ਗਰਮੀਆਂ ’ਚ ਛਾਇਆ ਸ਼ਾਰਟਸ ਕੋ-ਆਰਡ ਸੈੱਟ ਦਾ ਟ੍ਰੈਂਡ

Saturday, Jun 06, 2026 - 09:45 AM (IST)

ਗਰਮੀਆਂ ’ਚ ਛਾਇਆ ਸ਼ਾਰਟਸ ਕੋ-ਆਰਡ ਸੈੱਟ ਦਾ ਟ੍ਰੈਂਡ

ਵੈੱਬ ਡੈਸਕ- ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਵੈਸਟਰਨ ਡਰੈੱਸਾਂ ਕਾਫੀ ਪਸੰਦ ਆ ਰਹੀਆਂ ਹਨ। ਯੂ-ਟਿਊਬ ਅਤੇ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੇ ਵੈਸਟਰਨ ਆਊਟਫਿੱਟਸ ਦੇ ਰੀਵਿਊ ਦੇਖੇ ਜਾ ਸਕਦੇ ਹਨ, ਜਿਨ੍ਹਾਂ ’ਚ ਪਾਰਟੀ ਵੀਅਰ ਤੋਂ ਲੈ ਕੇ ਕੈਜ਼ੂਅਲ ਲੁੱਕ ਤੱਕ ਸਭ ਕੁਝ ਸ਼ਾਮਲ ਹੈ। ਫੈਸ਼ਨ ਦੀ ਗੱਲ ਕਰੀਏ ਤਾਂ ਮਾਰਕੀਟ ’ਚ ਵਨ ਪੀਸ, ਟੂ ਪੀਸ ਅਤੇ ਥ੍ਰੀ ਪੀਸ ਡਰੈੱਸ ਦੇ ਕਈ ਆਪਸ਼ਨਜ਼ ਮੌਜੂਦ ਹਨ। ਵਨ ਪੀਸ ’ਚ ਲਾਂਗ ਡਰੈੱਸ, ਸ਼ਾਰਟ ਡਰੈੱਸ ਅਤੇ ਬਾਡੀਕਾਨ ਡਰੈੱਸ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ। ਉੱਥੇ ਹੀ, ਟੂ ਪੀਸ ’ਚ ਟਾਪ ਵਿਦ ਸ਼ਾਰਟਸ, ਟਾਪ ਵਿਦ ਸਕਰਟ, ਸ਼ਰਟ ਵਿਦ ਸਕਰਟ ਅਤੇ ਕ੍ਰਾਪ ਟਾਪ ਵਿਦ ਸ਼ਾਰਟਸ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ।

ਥ੍ਰੀ ਪੀਸ ’ਚ ਕੋ-ਆਰਡ ਸੈੱਟਸ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ’ਚ ਮੈਚਿੰਗ ਟਾਪ, ਸ਼ਾਰਟਸ ਅਤੇ ਸ਼੍ਰਗ ਜਾਂ ਜੈਕੇਟ ਸ਼ਾਮਲ ਹੁੰਦੀ ਹੈ। ਪਹਿਲਾਂ ਡੈਨਿਮ ਸ਼ਾਰਟਸ ਨੂੰ ਜ਼ਿਆਦਾਤਰ ਮੁਟਿਆਰਾਂ ਟੀ-ਸ਼ਰਟ, ਟਾਪ ਜਾਂ ਕ੍ਰਾਪ ਟਾਪ ਦੇ ਨਾਲ ਸਟਾਈਲ ਕਰਦੀਆਂ ਸਨ, ਪਰ ਹੁਣ ਮਾਰਕੀਟ ’ਚ ਪਲੇਨ, ਪ੍ਰਿੰਟਿਡ ਅਤੇ ਯੂਨੀਕ ਡਿਜ਼ਾਈਨ ਪੈਟਰਨ ਵਾਲੇ ਸ਼ਾਰਟਸ ਆ ਗਏ ਹਨ। ਇਨ੍ਹਾਂ ਨੂੰ ਮੁਟਿਆਰਾਂ ਓਵਰਸਾਈਜ਼ ਸ਼ਰਟ, ਓਵਰਸਾਈਜ਼ ਟੀ-ਸ਼ਰਟ ਅਤੇ ਤਰ੍ਹਾਂ-ਤਰ੍ਹਾਂ ਦੇ ਟਾਪਸ ਦੇ ਨਾਲ ਪੇਅਰ ਕਰ ਕੇ ਆਪਣੀ ਲੁੱਕ ਨੂੰ ਕੂਲ ਅਤੇ ਟ੍ਰੈਂਡੀ ਬਣਾ ਰਹੀਆਂ ਹਨ। ਇਸ ਦੇ ਨਾਲ ਹੀ ਗਰਮੀਆਂ ਦੇ ਮੌਸਮ ’ਚ ਸ਼ਾਰਟਸ ਕੋ-ਆਰਡ ਸੈੱਟ ਦਾ ਟ੍ਰੈਂਡ ਵੀ ਛਾਇਆ ਹੋਇਆ ਹੈ, ਜੋ ਜ਼ਿਆਦਾਤਰ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਇਹ ਸੈੱਟ ਮੁਟਿਆਰਾਂ ਨੂੰ ਯੰਗ, ਸਟਾਈਲਿਸ਼ ਅਤੇ ਕੂਲ ਲੁੱਕ ਦਿੰਦੇ ਹਨ, ਇਸ ਲਈ ਗਰਮੀਆਂ ’ਚ ਆਊਟਿੰਗ ਅਤੇ ਪਿਕਨਿਕ ਦੌਰਾਨ ਜ਼ਿਆਦਾਤਰ ਮੁਟਿਆਰਾਂ ਇਸ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।

