ਟਿਸ਼ੂ ਸਿਲਕ ਸਾੜ੍ਹੀ ਬਣੀ ਔਰਤਾਂ ਲਈ ਨਵਾਂ ਫੈਸ਼ਨ ਸਟੇਟਮੈਂਟ

Sunday, May 31, 2026 - 09:22 AM (IST)

ਟਿਸ਼ੂ ਸਿਲਕ ਸਾੜ੍ਹੀ ਬਣੀ ਔਰਤਾਂ ਲਈ ਨਵਾਂ ਫੈਸ਼ਨ ਸਟੇਟਮੈਂਟ

ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਸਾੜ੍ਹੀ ਹਮੇਸ਼ਾ ਤੋਂ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਰਹੀ ਹੈ। ਮਾਰਕੀਟ ’ਚ ਤਰ੍ਹਾਂ-ਤਰ੍ਹਾਂ ਦੀਆਂ ਵੈਸਟਰਨ ਅਤੇ ਡਿਜ਼ਾਈਨਰ ਡਰੈੱਸਾਂ ਆਉਣ ਦੇ ਬਾਵਜੂਦ ਸਾੜ੍ਹੀ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ। ਸਾੜ੍ਹੀ ਪਹਿਨ ਕੇ ਔਰਤਾਂ ਖੁਦ ਨੂੰ ਸਪੈਸ਼ਲ ਅਤੇ ਕਾਨਫੀਡੈਂਟ ਫੀਲ ਕਰਦੀਆਂ ਹਨ। ਵਿਆਹਾਂ, ਪਾਰਟੀਆਂ, ਸਨਮਾਨ ਸਮਾਰੋਹਾਂ ਤੋਂ ਲੈ ਕੇ ਇੰਟਰਵਿਊ ਤੱਕ, ਹਰ ਮੌਕੇ ਸਾੜ੍ਹੀ ਔਰਤਾਂ ਨੂੰ ਯੂਨੀਕ ਅਤੇ ਗ੍ਰੇਸਫੁਲ ਲੁੱਕ ਦਿੰਦੀ ਹੈ। ਸਾੜ੍ਹੀ ਦੀ ਇਹੀ ਖ਼ਾਸੀਅਤ ਹੈ ਕਿ ਇਹ ਪਹਿਨਣ ਵਾਲੀ ਨੂੰ ਭੀੜ ਤੋਂ ਵੱਖਰਾ ਵਿਖਾਉਂਦੀ ਹੈ ਅਤੇ ਉਸ ਦਾ ਆਤਮ-ਵਿਸ਼ਵਾਸ ਵਧਾਉਂਦੀ ਹੈ।

ਫੈਸ਼ਨ ਕਦੇ ਸਥਿਰ ਨਹੀਂ ਰਹਿੰਦਾ। ਸਮੇਂ ਦੇ ਨਾਲ ਸਾੜ੍ਹੀ ਦੇ ਡਿਜ਼ਾਈਨ, ਵਰਕ ਅਤੇ ਫੈਬਰਿਕ ’ਚ ਬਦਲਾਅ ਆਉਂਦੇ ਰਹੇ ਹਨ। ਬਨਾਰਸੀ ਸਿਲਕ, ਕਾਟਨ, ਖਾਦੀ ਅਤੇ ਜਾਰਜੈੱਟ ਤੋਂ ਬਾਅਦ ਇਨ੍ਹਾਂ ਦਿਨੀਂ ਟਿਸ਼ੂ ਸਿਲਕ ਸਾੜ੍ਹੀ ਔਰਤਾਂ ਅਤੇ ਮੁਟਿਆਰਾਂ ਦੀ ਫੇਵਰੇਟ ਬਣੀ ਹੋਈ ਹੈ। ਇਹ ਇਸ ਸੀਜ਼ਨ ਦਾ ਸਭ ਤੋਂ ਵੱਡਾ ਟ੍ਰੈਂਡ ਬਣੀ ਹੋਈ ਹੈ। ਟਿਸ਼ੂ ਸਿਲਕ ਫੈਬਰਿਕ ’ਚ ਸਿਲਕ ਦੇ ਨਾਲ ਮੈਟਾਲਿਕ ਯਾਰਨ ਬੁਣਿਆ ਜਾਂਦਾ ਹੈ, ਜਿਸ ਨਾਲ ਇਸ ’ਚ ਸੋਨੇ-ਚਾਂਦੀ ਵਰਗੀ ਸ਼ਾਈਨ ਆਉਂਦੀ ਹੈ। ਇਸੇ ਵਜ੍ਹਾ ਕਰ ਕੇ ਇਸ ਨੂੰ ਮੈਟਾਲਿਕ ਸਾੜ੍ਹੀ ਵੀ ਕਹਿੰਦੇ ਹਨ। ਗੋਲਡਨ, ਸਿਲਵਰ, ਕਾਪਰ ਵਰਗੇ ਮੈਟਲ ਸ਼ੇਡਸ ’ਚ ਆਉਣ ਵਾਲੀ ਇਹ ਸਾੜ੍ਹੀ ਲਾਈਟਵੇਟ ਹੁੰਦੀ ਹੈ।

