ਕਾਟਨ ਅਤੇ ਲਿਨਨ ਵਰਗੇ ਹਲਕੇ-ਪਤਲੇ ਫੈਬਰਿਕ ਦੀ ਸਕਰਟ ਜ਼ਿਆਦਾ ਪਸੰਦ ਕਰ ਰਹੀਆਂ ਹਨ। ਨਾਲ ਹੀ ਡੈਨਿਮ ਸਕਰਟ ਦਾ ਕ੍ਰੇਜ਼ ਵੀ ਘੱਟ ਨਹੀਂ ਹੈ। ਕਲਰ ਪੈਟਰਨ ਦੀ ਗੱਲ ਕਰੀਏ ਤਾਂ ਪਲੇਨ ਤੋਂ ਲੈ ਕੇ ਫਲੋਰਲ, ਐਬਸਟਰੈਕਟ ਅਤੇ ਜਿਓਮੈਟ੍ਰਿਕ ਪ੍ਰਿੰਟ ਤੱਕ ਸਭ ਹਿੱਟ ਹਨ। ਡਿਟੇਲਿੰਗ ’ਚ ਬਟਨ ਵਰਕ, ਜ਼ਿਪ, ਕੱਟ ਸਲਿਟ ਅਤੇ ਲੈਸ ਵਾਲੀਆਂ ਸਕਰਟਸ ਬਾਜ਼ਾਰ ’ਚ ਸਭ ਤੋਂ ਜ਼ਿਆਦਾ ਵਿਕ ਰਹੀਆਂ ਹਨ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਫਲੇਅਰਡ ਸਕਰਟ, ਫ੍ਰਿਲ ਸਕਰਟ, ਬਬਲ ਸਕਰਟ, ਪੈਨਸਿਲ ਫਿਟਿਡ ਸਕਰਟ ਮੁਟਿਆਰਾਂ ਦੀ ਟਾਪ ਚੁਆਇਸ ਹਨ। ਲੈਂਥ ਦੇ ਆਪਸ਼ਨ ਵੀ ਪੂਰੇ ਹਨ। ਮੁਟਿਆਰਾਂ ਨੂੰ ਸ਼ਾਰਟ, ਨੀ-ਲੈਂਥ, ਮੀਡੀਅਮ ਅਤੇ ਲਾਂਗ ਮੈਕਸੀ ਸਕਰਟ ਸਾਰੀਆਂ ਪਸੰਦ ਆ ਰਹੀਆਂ ਹਨ। ਆਫ਼ਿਸ ਲਈ ਪੈਨਸਿਲ ਸਕਰਟ, ਆਊਟਿੰਗ ਲਈ ਸ਼ਾਰਟ ਸਕਰਟ ਅਤੇ ਪਾਰਟੀ ਲਈ ਲਾਂਗ ਸਕਰਟ ਹਰ ਮੌਕੇ ਦੇ ਹਿਸਾਬ ਨਾਲ ਕਈ ਆਪਸ਼ਨਜ਼ ਹਨ।
ਸਕਰਟ ਦੀਆਂ ਦੀਵਾਨੀਆਂ ਸਿਰਫ਼ ਆਮ ਮੁਟਿਆਰਾਂ ਹੀ ਨਹੀਂ, ਬਾਲੀਵੁੱਡ ਅਦਾਕਾਰਾਂ ਤੋਂ ਲੈ ਕੇ ਮਾਡਲਾਂ ਤੱਕ ਇਸ ਨੂੰ ਮੈਚਿੰਗ ਜਾਂ ਕੰਟਰਾਸਟ ਟਾਪ ਦੇ ਨਾਲ ਸਟਾਈਲ ਕਰ ਰਹੀਆਂ ਹਨ। ਟ੍ਰੈਵਲ ਅਤੇ ਘੁੰਮਣ-ਫਿਰਨ ਦੌਰਾਨ ਵੀ ਸਕਰਟ ਨੂੰ ਕੈਰੀ ਕਰਨਾ ਆਸਾਨ ਅਤੇ ਕੰਫਰਟੇਬਲ ਮੰਨਿਆ ਜਾ ਰਿਹਾ ਹੈ। ਲੁੱਕ ਨੂੰ ਚਾਰ-ਚੰਨ ਲਾਉਣ ਲਈ ਮੁਟਿਆਰਾਂ ਸਕਰਟ ਦੇ ਨਾਲ ਸਨਗਲਾਸਿਜ਼, ਕੈਪ, ਸਟੋਲ, ਸਲਿੰਗ ਬੈਗ ਅਤੇ ਵਾਚ ਵਰਗੀਆਂ ਅਸੈਸਰੀਜ਼ ਜੋੜ ਰਹੀਆਂ ਹਨ।
ਜਿਊਲਰੀ ’ਚ ਨੈੱਕਲੇਸ, ਚੇਨ, ਬ੍ਰੈਸਲੇਟ ਅਤੇ ਲਾਂਗ ਈਅਰਰਿੰਗਸ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਹੇਅਰ ਸਟਾਈਲ ’ਚ ਬਨ, ਹਾਈ ਪੋਨੀ, ਹਾਫ ਪੋਨੀ ਅਤੇ ਓਪਨ ਹੇਅਰ ਦੇ ਨਾਲ ਸਕਰਟ ਦਾ ਕੋਂਬੋ ਪਰਫੈਕਟ ਲੱਗ ਰਿਹਾ ਹੈ। ਕੁੱਲ ਮਿਲਾ ਕੇ ਸਕਰਟ ਹੁਣ ਸਿਰਫ਼ ਇਕ ਕੱਪੜਾ ਨਹੀਂ, ਸਗੋਂ ਨੌਜਵਾਨਾਂ ਦੀ ਸਟਾਈਲ ਸਟੇਟਮੈਂਟ ਬਣ ਚੁੱਕੀ ਹੈ। ਕੰਫਰਟ ਪਲੱਸ ਫੈਸ਼ਨ ਦਾ ਸੁਮੇਲ ਹੋਣ ਦੀ ਵਜ੍ਹਾ ਕਰ ਕੇ ਇਸ ਦਾ ਕ੍ਰੇਜ਼ ਆਉਣ ਵਾਲੇ ਸਮੇਂ ’ਚ ਹੋਰ ਵਧਣ ਦੀ ਉਮੀਦ ਹੈ।
