ਮੁਟਿਆਰਾਂ ’ਚ ਵਧਿਆ ‘ਡੈਨਿਮ ਸ਼ਰਟ ਲੇਅਰਿੰਗ’ ਦਾ ਟ੍ਰੈਂਡ

Friday, Jun 19, 2026 - 09:40 AM (IST)

ਮੁਟਿਆਰਾਂ ’ਚ ਵਧਿਆ ‘ਡੈਨਿਮ ਸ਼ਰਟ ਲੇਅਰਿੰਗ’ ਦਾ ਟ੍ਰੈਂਡ

ਵੈੱਬ ਡੈਸਕ- ਸਰਦੀ ਹੋਵੇ ਜਾਂ ਗਰਮੀ ਮੁਟਿਆਰਾਂ ਫੈਸ਼ਨ ਦੇ ਮਾਮਲੇ ’ਚ ਕਦੇ ਪਿੱਛੇ ਨਹੀਂ ਰਹਿੰਦੀਆਂ। ਦੂਜਿਆਂ ਤੋਂ ਸਟਾਈਲਿਸ਼, ਟ੍ਰੈਂਡੀ ਅਤੇ ਮਾਡਰਨ ਦਿਸਣ ਲਈ ਉਹ ਡਰੈੱਸ ਦੇ ਨਾਲ ਹਰ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੀਆਂ ਹਨ। ਇਸੇ ਐਕਸਪੈਰੀਮੈਂਟ ’ਚ ਸਭ ਤੋਂ ਵੱਧ ਡੈਨਿਮ ਸ਼ਰਟ ਲੇਅਰਿੰਗ ਟ੍ਰੈਂਡ ਦੇਖਿਆ ਜਾ ਸਕਦਾ ਹੈ। ਅੱਜਕੱਲ ਮੁਟਿਆਰਾਂ ਦੀ ਵਾਰਡਰੋਬ ’ਚ ਡੈਨਿਮ ਸ਼ਰਟ ਸਿਰਫ਼ ਸਰਦੀ ਦੀ ਜੈਕਟ ਨਹੀਂ ਰਹੀ, ਸਗੋਂ 12 ਮਹੀਨੇ ਚੱਲਣ ਵਾਲਾ ਸਟੇਟਮੈਂਟ ਪੀਸ ਬਣ ਗਈ ਹੈ। ਸਰਦੀਆਂ ’ਚ ਡੈਨਿਮ ਫੈਬਰਿਕ ਦੀ ਡਰੈੱਸ, ਸ਼ਰਟ ਅਤੇ ਜੈਕਟ ਮੁਟਿਆਰਾਂ ਵਿਚਾਲੇ ਪਹਿਲਾਂ ਤੋਂ ਹੀ ਖ਼ਾਸ ਜਗ੍ਹਾ ਰੱਖਦੇ ਹਨ। ਗਰਮਾਹਟ ਦੇ ਨਾਲ ਸਟਾਈਲ ਵੀ ਮਿਲ ਜਾਂਦਾ ਹੈ ਪਰ ਹੁਣ ਗਰਮੀਆਂ ’ਚ ਵੀ ਲੂਜ਼ ਅਤੇ ਓਵਰਸਾਈਜ਼ਡ ਡੈਨਿਮ ਸ਼ਰਟ ਨੇ ਮੁਟਿਆਰਾਂ ਦੀ ਅਲਮਾਰੀ ’ਚ ਅਹਿਮ ਜਗ੍ਹਾ ਬਣਾ ਲਈ ਹੈ।

