ਇੰਡੀਅਨ ਡਰੈੱਸ ’ਚ ਛਾਇਆ ਮਲਟੀਕਲਰ ਦਾ ਟ੍ਰੈਂਡ
Monday, Jun 22, 2026 - 09:34 AM (IST)
ਵੈੱਬ ਡੈਸਕ- ਭਾਰਤੀ ਔਰਤਾਂ ਤੇ ਮੁਟਿਆਰਾਂ ਨੂੰ ਹਮੇਸ਼ਾ ਤੋਂ ਰੰਗ-ਬਿਰੰਗੇ ਪਹਿਰਾਵੇ ਪਸੰਦ ਰਹੇ ਹਨ। ਕੋਈ ਰੈੱਡ, ਬਲੂ, ਗ੍ਰੀਨ ਵਰਗੇ ਸਿੰਗਲ ਕਲਰ ਚੁਣਦੀ ਹੈ ਤਾਂ ਕੋਈ ਡੁਅਲ ਜਾਂ ਕੰਟਰਾਸਟ ਕਲਰ ’ਚ ਨਜ਼ਰ ਆਉਂਦੀ ਹੈ। ਉੱਥੇ ਹੀ ਕੁਝ ਨੂੰ ਪਲੇਨ ਸਿੰਗਲ ਕਲਰ ਦੀ ਸਾਦਗੀ ਪਸੰਦ ਆਉਂਦੀ ਹੈ ਪਰ ਇਨ੍ਹਾਂ ਸਭ ਦੇ ਵਿਚਾਲੇ ਮਲਟੀਕਲਰ ਡਰੈੱਸ ਦਾ ਕ੍ਰੇਜ਼ ਹੀ ਵੱਖਰਾ ਹੈ। ਅੱਜਕੱਲ ਮਲਟੀਕਲਰ ਡਰੈੱਸਾਂ ਦਾ ਟ੍ਰੈਂਡ ਮੁਟਿਆਰਾਂ ਤੇ ਔਰਤਾਂ ’ਚ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਮਾਰਕੀਟ ’ਚ ਵੀ ਹਰ ਤਰ੍ਹਾਂ ਦੀਆਂ ਮਲਟੀਕਲਰ ਡਿਜ਼ਾਈਨ ਵਾਲੀ ਡਰੈੱਸਾਂ ਆਸਾਨੀ ਨਾਲ ਉਪਲਬਧ ਹਨ।
ਸੂਟ, ਸਾੜ੍ਹੀ, ਲਹਿੰਗਾ-ਚੋਲੀ, ਸ਼ਰਾਰਾ, ਪਲਾਜ਼ੋ ਸੂਟ, ਫਲੇਅਰ ਸੂਟ, ਅਨਾਰਕਲੀ ਸੂਟ ਹਰ ਕੈਟਾਗਰੀ ’ਚ ਮਲਟੀਕਲਰ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਹਰ ਪੈਟਰਨ ’ਚ ਮਲਟੀਕਲਰ ਛਾਇਆ ਹੋਇਆ ਹੈ। ਕੁਝ ਡਰੈੱਸਾਂ ’ਚ ਲਾਈਨ ਪ੍ਰਿੰਟ ਦੇ ਰੂਪ ’ਚ ਮਲਟੀਕਲਰ ਲਾਈਨਾਂ ਬਣੀਆਂ ਹੁੰਦੀਆਂ ਹਨ ਤਾਂ ਕੁਝ ਵਿਚ ਸਕੁਏਅਰ, ਡਾਟ ਜਾਂ ਮਿਰਰ ਵਰਕ ਨਾਲ ਮਲਟੀਕਲਰ ਇਫ਼ੈਕਟ ਦਿੱਤਾ ਗਿਆ ਹੈ। ਪੈਚਵਰਕ ਮਲਟੀਕਲਰ ਡਰੈੱਸ ਤਾਂ ਇਸ ਸਮੇਂ ਸਭ ਤੋਂ ਜ਼ਿਆਦਾ ਡਿਮਾਂਡ ’ਚ ਹੈ। ਲਹਿੰਗਾ-ਚੋਲੀ ’ਚ ਵੀ ਵੇਰੀਏਸ਼ਨ ਖੂਬ ਹਨ। ਕਈ ਵਾਰ ਚੋਲੀ ਸਿੰਪਲ ਰੱਖ ਕੇ ਲਹਿੰਗੇ ਨੂੰ ਮਲਟੀਕਲਰ ਬਾਰਡਰ ਜਾਂ ਪ੍ਰਿੰਟ ਨਾਲ ਸਜਾਇਆ ਜਾਂਦਾ ਹੈ ਤਾਂ ਕਈ ਵਾਰ ਲਹਿੰਗਾ ਪਲੇਨ ਅਤੇ ਚੋਲੀ ਨੂੰ ਮਲਟੀਕਲਰ ਪੈਚ ਨਾਲ ਹਾਈਲਾਈਟ ਕੀਤਾ ਜਾਂਦਾ ਹੈ।

