ਗਰਮੀਆਂ ’ਚ ਮੁਟਿਆਰਾਂ ਵਿਚਾਲੇ ਛਾਇਆ ‘ਵ੍ਹਾਈਟ ਆਊਟਫਿਟਸ’ ਦਾ ਟ੍ਰੈਂਡ
Friday, Jun 26, 2026 - 10:52 AM (IST)
ਮੁੰਬਈ- ਗਰਮੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਦੀ ਦੁਨੀਆ ’ਚ ਹਲਚਲ ਸ਼ੁਰੂ ਹੋ ਜਾਂਦੀ ਹੈ। ਤੇਜ਼ ਧੁੱਪ, ਹੁੰਮਸ ਅਤੇ ਹੀਟਵੇਵ ਦੌਰਾਨ ਹਰ ਕੋਈ ਅਜਿਹੇ ਕੱਪੜੇ ਲੱਭਦਾ ਹੈ ਜੋ ਸਟਾਈਲਿਸ਼ ਵੀ ਹੋਣ ਅਤੇ ਆਰਾਮਦਾਇਕ ਵੀ। ਅਜਿਹੇ ’ਚ ਵ੍ਹਾਈਟ, ਕ੍ਰੀਮ ਅਤੇ ਆਫ਼-ਵ੍ਹਾਈਟ ਮੁਟਿਆਰਾਂ ਅਤੇ ਔਰਤਾਂ ਦੇ ਸਭ ਤੋਂ ਫੇਵਰੇਟ ਕਲਰ ਬਣ ਕੇ ਉੱਭਰੇ ਹਨ। ਲਾਈਟ ਕਲਰ ਗਰਮੀ ਨੂੰ ਰਿਫਲੈਕਟ ਕਰਦੇ ਹਨ, ਇਸ ਲਈ ਇਹ ਇਸ ਮੌਸਮ ਲਈ ਬੈਸਟ ਮੰਨੇ ਜਾਂਦੇ ਹਨ।
ਇੰਡੀਅਨ ਹੋਵੇ ਜਾਂ ਵੈਸਟਰਨ, ਵ੍ਹਾਈਟ ਆਊਟਫਿਟਸ ਹਰ ਮੌਕੇ ’ਤੇ ਫਿੱਟ ਬੈਠਦੇ ਹਨ। ਕੁਝ ਮੁਟਿਆਰਾਂ ਫੁੱਲ ਵ੍ਹਾਈਟ ਲੁੱਕ ’ਚ ਖੁਦ ਨੂੰ ਸਿੰਪਲ-ਸੋਬਰ ਰੱਖਣਾ ਪਸੰਦ ਕਰਦੀਆਂ ਹਨ। ਪੂਰਾ ਸਫ਼ੈਦ ਸੂਟ, ਸਫ਼ੈਦ ਸਾੜ੍ਹੀ ਜਾਂ ਵ੍ਹਾਈਟ ਡ੍ਰੈੱਸ ਕਲੀਨ ਅਤੇ ਐਲੀਗੈਂਟ ਲੁੱਕ ਦਿੰਦੀ ਹੈ। ਉੱਥੇ ਹੀ, ਕੁਝ ਫੈਸ਼ਨ ਲਵਰਜ਼ ਵ੍ਹਾਈਟ ਦੇ ਨਾਲ ਕੰਟ੍ਰਾਸਟ ਰੰਗਾਂ ਨੂੰ ਮਿਕਸ ਕਰ ਕੇ ਸਟਾਈਲ ਸਟੇਟਮੈਂਟ ਬਣਾਉਂਦੀਆਂ ਹਨ। ਸੂਟ ਦੀ ਗੱਲ ਕਰੀਏ ਤਾਂ ਮਾਰਕੀਟ ’ਚ ਵ੍ਹਾਈਟ ਅਤੇ ਆਫ਼-ਵ੍ਹਾਈਟ ਸੂਟਾਂ ਦੀ ਭਰਮਾਰ ਹੈ।
ਇਨ੍ਹਾਂ ’ਤੇ ਰੰਗੀਨ ਐਂਬ੍ਰਾਇਡਰੀ, ਸੀਕਵੈਂਸ ਅਤੇ ਮਿਰਰ ਵਰਕ ਖੂਬ ਚੱਲ ਰਿਹਾ ਹੈ। ਦੁਪੱਟਾ ਜਾਂ ਬਾਟਮ ਕੰਟ੍ਰਾਸਟ ਕਲਰ ’ਚ ਲੈਣ ਨਾਲ ਲੁੱਕ ਹੋਰ ਖਿੜ ਉੱਠਦੀ ਹੈ। ਜੋ ਮੁਟਿਆਰਾਂ ਸਿੰਪਲ ਪਸੰਦ ਕਰਦੀਆਂ ਹਨ ਉਨ੍ਹਾਂ ਲਈ ਫੁੱਲ ਵ੍ਹਾਈਟ ਚਿਕਨਕਾਰੀ ਸੂਟ ਵੀ ਟ੍ਰੈਂਡ ’ਚ ਹਨ। ਸਾੜ੍ਹੀ ਲਵਰਜ਼ ਵ੍ਹਾਈਟ ਬਲਾਊਜ਼ ਦੇ ਨਾਲ ਮਲਟੀਕਲਰ ਸਾੜ੍ਹੀ ਕੈਰੀ ਕਰ ਰਹੀਆਂ ਹਨ, ਜਾਂ ਫਿਰ ਖੁਦ ਵ੍ਹਾਈਟ ਸਾੜ੍ਹੀ ਲੈ ਕੇ ਬਲਾਊਜ਼ ਨੂੰ ਕਲਰਫੁੱਲ ਰੱਖ ਰਹੀਆਂ ਹਨ।