ਆਊਟਿੰਗ, ਪਿਕਨਿਕ, ਕਾਲਜ, ਮਾਲ ਜਾਂ ਪਹਾੜੀ ਟ੍ਰਿਪ ਹਰ ਜਗ੍ਹਾ ਮੁਟਿਆਰਾਂ ਇਸ ਨੂੰ ਲੇਅਰਿੰਗ ਦੇ ਤੌਰ ’ਤੇ ਸਟਾਈਲ ਕਰ ਰਹੀਆਂ ਹਨ। ਇਸ ਦਾ ਕਾਰਨ ਦੋਹਰਾ ਹੈ। ਇਕ ਪਾਸੇ ਇਹ ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦਿੰਦਾ ਹੈ, ਉੱਥੇ ਹੀ ਸ਼ਾਮ ਦੇ ਸਮੇਂ ਜਾਂ ਪਹਾੜੀ ਇਲਾਕਿਆਂ ’ਚ ਠੰਡ ਤੋਂ ਵੀ ਬਚਾਉਂਦਾ ਹੈ। ਦਿਨ ’ਚ ਜ਼ਿਆਦਾ ਗਰਮੀ ਹੋਵੇ ਤਾਂ ਮੁਟਿਆਰਾਂ ਇਸ ਨੂੰ ਸ਼੍ਰੱਗ ਵਾਂਗ ਜਾਂ ਵਨ ਸ਼ੋਲਡਰ ’ਤੇ ਸਟਾਈਲ ਕਰ ਕੇ ਲੁੱਕ ਨੂੰ ਕੂਲ ਬਣਾ ਲੈਂਦੀਆਂ ਹਨ। ਮੁਟਿਆਰਾਂ ਇਕ ਹੀ ਡੈਨਿਮ ਸ਼ਰਟ ਨਾਲ ਕਈ ਵੱਖ-ਵੱਖ ਲੁੱਕਸ ਬਣਾ ਲੈਂਦੀਆਂ ਹਨ।

ਜੀਨਸ-ਟਾਪ, ਕ੍ਰਾਪ ਟਾਪ ਵਿਦ ਜੀਨਸ, ਟੈਂਕ ਟਾਪ ਵਿਦ ਜੀਨਸ ਦੇ ਨਾਲ ਓਵਰਸਾਈਜ਼ਡ ਡੈਨਿਮ ਸ਼ਰਟ ਨੂੰ ਓਪਨ ਰੱਖ ਕੇ ਪਹਿਨੋ ਤਾਂ ਰਫ਼-ਕੂਲ ਵਾਈਬ ਆ ਜਾਂਦੀ ਹੈ। ਉੱਥੇ ਹੀ, ਬਾਡੀਕਾਨ ਡਰੈੱਸ, ਫਰਾਕ ਜਾਂ ਮਿਡੀ ਦੇ ਨਾਲ ਲੇਅਰ ਕਰੋ ਤਾਂ ਟ੍ਰੈਂਡੀ ਅਤੇ ਮਾਡਰਨ ਲੁੱਕ ਕੋਂਬੋ ਰੈਡੀ ਹੋ ਜਾਂਦੀ ਹੈ। ਕਈ ਮੁਟਿਆਰਾਂ ਸਲੀਵਲੈੱਸ ਡਰੈੱਸ ਦੇ ਉੱਪਰ ਵੀ ਇਸ ਨੂੰ ਸ਼੍ਰੱਗ ਵਾਂਗ ਕੈਰੀ ਕਰਦੀਆਂ ਹਨ। ਸਟਾਈਲਿੰਗ ’ਚ ਵੀ ਵੈਰਾਇਟੀ ਹੈ। ਹਾਫ਼ ਸ਼ੋਲਡਰ ਲੇਅਰਿੰਗ, ਵਨ ਸ਼ੋਲਡਰ ਲੁੱਕ, ਫ੍ਰੰਟ ਦੇ ਬਟਨ ਬੰਦ ਕਰ ਕੇ ਸੈਮੀ-ਫਾਰਮਲ ਟੱਚ, ਜਾਂ ਸਾਰੇ ਬਟਨ ਖੋਲ੍ਹ ਕੇ ਕੈਜ਼ੂਅਲ ਅੰਦਾਜ਼। ਇਸੇ ਸਟਾਈਲਿੰਗ ਦੇ ਨਾਲ ਕਈ ਮੁਟਿਆਰਾਂ ਰੀਲਜ਼ ਅਤੇ ਪੋਜ਼ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋ ਰਹੀਆਂ ਹਨ। ਲੁੱਕ ਨੂੰ ਅਟ੍ਰੈਕਟਿਵ ਬਣਾਉਣ ਲਈ ਮੁਟਿਆਰਾਂ ਹੇਅਰ ਸਟਾਈਲ ’ਤੇ ਵੀ ਧਿਆਨ ਦਿੰਦੀਆਂ ਹਨ। ਓਪਨ ਸਟ੍ਰੇਟ ਹੇਅਰ, ਹਾਫ਼ ਪੋਨੀ, ਹਾਈ ਪੋਨੀ ਜਾਂ ਮੈਸੀ ਬੰਨ। ਹਰ ਹੇਅਰ ਸਟਾਈਲ ਇਸ ਡੈਨਿਮ ਲੁੱਕ ਦੇ ਨਾਲ ਜੱਚ ਜਾਂਦਾ ਹੈ।