ਕਈ ਡਿਜ਼ਾਈਨਰ ਦੋਵਾਂ ਨੂੰ ਹੀ ਮਲਟੀਕਲਰ ਰੱਖ ਕੇ ਨਾਲ ਪਲੇਨ ਦੁਪੱਟਾ ਮੈਚ ਕਰਦੇ ਹਨ। ਸਾੜ੍ਹੀ ’ਚ ਵੀ ਇਹੀ ਟ੍ਰੈਂਡ ਹੈ। ਮਲਟੀਕਲਰ ਸਾੜ੍ਹੀ ਦੇ ਨਾਲ ਪਲੇਨ ਬਲਾਊਜ਼ ਜਾਂ ਪਲੇਨ ਸਾੜ੍ਹੀ ਦੇ ਨਾਲ ਮਲਟੀਕਲਰ ਬਲਾਊਜ਼। ਫਲੇਅਰ ਸੂਟ ’ਚ ਸਿੰਪਲ ਫਲੇਅਰ ਦੇ ਨਾਲ ਮਲਟੀਕਲਰ ਕੁਰਤੀ ਪੂਰੇ ਸੈੱਟ ਨੂੰ ਚਾਰ ਚੰਨ ਲਾ ਦਿੰਦੀ ਹੈ। ਮਲਟੀਕਲਰ ਸੂਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਹੀ ਹੈ ਕਿ ਇਹ ਹਰ ਜਗ੍ਹਾ ਫਿੱਟ ਬੈਠਦੇ ਹਨ। ਫੰਕਸ਼ਨ ਹੋਵੇ, ਆਫ਼ਿਸ ਹੋਵੇ ਜਾਂ ਕੈਜ਼ੂਅਲ ਗੈਦਰਿੰਗ, ਮਲਟੀਕਲਰ ਡਰੈੱਸ ਹਰ ਮੌਕੇ ’ਤੇ ਮੁਟਿਆਰਾਂ ਤੇ ਔਰਤਾਂ ਨੂੰ ਪਰਫ਼ੈਕਟ ਤੇ ਅਟ੍ਰੈਕਟਿਵ ਲੁੱਕ ਦਿੰਦੀ ਹੈ। ਇਹ ਲੁੱਕ ਨੂੰ ਦੂਸਰਿਆਂ ਤੋਂ ਯੂਨੀਕ ਤੇ ਡਿਫ਼ਰੈਂਟ ਬਣਾਉਂਦੀ ਹੈ, ਇਸ ਲਈ ਮੁਟਿਆਰਾਂ ਇਸ ਨੂੰ ਖੂਬ ਪਸੰਦ ਕਰ ਰਹੀਆਂ ਹਨ। ਮਲਟੀਕਲਰ ਡਰੈੱਸ ਦੇ ਨਾਲ ਅਸੈੱਸਰੀਜ਼ ਮੈਚ ਕਰਨਾ ਵੀ ਬੇਹੱਦ ਆਸਾਨ ਹੈ ਕਿਉਂਕਿ ਇਸ ਵਿਚ ਕਈ ਰੰਗ ਹੁੰਦੇ ਹਨ। ਇਸ ਲਈ ਗੋਲਡਨ, ਸਿਲਵਰ ਤੋਂ ਲੈ ਕੇ ਮਲਟੀਕਲਰ ਜਿਊਲਰੀ ਤੱਕ ਸਭ ਸੂਟ ਕਰਦੀ ਹੈ। ਬੈਗ, ਪੋਟਲੀ, ਜੁੱਤੀਆਂ ਵੀ ਡਰੈੱਸ ਦੇ ਵਰਕ ਤੇ ਕਲਰ ਨਾਲ ਮੈਚ ਕਰ ਕੇ ਸਟਾਈਲ ਕੀਤੀਆਂ ਜਾ ਸਕਦੀਆਂ ਹਨ।
ਮਲਟੀਕਲਰ ਦਾ ਕ੍ਰੇਜ਼ ਸਿਰਫ਼ ਆਮ ਔਰਤਾਂ ਤੱਕ ਸੀਮਤ ਨਹੀਂ ਹੈ। ਬਾਲੀਵੁੱਡ ਅਭਿਨੇਤਰੀਆਂ ਤੇ ਮਾਡਲਾਂ ਵੀ ਅਕਸਰ ਤਰ੍ਹਾਂ-ਤਰ੍ਹਾਂ ਦੀ ਮਲਟੀਕਲਰ ਇੰਡੀਅਨ ਡਰੈੱਸਾਂ ’ਚ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦੇ ਲੁੱਕ ਤੋਂ ਪ੍ਰੇਰਿਤ ਹੋ ਕੇ ਵੀ ਆਮ ਮੁਟਿਆਰਾਂ ਮਲਟੀਕਲਰ ਡਰੈੱਸ ਵੱਲ ਆਕਰਸ਼ਿਤ ਹੋ ਰਹੀਆਂ ਹਨ। ਮਲਟੀਕਲਰ ਡਰੈੱਸ ਹੁਣ ਸਿਰਫ਼ ਇਕ ਟ੍ਰੈਂਡ ਨਹੀਂ, ਸਗੋਂ ਹਰ ਭਾਰਤੀ ਨਾਰੀ ਦੇ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ। ਰੰਗਾਂ ਨਾਲ ਭਰੀਆਂ ਇਹ ਡਰੈੱਸਿਜ਼ ਨਾ ਸਿਰਫ਼ ਖੂਬਸੂਰਤੀ ਵਧਾਉਂਦੀਆਂ ਹਨ, ਸਗੋਂ ਪਹਿਨਣ ਵਾਲੀਆਂ ਮੁਟਿਆਰਾਂ ਦੀ ਸ਼ਖਸੀਅਤ ’ਚ ਵੀ ਵੱਖਰੀ ਚਮਕ ਜੋੜ ਦਿੰਦੀਆਂ ਹਨ।
