ਗਰਮੀਆਂ ’ਚ ਔਰਤਾਂ ਦੀ ਪਹਿਲੀ ਪਸੰਦ ਬਣੀਆਂ ਕਾਫ਼ਤਾਨ ਸਟਾਈਲ ਡਰੈੱਸਾਂ

Tuesday, Jun 23, 2026 - 09:52 AM (IST)

ਗਰਮੀਆਂ ’ਚ ਔਰਤਾਂ ਦੀ ਪਹਿਲੀ ਪਸੰਦ ਬਣੀਆਂ ਕਾਫ਼ਤਾਨ ਸਟਾਈਲ ਡਰੈੱਸਾਂ

ਵੈੱਬ ਡੈਸਕ- ਗਰਮੀਆਂ ਦੇ ਮੌਸਮ ’ਚ ਔਰਤਾਂ ਸਟਾਈਲਿਸ਼ ਦਿਸਣ ਦੇ ਨਾਲ-ਨਾਲ ਕੰਫਰਟ ਨੂੰ ਵੀ ਓਨੀ ਹੀ ਅਹਿਮੀਅਤ ਦੇ ਰਹੀਆਂ ਹਨ। ਇਸੇ ਵਜ੍ਹਾ ਕਰ ਕੇ ਕਾਫ਼ਤਾਨ ਸਟਾਈਲ ਡਰੈੱਸਾਂ ਇਸ ਸੀਜ਼ਨ ਔਰਤਾਂ ਅਤੇ ਮੁਟਿਆਰਾਂ ਦੀ ਸਭ ਤੋਂ ਪਸੰਦੀਦਾ ਡਰੈੱਸ ਬਣ ਗਈਆਂ ਹਨ। ਲੂਜ਼ ਫਿਟ, ਢਿੱਲੇ ਡਿਜ਼ਾਈਨ ਅਤੇ ਹਲਕੇ ਫੈਬਰਿਕ ਦੀ ਵਜ੍ਹਾ ਕਰ ਕੇ ਇਹ ਡਰੈੱਸਾਂ ਨਾ ਸਿਰਫ਼ ਖ਼ੂਬਸੂਰਤ ਦਿਸਦੀਆਂ ਹਨ, ਸਗੋਂ ਗਰਮੀ ਤੋਂ ਵੀ ਰਾਹਤ ਦਿੰਦੀਆਂ ਹਨ। ਕਾਫ਼ਤਾਨ ਅਸਲ ’ਚ ਇਕ ਢਿੱਲਾ-ਜਿਹਾ ਟਾਪ ਜਾਂ ਕੁੜਤੀ ਹੁੰਦੀ ਹੈ, ਜੋ ਬਾਡੀ ਨੂੰ ਹੱਗ ਨਹੀਂ ਕਰਦੀ। ਇਸ ਦਾ ਸਲੀਵਜ਼ ਅਤੇ ਹੇਮਲਾਈਨ ਡਿਜ਼ਾਈਨ ਥੋੜ੍ਹਾ ਵੱਖਰਾ ਰਹਿੰਦਾ ਹੈ, ਜਿਸ ਨਾਲ ਇਹ ਸ਼ਰਟ ਜਾਂ ਨਾਰਮਲ ਕੁੜਤੀ ਤੋਂ ਹਟ ਕੇ ਦਿਸਦੀ ਹੈ। ਇੰਡੀਅਨ ਹੋਵੇ ਜਾਂ ਵੈਸਟਰਨ ਵੀਅਰ, ਹਰ ਜਗ੍ਹਾ ਕਾਫ਼ਤਾਨ ਨੇ ਆਪਣੀ ਜਗ੍ਹਾ ਬਣਾ ਲਈ ਹੈ। ਡਿਜ਼ਾਈਨਰ ਤੋਂ ਲੈ ਕੇ ਆਮ ਮਾਰਕੀਟ ਤੱਕ ਹਰ ਜਗ੍ਹਾ ਕਾਫ਼ਤਾਨ ਸਟਾਈਲ ਕੁੜਤੀਆਂ, ਟਾਪ ਅਤੇ ਸੈੱਟਸ ਦੀ ਭਰਮਾਰ ਹੈ।

ਅੱਜਕੱਲ ਮਾਰਕੀਟ ’ਚ ਕਾਫ਼ਤਾਨ ਲੌਂਗ ਕੁੜਤੀ ਸੈੱਟ, ਕਾਫ਼ਤਾਨ ਸ਼ਾਰਟ ਕੁੜਤੀ ਸੈੱਟ ਅਤੇ ਵਨ ਪੀਸ ਕਾਫ਼ਤਾਨ ਡਰੈੱਸ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫ਼ਿਸ ’ਚ ਕੰਮ ਕਰਨ ਵਾਲੀਆਂ ਔਰਤਾਂ ਤੱਕ ਸਭ ਇਸ ਨੂੰ ਪਸੰਦ ਕਰ ਰਹੀਆਂ ਹਨ। ਇਹ ਪਹਿਨਣ ’ਚ ਆਸਾਨ ਹਨ, ਫ੍ਰੀ ਸਾਈਜ਼ ਹੁੰਦੀਆਂ ਹਨ ਅਤੇ ਹਰ ਬਾਡੀ ਟਾਈਪ ’ਤੇ ਫਿੱਟ ਆ ਜਾਂਦੀਆਂ ਹਨ। ਇਹ ਆਫ਼ਿਸ, ਮੀਟਿੰਗ, ਸ਼ਾਪਿੰਗ ਜਾਂ ਵੀਕੈਂਡ ’ਤੇ ਘੁੰਮਣ ਤੱਕ ਹਰ ਜਗ੍ਹਾ ਪਰਫ਼ੈਕਟ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਕਾਫ਼ਤਾਨ ਨੂੰ ਵੱਖ-ਵੱਖ ਬਾਟਮ ਦੇ ਨਾਲ ਪਹਿਨਿਆ ਜਾ ਰਿਹਾ ਹੈ। ਜੀਨਸ, ਪਲਾਜ਼ੋ, ਪੈਂਟ, ਸਕਰਟ ਅਤੇ ਸ਼ਾਰਟਸ ਦੇ ਨਾਲ ਇਹ ਡਰੈੱਸ ਬਹੁਤ ਸੋਹਣੀ ਲੱਗਦੀ ਹੈ।