ਵੈਸਟਰਨ ’ਚ ਵ੍ਹਾਈਟ ਸਕਰਟਸ ਦਾ ਜਲਵਾ ਹੈ। ਸ਼ਾਰਟ ਹੋਵੇ ਜਾਂ ਲਾਂਗ, ਵ੍ਹਾਈਟ ਸਕਰਟ ਨੂੰ ਕ੍ਰਾਪ ਟਾਪ, ਸ਼ਰਟ ਜਾਂ ਟੀ-ਸ਼ਰਟ ਦੇ ਨਾਲ ਸਟਾਈਲ ਕੀਤਾ ਜਾ ਰਿਹਾ ਹੈ। ਬਾਟਮਵੀਅਰ ’ਚ ਵ੍ਹਾਈਟ ਪਲਾਜ਼ੋ, ਜੀਨਸ ਅਤੇ ਪੈਂਟਸ ਵੀ ਖੂਬ ਡਿਮਾਂਡ ’ਚ ਹਨ। ਇਨ੍ਹਾਂ ਨੂੰ ਕਿਸੇ ਵੀ ਕਲਰ ਦੇ ਟਾਪ ਦੇ ਨਾਲ ਪਹਿਨ ਕੇ ਲੁੱਕ ਨੂੰ ਫ੍ਰੈੱਸ਼ ਬਣਾਇਆ ਜਾ ਸਕਦਾ ਹੈ। ਪ੍ਰਿੰਟਿਡ ਵ੍ਹਾਈਟ ਫਰਾਕ ਅਤੇ ਮਿਡੀ ਡਰੈੱਸਾਂ ਕਾਲਜ ਜਾਣ ਵਾਲੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਲੇਅਰਿੰਗ ਦੀਆਂ ਸ਼ੌਕੀਨਾਂ ਲਈ ਵ੍ਹਾਈਟ ਸ਼ਰਟ ਅਤੇ ਸ਼੍ਰਗ ਬੈਸਟ ਆਪਸ਼ਨ ਬਣੇ ਹਨ। ਟੀ-ਸ਼ਰਟ ਅਤੇ ਜੀਨਸ ’ਤੇ ਵ੍ਹਾਈਟ ਸ਼੍ਰਗ ਪਾਉਂਦਿਆਂ ਹੀ ਲੁੱਕ ਟ੍ਰੈਂਡੀ ਹੋ ਜਾਂਦੀ ਹੈ। ਇਸ ਨਾਲ ਗਰਮੀ ਤੋਂ ਬਚਾਅ ਵੀ ਅਤੇ ਸਟਾਈਲ ਵੀ ਡਬਲ ਹੋ ਜਾਂਦਾ ਹੈ। ਮੁਟਿਆਰਾਂ ਇਨ੍ਹਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਅਸੈਸਰੀਜ਼ ਨਾਲ ਲੁੱਕ ਕੰਪਲੀਟ ਕਰ ਰਹੀਆਂ ਹਨ।
ਸਨਗਲਾਸਿਜ਼, ਵਾਚ, ਸਲਿੰਗ ਬੈਗ ਅਤੇ ਮਿਨੀਮਲ ਜਿਊਲਰੀ ਵ੍ਹਾਈਟ ਆਊਟਫਿਟ ਦੇ ਨਾਲ ਪਰਫੈਕਟ ਲੱਗਦੀ ਹੈ। ਹੇਅਰਸਟਾਈਲ ’ਚ ਮੁਟਿਆਰਾਂ ਹਾਫ਼ ਪੋਨੀ, ਲੋਅ ਪੋਨੀ ਜਾਂ ਓਪਨ ਹੇਅਰ ਰੱਖਣਾ ਪਸੰਦ ਕਰ ਰਹੀਆਂ ਹਨ। ਕੁਝ ਜੂੜਾ ਬੰਨ੍ਹ ਕੇ ਕਲਾਸੀ ਲੁੱਕ ਲੈ ਰਹੀਆਂ ਹਨ। ਫੁੱਟਵੀਅਰ ’ਚ ਵ੍ਹਾਈਟ ਸੈਂਡਲ, ਹਾਈ ਹੀਲਜ਼, ਸਨੀਕਰਜ਼ ਅਤੇ ਸਲੀਪਰ ਹਰ ਡਰੈੱਸ ਦੇ ਨਾਲ ਮੈਚ ਹੋ ਜਾਂਦੇ ਹਨ। ਕੁੱਲ ਮਿਲਾ ਕੇ, ਵ੍ਹਾਈਟ ਸਿਰਫ਼ ਇਕ ਰੰਗ ਨਹੀਂ, ਗਰਮੀਆਂ ਦਾ ਮੂਡ ਹੈ। ਇਸ ਨਾਲ ਮੁਟਿਆਰਾਂ ਨੂੰ ਠੰਡਕ, ਸਕੂਨ ਅਤੇ ਕਲਾਸ ਤਿੰਨੇ ਇਕੱਠਿਆਂ ਮਿਲਦੇ ਹਨ। ਇਸ ਸੀਜ਼ਨ ’ਚ ਵੀ ਜ਼ਿਆਦਾਤਰ ਮੁਟਿਆਰਾਂ ਆਪਣੇ ਵਾਰਡਰੋਬ ’ਚ ਤਰ੍ਹਾਂ-ਤਰ੍ਹਾਂ ਦੇ ਵ੍ਹਾਈਟ ਪੀਸ ਐਡ ਕਰ ਰਹੀਆਂ ਹਨ।