ਹਲਕੀ ਹੋਣ ਦੇ ਬਾਵਜੂਦ ਇਸ ਦੀ ਚਮਕ ਇਸ ਨੂੰ ਬੇਹੱਦ ਰਾਇਲ ਅਤੇ ਅਟ੍ਰੈਕਟਿਵ ਲੁੱਕ ਦਿੰਦੀ ਹੈ। ਔਰਤਾਂ ਇਸ ਨੂੰ ਪੂਰਾ ਦਿਨ ਆਸਾਨੀ ਨਾਲ ਕੈਰੀ ਕਰ ਲੈਂਦੀਆਂ ਹਨ ਅਤੇ ਇਸ ’ਚ ਕੰਫਰਟੇਬਲ ਮਹਿਸੂਸ ਕਰਦੀਆਂ ਹਨ। ਲਾਈਟਵੇਟ ਪਲੱਸ ਰਿੱਚ ਲੁੱਕ ਦਾ ਇਹੀ ਕੰਬੀਨੇਸ਼ਨ ਇਸ ਨੂੰ ਬਾਕੀ ਸਾੜ੍ਹੀਆਂ ਤੋਂ ਵੱਖਰਾ ਬਣਾਉਂਦਾ ਹੈ। ਟਿਸ਼ੂ ਸਿਲਕ ਸਾੜ੍ਹੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਵਰਸੇਟਿਲਿਟੀ ਹੈ। ਆਫ਼ਿਸ ਮੀਟਿੰਗ ਜਾਂ ਇੰਟਰਵਿਊ ’ਚ ਇਹ ਪ੍ਰੋਫੈਸ਼ਨਲ ਅਤੇ ਐਲੀਗੈਂਟ ਲੁੱਕ ਦਿੰਦੀ ਹੈ। ਉੱਥੇ ਹੀ ਵਿਆਹ-ਪਾਰਟੀ ਜਾਂ ਫੈਸਟੀਵਲ ’ਚ ਇਹੀ ਸਾੜ੍ਹੀ ਗਲੈਮਰਸ ਲੁੱਕ ਦਿੰਦੀ ਹੈ।

ਫਾਰਮਲ ਲੁੱਕ ਲਈ ਮੁਟਿਆਰਾਂ ਇਸ ਨੂੰ ਕਾਲਰ ਨੈੱਕ ਜਾਂ ਫੁੱਲ ਸਲੀਵਜ਼ ਬਲਾਊਜ਼ ਦੇ ਨਾਲ ਟੀਮ-ਅੱਪ ਕਰਦੀਆਂ ਹਨ। ਪਾਰਟੀ ਵੀਅਰ ਲਈ ਸਲੀਵਲੈੱਸ, ਹਾਲਟਰ ਨੈੱਕ ਜਾਂ ਡਿਜ਼ਾਈਨਰ ਸਲੀਵਜ਼ ਵਾਲੇ ਬਲਾਊਜ਼ ਇਸ ਦੇ ਨਾਲ ਸਟਾਈਲ ਕੀਤੇ ਜਾ ਰਹੇ ਹਨ। ਫਾਰਮਲ ਇਵੈਂਟਸ ’ਚ ਇਸ ਦੇ ਨਾਲ ਲਾਈਟ ਜਿਊਲਰੀ, ਪਰਲ ਸੈੱਟ ਜਾਂ ਮਿਨੀਮਲਿਸਟ ਈਅਰਰਿੰਗਸ ਪਹਿਨੇ ਜਾਂਦੇ ਹਨ। ਵਿਆਹ-ਫੰਕਸ਼ਨ ’ਚ ਹੈਵੀ ਗੋਲਡਨ ਜਾਂ ਆਕਸੀਡਾਈਜ਼ਡ ਸਿਲਵਰ ਜਿਊਲਰੀ ਇਸ ਦੀ ਲੁੱਕ ਨੂੰ ਹੋਰ ਨਿਖਾਰ ਦਿੰਦੀ ਹੈ। ਗੋਲਡਨ ਕਲੱਚ, ਪੋਟਲੀ ਬੈਗ ਅਤੇ ਸਟਿਲੈਟੋ ਹੀਲਸ ਜਾਂ ਸਟ੍ਰੈਪੀ ਸੈਂਡਲ ਲੁੱਕ ਨੂੰ ਕੰਪਲੀਟ ਕਰਦੇ ਹਨ। ਹੇਅਰਸਟਾਈਲ ’ਚ ਓਪਨ ਕਰਲਸ, ਸਾਫਟ ਵੇਵਸ ਤੋਂ ਲੈ ਕੇ ਹਾਫ਼-ਬਨ ਅਤੇ ਲੋਅ-ਬਨ ਤੱਕ, ਸਭ ਕੁਝ ਇਸ ਸਾੜ੍ਹੀ ਦੇ ਨਾਲ ਜੱਚਦਾ ਹੈ। ਹਲਕੀ, ਕੰਫਰਟੇਬਲ ਅਤੇ ਰਾਇਲ ਲੁੱਕ ਦੇਣ ਵਾਲੀ ਟਿਸ਼ੂ ਸਿਲਕ ਸਾੜ੍ਹੀ ਅੱਜ ਹਰ ਉਮਰ ਦੀ ਔਰਤ ਦਾ ਫੈਸ਼ਨ ਸਟੇਟਮੈਂਟ ਬਣ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਇਹ ਔਰਤਾਂ ਅਤੇ ਮੁਟਿਆਰਾਂ ਦੀ ਅਲਮਾਰੀ ਦਾ ਮਸਟ-ਹੈਵ ਪੀਸ ਬਣ ਗਈ ਹੈ। 


author

DIsha

Content Editor

Related News