PunjabKesari

ਮਾਰਕੀਟ ’ਚ ਕਾਫ਼ਤਾਨ ਵਿਦ ਸਕਰਟ ਅਤੇ ਕਾਫ਼ਤਾਨ ਕੋ-ਆਰਡ ਸੈੱਟ ਵੀ ਖੂਬ ਵਿਕ ਰਹੇ ਹਨ। ਮੁਟਿਆਰਾਂ ਇਸ ਨੂੰ ਸ਼ਾਰਟਸ ਦੇ ਨਾਲ ਕੈਜ਼ੂਅਲ ਲੁੱਕ ’ਚ ਕੈਰੀ ਕਰ ਰਹੀਆਂ ਹਨ, ਉੱਥੇ ਹੀ ਔਰਤਾਂ ਪਲਾਜ਼ੋ ਦੇ ਨਾਲ ਐਥਨਿਕ ਟੱਚ ਦੇ ਰਹੀਆਂ ਹਨ। ਅਸੈਸਰੀਜ਼ ਦੇ ਨਾਲ ਕਾਫ਼ਤਾਨ ਦੀ ਲੁੱਕ ਹੋਰ ਨਿਖਰ ਜਾਂਦੀ ਹੈ। ਗਰਮੀਆਂ ’ਚ ਸਨਗਲਾਸਿਜ਼, ਕੈਪ, ਵਾਚ ਅਤੇ ਸਲਿੰਗ ਬੈਗ ਇਸ ਦੇ ਨਾਲ ਬੈਸਟ ਲੱਗਦੇ ਹਨ। ਜਿਊਲਰੀ ’ਚ ਹੈਵੀ ਦੀ ਜਗ੍ਹਾ ਮਿਨੀਮਲ ਜਿਊਲਰੀ ਟ੍ਰੈਂਡ ’ਚ ਹੈ। ਲਾਂਗ ਈਅਰਰਿੰਗਸ, ਫਲਾਵਰ ਟਾਪਰਜ਼, ਪਤਲੀ ਚੇਨ ਤੇ ਬ੍ਰੈਸਲੇਟ ਕਾਫ਼ਤਾਨ ਸਟਾਈਲ ਡਰੈੱਸਾਂ ਦੇ ਨਾਲ ਪਹਿਨਣ ਨਾਲ ਲੁੱਕ ਕਲਾਸੀ ਹੋ ਜਾਂਦੀ ਹੈ। ਫੁੱਟਵੀਅਰ ’ਚ ਹਾਈ ਹੀਲਜ਼, ਸੈਂਡਲ ਅਤੇ ਪਲੇਟਫ਼ਾਰਮ ਹੀਲਜ਼ ਦੇ ਨਾਲ ਇਹ ਡਰੈੱਸ ਪਾਰਟੀ ਵੀਅਰ ਵੀ ਬਣ ਜਾਂਦੀ ਹੈ। ਕੁੱਲ ਮਿਲਾ ਕੇ ਕਾਫ਼ਤਾਨ ਸਟਾਈਲ ਡਰੈੱਸਾਂ ਗਰਮੀ ਦਾ ਪਰਫ਼ੈਕਟ ਸਾਲਿਊਸ਼ਨ ਬਣ ਗਈਆਂ ਹਨ। ਹਲਕਾ ਫੈਬਰਿਕ ਜਿਵੇਂ ਕਾਟਨ, ਲਿਨਨ ਅਤੇ ਜੌਰਜੈਟ ’ਚ ਬਣੀਆਂ ਕਾਫ਼ਤਾਨ ਗਰਮੀਆਂ ’ਚ ਰਾਹਤ ਦਿੰਦੀਆਂ ਹਨ। ਇਹੀ ਵਜ੍ਹਾ ਹੈ ਕਿ ਹੁਣ ਹਰ ਉਮਰ ਦੀ ਔਰਤ ਦੀ ਵਾਰਡਰੋਬ ’ਚ ਘੱਟੋ-ਘੱਟ 2-3 ਕਾਫ਼ਤਾਨ ਡਰੈੱਸਾਂ ਜ਼ਰੂਰ ਰਹਿੰਦੀਆਂ ਹਨ। 


author

DIsha

Content Editor

Related News