ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ

Tuesday, Jun 02, 2026 - 09:41 AM (IST)

ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ

ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਜਿਹੀ ਡਰੈੱਸ ਨੂੰ ਤਰਜ਼ੀਹ ਦਿੰਦੀਆਂ ਹਨ, ਜੋ ਉਨ੍ਹਾਂ ਨੂੰ ਹਰ ਮੌਕੇ ’ਤੇ ਯੂਨੀਕ, ਅਟ੍ਰੈਕਟਿਵ ਅਤੇ ਸਟਾਈਲਿਸ਼ ਲੁੱਕ ਦੇਵੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਾਂ ਦੀਆਂ ਡਰੈੱਸਾਂ ’ਚ ਦੇਖਿਆ ਜਾ ਸਕਦਾ ਹੈ। ਬਦਲਦੇ ਸਮੇਂ ਦੇ ਨਾਲ ਡਰੈੱਸ ਦੇ ਡਿਜ਼ਾਈਨ ਵੀ ਬਦਲੇ ਹਨ। ਕਿਸੇ ਡਰੈੱਸ ’ਚ ਡਿਜ਼ਾਈਨਰ ਸਲੀਵਜ਼ ਹਨ, ਕਿਸੇ ’ਚ ਨੈੱਕਲਾਈਨ ਖ਼ਾਸ ਹੈ, ਕਿਸੇ ’ਚ ਹੇਮਲਾਈਨ ਤੇ ਕੁਝ ਪੂਰੇ ਆਊਟਫਿਟ ਹੀ ਡਿਜ਼ਾਈਨਰ ਰਹਿੰਦੇ ਹਨ।

ਪਿਛਲੇ ਕੁਝ ਸਮੇਂ ਤੋਂ ਡ੍ਰੈਪ ਡਰੈੱਸ ਕਾਫ਼ੀ ਟ੍ਰੈਂਡ ’ਚ ਹੈ ਅਤੇ ਮੁਟਿਆਰਾਂ ਇਸ ਨੂੰ ਖ਼ੂਬ ਪਸੰਦ ਕਰ ਰਹੀਆਂ ਹਨ। ਸਿਰਫ਼ ਮੁਟਿਆਰਾਂ ਹੀ ਨਹੀਂ, ਸਗੋਂ ਹਰ ਉਮਰ ਦੀਆਂ ਔਰਤਾਂ ਵੀ ਡ੍ਰੈਪ ਸਟਾਈਲ ਦੀਆਂ ਦੀਵਾਨੀਆਂ ਹਨ, ਕਿਉਂਕਿ ਇਹ ਡਰੈੱਸਾਂ ਦੂਸਰੀ ਡਰੈੱਸ ਦੇ ਮੁਕਾਬਲੇ ਜ਼ਿਆਦਾ ਸੁੰਦਰ, ਸਟਾਈਲਿਸ਼ ਅਤੇ ਕੰਫਰਟੇਬਲ ਹੁੰਦੀਆਂ ਹਨ। ਡ੍ਰੈਪ ਡਿਜ਼ਾਈਨ ਕਾਰਨ ਇਹ ਭੀੜ ਤੋਂ ਵੱਖ ਅਤੇ ਯੂਨੀਕ ਦਿਸਦੀਆਂ ਹਨ। ਡ੍ਰੈਪ ਦਾ ਮਤਲਬ ਹੈ ਡਰੈੱਸ ਨੂੰ ਸਿੱਧੇ ਤੌਰ ’ਤੇ ਸਿਊਣ ਦੀ ਬਜਾਏ ਕੱਪੜੇ ’ਚ ਵੱਟ, ਤਹਿ ਜਾਂ ਚੋਣਾਂ ਪਾ ਕੇ ਡਿਜ਼ਾਈਨ ਬਣਾਉਣਾ। ਕਈ ਵਾਰ ਇਸ ’ਚ ਨਾਟ ਡਿਜ਼ਾਈਨ ਦਿਸਦਾ ਹੈ ਤੇ ਕਈ ਵਾਰ ਫਲਾਵਰ ਟਾਈਪ ਲੁੱਕ ਵੀ ਦੇਖੀ ਜਾ ਸਕਦੀ ਹੈ।