ਮਾਰਕੀਟ ’ਚ ਕਈ ਤਰ੍ਹਾਂ ਦੇ ਸ਼ਾਰਟਸ ਕੋ-ਆਰਡ ਸੈੱਟ ਉਪਲਬਧ ਹਨ। ਇਨ੍ਹਾਂ ’ਚ ਕੁਝ ਟਾਪ ਸ਼ਰਟ ਸਟਾਈਲ ’ਚ ਹਨ, ਤਾਂ ਕੁਝ ਫੁੱਲ ਸਲੀਵਜ਼ ਵਾਲੇ। ਸਲੀਵਲੈੱਸ, ਹਾਲਟਰ ਨੈੱਕ ਅਤੇ ਆਫ ਸ਼ੋਲਡਰ ਟਾਪ ਵੀ ਟ੍ਰੈਂਡ ’ਚ ਹਨ। ਸ਼ਾਰਟਸ ਦੀ ਗੱਲ ਕਰੀਏ ਤਾਂ ਕੁਝ ਟਾਈਟ ਫਿਟਿੰਗ ’ਚ ਹਨ ਤਾਂ ਕੁਝ ਸਟ੍ਰੇਟ ਜਾਂ ਲੂਜ਼ ਫਿਟਿੰਗ ’ਚ। ਦੋਵਾਂ ਹੀ ਤਰ੍ਹਾਂ ਦੇ ਸ਼ਾਰਟਸ ਮੁਟਿਆਰਾਂ ਵਿਚਾਲੇ ਹਿੱਟ ਹਨ। ਇਹ ਸੈੱਟ ਪ੍ਰਿੰਟਿਡ, ਪਲੇਨ ਅਤੇ ਕਈ ਤਰ੍ਹਾਂ ਦੇ ਡਿਜ਼ਾਈਨਾਂ ’ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਨਾਲ ਆਪਣੀ ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਸਟਾਈਲਿਸ਼ ਅਸੈਸਰੀਜ਼ ਦਾ ਵੀ ਸਹਾਰਾ ਲੈ ਰਹੀਆਂ ਹਨ। ਸਟੋਲ, ਕੈਪ, ਵਾਚ, ਈਅਰਰਿੰਗਸ ਅਤੇ ਸਨਗਲਾਸਿਜ਼ ਦੇ ਨਾਲ ਆਊਟਫਿੱਟ ਨੂੰ ਸਟਾਈਲ ਕੀਤਾ ਜਾ ਰਿਹਾ ਹੈ, ਜੋ ਪੂਰੀ ਲੁੱਕ ਨੂੰ ਹੋਰ ਅਟ੍ਰੈਕਟਿਵ ਬਣਾ ਦਿੰਦਾ ਹੈ। ਕੁੱਲ ਮਿਲਾ ਕੇ ਇਸ ਗਰਮੀ ’ਚ ਸ਼ਾਰਟਸ ਕੋ-ਆਰਡ ਸੈੱਟ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕੰਫਰਟ ਦੇ ਨਾਲ-ਨਾਲ ਸਟਾਈਲ ਦੇਣ ਵਾਲੇ ਇਹ ਆਊਟਫਿੱਟਸ ਕਈ ਮੁਟਿਆਰਾਂ ਦੀ ਵਾਰਡਰੋਬ ਦਾ ਹਿੱਸਾ ਬਣ ਚੁੱਕੇ ਹਨ।


author

DIsha

Content Editor

Related News