ਅਸੈਸਰੀਜ਼ ’ਚ ਚੇਨ, ਸਮਾਰਟਵਾਚ, ਰਿੰਗ ਅਤੇ ਸਕੇਅਰ ਸਨਗਲਾਸਿਜ਼ ਬੇਹੱਦ ਜੱਚਦੇ ਹਨ। ਬੈਗ ’ਚ ਟੋਟ ਬੈਗ, ਸਲਿੰਗ ਬੈਗ ਜਾਂ ਪਿੰਕ ਸ਼ਾਪਿੰਗ ਬੈਗ ਲੈ ਲਓ ਤਾਂ ਅਰਬਨ ਟੱਚ ਆ ਜਾਂਦਾ ਹੈ। ਫੁੱਟਵੀਅਰ ਦੀ ਗੱਲ ਕਰੀਏ ਤਾਂ ਵ੍ਹਾਈਟ ਸਨੀਕਰਸ, ਸਪੋਰਟਸ ਸ਼ੂਜ਼, ਬੈਲੀ, ਸੈਂਡਲ ਤੋਂ ਲੈ ਕੇ ਸਟ੍ਰੈਪੀ ਹਾਈ ਹੀਲਜ਼ ਤੱਕ ਸਭ ਇਸ ਦੇ ਨਾਲ ਪਰਫੈਕਟ ਲੱਗਦੇ ਹਨ। ਕੁੱਲ ਮਿਲਾ ਕੇ ਡੈਨਿਮ ਸ਼ਰਟ ਮੁਟਿਆਰਾਂ ਲਈ ‘ਆਲ ਸੀਜ਼ਨ ਸਟੇਟਮੈਂਟ ਪੀਸ’ ਬਣ ਚੁੱਕੀ ਹੈ। ਬਜਟ ਫ੍ਰੈਂਡਲੀ, ਰੀਯੂਜ਼ੇਬਲ ਅਤੇ ਹਰ ਬਾਡੀ ਟਾਈਪ ’ਤੇ ਫਿੱਟ ਹੋਣ ਕਾਰਨ ਇਹ ਟ੍ਰੈਂਡ ਲਗਾਤਾਰ ਵਧ ਰਿਹਾ ਹੈ। ਭਾਵੇਂ 45 ਡਿਗਰੀ ਸੈਲਸੀਅਸ ਦੀ ਗਰਮੀ ਹੋਵੇ ਜਾਂ 5 ਡਿਗਰੀ ਸੈਲਸੀਅਸ ਦੀ ਸਰਦੀ, ਡੈਨਿਮ ਸ਼ਰਟ ਲੇਅਰਿੰਗ ਮੁਟਿਆਰਾਂ ਦੇ ਸਟਾਈਲ ਗੇਮ ਨੂੰ ਹਮੇਸ਼ਾ ਟਾਪ ’ਤੇ ਰੱਖਦੀ ਹੈ।


author

DIsha

Content Editor

Related News