ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਕ੍ਰਾਪ ਟਾਪ’

Friday, Jun 12, 2026 - 09:51 AM (IST)

ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਕ੍ਰਾਪ ਟਾਪ’

ਵੈੱਬ ਡੈਸਕ- ਇੰਡੀਅਨ ਆਊਟਫਿਟਸ ਵਾਂਗ ਵੈਸਟਰਨ ਆਊਟਫਿਟਸ ’ਚ ਵੀ ਮੁਟਿਆਰਾਂ ਕੋਲ ਸਟਾਈਲ ਦੇ ਢੇਰਾਂ ਆਪਸ਼ਨਜ਼ ਮੌਜੂਦ ਹਨ। ਜੀਨਸ-ਟਾਪ ਦੀ ਗੱਲ ਕਰੀਏ ਤਾਂ ਜਿੱਥੇ ਸਿਰਫ਼ ਜੀਨਸ ’ਚ ਹੀ ਮੁਟਿਆਰਾਂ ਕੋਲ ਕਈ ਵੈਰਾਇਟੀਆਂ ਹਨ, ਉੱਥੇ ਹੀ, ਟਾਪ ’ਚ ਵੀ ਉਨ੍ਹਾਂ ਕੋਲ ਦਰਜਨਾਂ ਆਪਸ਼ਨਜ਼ ਰਹਿੰਦੇ ਹਨ। ਟਾਪ ’ਚ ਮੁਟਿਆਰਾਂ ਨੂੰ ਟੈਂਕ ਟਾਪ, ਕ੍ਰਾਪ ਟਾਪ, ਕੁੜਤੀ ਟਾਪ, ਫਰਾਕ ਟਾਪ, ਸਿੰਪਲ ਟਾਪ ਅਤੇ ਡਿਜ਼ਾਈਨਰ ਟਾਪ ’ਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸਭ ’ਚ ਕ੍ਰਾਪ ਟਾਪ ਮੁਟਿਆਰਾਂ ਦੇ ਫੇਵਰੇਟ ਬਣੇ ਹੋਏ ਹਨ। ਮੁਟਿਆਰਾਂ ਦੇ ਨਾਲ-ਨਾਲ ਔਰਤਾਂ ਵੀ ਇਸ ਨੂੰ ਖੂਬ ਪਸੰਦ ਕਰ ਰਹੀਆਂ ਹਨ। ਲੈਂਥ ’ਚ ਥੋੜ੍ਹੇ ਸ਼ਾਰਟ ਹੋਣ ਕਾਰਨ ਇਨ੍ਹਾਂ ਨੂੰ ਸ਼ਾਰਟ ਟਾਪ ਵੀ ਕਿਹਾ ਜਾਂਦਾ ਹੈ। ਕ੍ਰਾਪ ਟਾਪ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਹਰ ਬਾਡੀ ਟਾਈਪ ਅਤੇ ਹਰ ਮੌਕੇ ’ਤੇ ਫਿੱਟ ਬੈਠਦੇ ਹਨ। ਕ੍ਰਾਪ ਟਾਪ ’ਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਾਂ ਦੇ ਆਪਸ਼ਨਜ਼ ਮਿਲ ਜਾਂਦੇ ਹਨ। ਮੁਟਿਆਰਾਂ ਪਲੇਨ ਕ੍ਰਾਪ ਟਾਪ ਤੋਂ ਲੈ ਕੇ ਪ੍ਰਿੰਟਿਡ ਕ੍ਰਾਪ ਟਾਪ ਤੱਕ ਪਸੰਦ ਕਰ ਰਹੀਆਂ ਹਨ।

ਨੈੱਕਲਾਈਨ ਦੀ ਗੱਲ ਕਰੀਏ ਤਾਂ ਕਾਲਰ ਨੈੱਕਲਾਈਨ ਤੋਂ ਲੈ ਕੇ ਹਾਲਟਰ ਨੈੱਕ, ਸਵੀਟਹਾਰਟ, ਰਾਊਂਡ, ਵੀ-ਨੈੱਕਲਾਈਨ ਅਤੇ ਹਾਈ ਨੈੱਕ ਖੂਬ ਪਸੰਦ ਕੀਤੇ ਜਾ ਰਹੇ ਹਨ। ਸਲੀਵਜ਼ ’ਚ ਵੀ ਉਨ੍ਹਾਂ ਦੇ ਕੋਲ ਢੇਰਾਂ ਆਪਸ਼ਨਜ਼ ਹਨ, ਜਿਨ੍ਹਾਂ ’ਚ ਫੁੱਲ ਸਲੀਵਜ਼, ਚੂੜੀਦਾਰ ਸਲੀਵਜ਼, ਬੈਲੂਨ ਸਲੀਵਜ਼, ਅੰਬਰੇਲਾ ਸਲੀਵਜ਼ ਦੇਖਣ ਨੂੰ ਮਿਲਦੀਆਂ ਹਨ। ਇਸ ਤੋਂ ਇਲਾਵਾ ਕੁਝ ਸਟ੍ਰੈਪ ਡਿਜ਼ਾਈਨ ਅਤੇ ਵਿਦਾਊਟ ਸਟ੍ਰੈਪ ਭਾਵ ਸਲੀਵਲੈੱਸ ਕ੍ਰਾਪ ਟਾਪ ਵੀ ਟ੍ਰੈਂਡ ’ਚ ਹਨ। ਸਟ੍ਰੈਪੀ ਅਤੇ ਆਫ਼-ਸ਼ੋਲਡਰ ਕ੍ਰਾਪ ਟਾਪ ਵੀ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਰੰਗਾਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਕਈ ਤਰ੍ਹਾਂ ਦੇ ਸ਼ੇਡਸ ਦੇਖੇ ਜਾ ਸਕਦੇ ਹਨ। ਪਲੇਨ ਸਿੰਗਲ ਟਾਪ ’ਚ ਬਲੈਕ, ਵ੍ਹਾਈਟ, ਰੈੱਡ, ਓਰੇਂਜ, ਗ੍ਰੀਨ, ਬਲੂ ਵਰਗੇ ਸਾਲਿਡ ਕਲਰ ਦੇ ਟਾਪ ਦੇਖੇ ਜਾ ਸਕਦੇ ਹਨ। ਉੱਥੇ ਹੀ, ਫਲਾਵਰ ਪ੍ਰਿੰਟਿਡ ’ਚ ਮਿਕਸ ਕਲਰ ਅਤੇ ਮਲਟੀ ਕਲਰ ਦੇ ਆਪਸ਼ਨਜ਼ ਮਿਲਦੇ ਹਨ। ਸਟ੍ਰਾਈਪਸ, ਪੋਲਕਾ ਡਾਟ ਅਤੇ ਐਬਸਟਰੈਕਟ ਪ੍ਰਿੰਟ ਵੀ ਕਾਫ਼ੀ ਡਿਮਾਂਡ ’ਚ ਹਨ। ਕੁਝ ਕ੍ਰਾਪ ਟਾਪ ਐਂਬ੍ਰਾਇਡਰੀ ਵਰਕ ਦੇ ਨਾਲ ਵੀ ਆ ਰਹੇ ਹਨ, ਜੋ ਪਾਰਟੀ ਵੀਅਰ ਲੁੱਕ ਦਿੰਦੇ ਹਨ।