PunjabKesari

ਪਲੇਟਿਡ ਤਹਿ ਲਾ ਕੇ ਜਾਂ ਕੱਪੜੇ ਨੂੰ ਮੋੜ ਕੇ-ਲਪੇਟ ਕੇ ਇਕੱਠਾ ਕਰ ਕੇ ਸਿਉਂ ਦਿੱਤਾ ਜਾਂਦਾ ਹੈ, ਜੋ ਇਸ ਨੂੰ ਖ਼ਾਸ ਬਣਾਉਂਦਾ ਹੈ। ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਤਿੰਨਾਂ ਤਰ੍ਹਾਂ ਦੇ ਆਊਟਫਿਟਸ ’ਚ ਆਸਾਨੀ ਨਾਲ ਉਪਲਬਧ ਹਨ, ਜੋ ਮੁਟਿਆਰਾਂ ਇੰਡੀਅਨ ਡਰੈੱਸ ਪਹਿਨਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਸਾੜ੍ਹੀ ਤੋਂ ਲੈ ਕੇ ਲਹਿੰਗਾ-ਚੋਲੀ ਅਤੇ ਅਨਾਰਕਲੀ ਸੂਟ ਤੱਕ ਡ੍ਰੈਪ ਡਿਜ਼ਾਈਨ ’ਚ ਮਿਲ ਜਾਂਦੇ ਹਨ। ਉੱਥੇ ਹੀ, ਵੈਸਟਰਨ ਵੀਅਰ ਪਸੰਦ ਕਰਨ ਵਾਲਿਆਂ ਲਈ ਬਾਡੀਕਾਨ, ਪਾਰਟੀ ਵੀਅਰ ਗਾਊਨ, ਮਿਡੀ ਅਤੇ ਫਰਾਕ ਤੱਕ ਡ੍ਰੈਪ ਸਟਾਈਲ ’ਚ ਮੌਜੂਦ ਹਨ। ਕੁਝ ਟਾਪ ਵੀ ਡ੍ਰੈਪ ਡਿਜ਼ਾਈਨ ’ਚ ਆ ਰਹੇ ਹਨ, ਜੋ ਜੀਨਸ-ਸਕਰਟ ਦੇ ਨਾਲ ਬਹੁਤ ਸੁੰਦਰ ਲੱਗਦੇ ਹਨ। ਇਸ ’ਚ 4 ਟਾਈਪ ਕਾਫ਼ੀ ਟ੍ਰੈਂਡ ’ਚ ਹਨ। ਇਸ ’ਚ ਰੈਪ ਡ੍ਰੈਪ ਡਰੈੱਸ ’ਚ ਇਕ ਹਿੱਸੇ ਨੂੰ ਦੂਸਰੇ ਹਿੱਸੇ ’ਤੇ ਲਪੇਟ ਕੇ ਬੰਨ੍ਹਿਆ ਜਾਂਦਾ ਹੈ।

ਕਾਊਲ ਡ੍ਰੈਪ ਡਰੈੱਸ ’ਚ ਗਲੇ ਜਾਂ ਕਮਰ ’ਤੇ ਕੱਪੜਾ ਝੂਲਦਾ ਹੋਇਆ ਦਿਸਦਾ ਹੈ। ਧੋਤੀ ਡ੍ਰੈਪ ਡਰੈੱਸ ’ਚ ਹੇਠਾਂ ਦਾ ਹਿੱਸਾ ਧੋਤੀ ਵਰਗਾ ਪਲੇਟਿਡ ਹੁੰਦਾ ਹੈ। ਗ੍ਰੀਕ ਸਟਾਈਲ ਡ੍ਰੈਪ ਗਾਊਨ ਇਕ ਮੋਢੇ ਤੋਂ ਲਪੇਟਿਆ ਹੋਇਆ, ਪੂਰਾ ਗਾਊਨ ਵਾਂਗ ਹੁੰਦਾ ਹੈ। ਡ੍ਰੈਪ ਡਰੈੱਸ ਲੂਜ਼ ਅਤੇ ਕੰਫਰਟੇਬਲ ਹੁੰਦੀਆਂ ਹਨ, ਜਿਨ੍ਹਾਂ ਨੂੰ ਪੂਰਾ ਦਿਨ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਮੁਟਿਆਰਾਂ ਇਨ੍ਹਾਂ ਨੂੰ ਵੱਖ-ਵੱਖ ਅਸੈਸਰੀਜ਼ ਅਤੇ ਜਿਊਲਰੀ ਦੇ ਨਾਲ ਸਟਾਈਲ ਕਰ ਰਹੀਆਂ ਹਨ। ਵੈਸਟਰਨ ਵੀਅਰ ਦੇ ਨਾਲ ਮਿਨੀਮਲ ਜਿਊਲਰੀ, ਉੱਥੇ ਹੀ ਇੰਡੀਅਨ ਡ੍ਰੈਪ ਆਊਟਫਿਟਸ ਦੇ ਨਾਲ ਹੈਵੀ ਜਿਊਲਰੀ ਕੈਰੀ ਕੀਤੀ ਜਾ ਰਹੀ ਹੈ। ਫੁੱਟਵੀਅਰ ’ਚ ਸੈਂਡਲ, ਹਾਈ ਹੀਲਜ਼, ਬੈਲੀ ਤੋਂ ਲੈ ਕੇ ਜੁੱਤੀ ਤੱਕ ਨੂੰ ਮੈਚ ਕੀਤਾ ਜਾ ਰਿਹਾ ਹੈ। ਕਈ ਮੁਟਿਆਰਾਂ ਮੈਚਿੰਗ ਪਰਸ ਅਤੇ ਕਲੱਚ ਨਾਲ ਵੀ ਆਪਣੀ ਲੁੱਕ ਨੂੰ ਕੰਪਲੀਟ ਕਰ ਰਹੀਆਂ ਹਨ। ਡ੍ਰੈਪਿੰਗ ਹਰ ਬਾਡੀ ਟਾਈਪ ’ਤੇ ਸੂਟ ਕਰਦੀ ਹੈ। ਇਹ ਪਤਲੇ ਲੋਕਾਂ ਨੂੰ ਵਾਲਿਊਮ ਦਿੰਦੀ ਹੈ ਅਤੇ ਹੈਵੀ ਬਾਡੀ ਦੀਆਂ ਕਮੀਆਂ ਲੁਕਾ ਦਿੰਦੀ ਹੈ। ਕੰਫਰਟ, ਐਲੀਗੈਂਸ ਅਤੇ ਵਰਸੇਟਿਲਿਟੀ ਦੀ ਵਜ੍ਹਾ ਨਾਲ ਹੀ ਡ੍ਰੈਪ ਡਰੈੱਸ ਅੱਜ ਹਰ ਮੁਟਿਆਰ ਦੇ ਵਾਰਡਰੋਬ ਦੀ ਸ਼ਾਨ ਬਣ ਗਈ ਹੈ।


author

DIsha

Content Editor

Related News