ਕ੍ਰਾਪ ਟਾਪ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਹਰ ਤਰ੍ਹਾਂ ਦੇ ਬਾਟਮ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਜੀਨਸ, ਸਕਰਟ, ਸ਼ਾਰਟਸ ਅਤੇ ਲਾਂਗ ਸਕਰਟ ਦੇ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ। ਹਾਈ-ਵੇਸਟ ਜੀਨਸ ਦੇ ਨਾਲ ਕ੍ਰਾਪ ਟਾਪ ਦਾ ਕੰਬੀਨੇਸ਼ਨ ਸਭ ਤੋਂ ਜ਼ਿਆਦਾ ਹਿੱਟ ਹੈ। ਉੱਥੇ ਹੀ, ਲਾਂਗ ਸਕਰਟ ਦੇ ਨਾਲ ਕ੍ਰਾਪ ਟਾਪ ਫਿਊਜ਼ਨ ਲੁੱਕ ਦਿੰਦਾ ਹੈ। ਇਨ੍ਹਾਂ ਟਾਪਸ ਨੂੰ ਮੁਟਿਆਰਾਂ ਆਊਟਿੰਗ, ਸ਼ਾਪਿੰਗ, ਪਿਕਨਿਕ ਤੋਂ ਲੈ ਕੇ ਖ਼ਾਸ ਮੌਕਿਆਂ ’ਤੇ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫ਼ਿਸ ਜਾਣ ਵਾਲੀਆਂ ਮੁਟਿਆਰਾਂ ਤੱਕ ਇਸ ਨੂੰ ਕੈਰੀ ਕਰ ਰਹੀਆਂ ਹਨ। ਟ੍ਰੈਂਡ ਦੀ ਗੱਲ ਕਰੀਏ ਤਾਂ ਹੁਣ ਕੁਝ ਮੁਟਿਆਰਾਂ ਕ੍ਰਾਪ ਟਾਪ ਨੂੰ ਬਲਾਊਜ਼ ਵਾਂਗ ਵੀ ਸਟਾਈਲ ਕਰ ਰਹੀਆਂ ਹਨ। ਸਾੜ੍ਹੀ ਦੇ ਨਾਲ ਕ੍ਰਾਪ ਟਾਪ ਨੂੰ ਬਲਾਊਜ਼ ਵਾਂਗ ਸਟਾਈਲ ਕੀਤਾ ਜਾ ਰਿਹਾ ਹੈ ਅਤੇ ਇਹ ਕੰਬੀਨੇਸ਼ਨ ਕਾਫ਼ੀ ਜੱਚਦਾ ਹੈ। ਕ੍ਰਾਪ ਟਾਪ ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਬੈਗ, ਸਨਗਲਾਸਿਜ਼, ਕੈਪ ਅਤੇ ਵਾਚ ਪਹਿਨਣਾ ਪਸੰਦ ਕਰਦੀਆਂ ਹਨ। ਜਿਊਲਰੀ ’ਚ ਬ੍ਰੈਸਲੇਟ, ਲੇਅਰਡ ਨੈਕਲੇਸ ਅਤੇ ਲਾਂਗ ਈਅਰਰਿੰਗਸ ਜਾਂ ਛੋਟੇ ਟਾਪਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਜਾਂਦਾ ਹੈ। ਫੁੱਟਵੀਅਰ ’ਚ ਸਨੀਕਰਸ ਤੋਂ ਲੈ ਕੇ ਹੀਲਜ਼ ਤੱਕ, ਹਰ ਚੀਜ਼ ਕ੍ਰਾਪ ਟਾਪ ਦੇ ਨਾਲ ਮੈਚ ਹੋ ਜਾਂਦੀ ਹੈ। ਕੁੱਲ ਮਿਲਾ ਕੇ ਕ੍ਰਾਪ ਟਾਪ ਵਰਸੇਟਾਈਲ ਹੈ ਅਤੇ ਹਰ ਸੀਜ਼ਨ, ਹਰ ਮੌਕੇ ਲਈ ਪਰਫੈਕਟ ਬਦਲ ਬਣ ਚੁੱਕੇ ਹਨ।


author

DIsha

Content Editor

Related News