ਸੀਕੁਐਂਸ ਵਰਕ ਇੰਡੀਅਨ ਡਰੈੱਸ ’ਚ ਲਗਾ ਰਿਹਾ ਚਾਰ ਚੰਨ

Monday, Jul 13, 2026 - 09:38 AM (IST)

ਸੀਕੁਐਂਸ ਵਰਕ ਇੰਡੀਅਨ ਡਰੈੱਸ ’ਚ ਲਗਾ ਰਿਹਾ ਚਾਰ ਚੰਨ

ਵੈੱਬ ਡੈਸਕ- ਇੰਡੀਅਨ ਫੈਸ਼ਨ ਹਮੇਸ਼ਾ ਤੋਂ ਆਪਣੀ ਚਮਕ ਅਤੇ ਸ਼ਾਹੀ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇੰਡੀਅਨ ਡਰੈੱਸ ’ਚ ਤਰ੍ਹਾਂ-ਤਰ੍ਹਾਂ ਦੇ ਵਰਕ ਜਿਵੇਂ ਜ਼ਰੀ, ਸਟੋਨ, ਮਿਰਰ, ਸੀਕੁਐਂਸ ਵਰਕ ਆਦਿ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿਚ ਸੀਕੁਐਂਸ ਵਰਕ ਨੇ ਪਿਛਲੇ ਕੁਝ ਸਾਲਾਂ ਤੋਂ ਹਰ ਮੁਟਿਆਰ ਦੇ ਦਿਲ ਵਿਚ ਖਾਸ ਜਗ੍ਹਾ ਬਣਾ ਲਈ ਹੈ। ਵਿਆਹ ਤੋਂ ਲੈ ਕੇ ਪਾਰਟੀ ਤੱਕ, ਹਰ ਇੰਡੀਅਨ ਡਰੈੱਸ ਵਿਚ ਅੱਜ ਸੀਕੁਐਂਸ ਦੀ ਝਲਕ ਦਿਖਾਈ ਦਿੰਦੀ ਹੈ।

ਸੀਕੁਐਂਸ ਵਰਕ ਵਿਚ ਕੱਪੜੇ ’ਤੇ ਛੋਟੇ-ਛੋਟੇ ਚਮਕੀਲੇ ਗੋਲ, ਸਕੁਏਅਰ ਜਾਂ ਫੁੱਲ ਸ਼ੇਪ ਦੇ ਪੱਤੇ ਸੂਈ-ਧਾਗੇ ਨਾਲ ਟਾਂਕੇ ਜਾਂਦੇ ਹਨ। ਇਹ ਪਲਾਸਟਿਕ ਜਾਂ ਮੈਟਲ ਦੇ ਹੁੰਦੇ ਹਨ ਅਤੇ ਲਾਈਟ ਪੈਂਦੇ ਹੀ ਇਨ੍ਹਾਂ ’ਚੋਂ ਵੱਖਰੀ ਹੀ ਚਮਕ ਨਿਕਲਦੀ ਹੈ। ਪਹਿਲਾਂ ਸਿਰਫ਼ ਫ਼ਿਲਮੀ ਡਰੈੱਸਾਂ ਵਿਚ ਦਿਖਣ ਵਾਲਾ ਇਹ ਵਰਕ ਹੁਣ ਹਰ ਗਲੀ ਦੇ ਬੁਟੀਕ ਤੱਕ ਪਹੁੰਚ ਗਿਆ ਹੈ। ਬ੍ਰਾਈਡਲ ਤੋਂ ਲੈ ਕੇ ਬ੍ਰਾਈਡਸਮੇਡ ਤੱਕ, ਪਿੰਕ, ਗੋਲਡਨ, ਰੈੱਡ ਲਹਿੰਗਿਆਂ ’ਤੇ ਸ਼ੈਵਰੋਨ, ਫਲੋਰਲ ਜਾਂ ਜਾਲੀ ਪੈਟਰਨ ਵਿਚ ਸੀਕੁਐਂਸ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ। ਹੈਵੀ ਜ਼ਰਦੋਜ਼ੀ ਨਾਲ ਮਿਕਸ ਕਰ ਕੇ ਇਸ ਨੂੰ ਹੋਰ ਰਾਇਲ ਲੁੱਕ ਦਿੱਤੀ ਜਾਂਦੀ ਹੈ। ਅੱਜ-ਕੱਲ ਦੀਆਂ ਮੁਟਿਆਰਾਂ ਨੂੰ ਕੰਫਰਟ ਨਾਲ ਗਲੈਮਰ ਚਾਹੀਦਾ ਹੈ, ਇਸ ਲਈ ਕੇਪ ਸਟਾਈਲ, ਸ਼ਰਾਰਾ ਗਾਊਨ ਵਿਚ ਪੂਰੇ ਆਊਟਫਿਟ ’ਤੇ ਬਾਰੀਕ ਸੀਕੁਐਂਸ ਕੀਤਾ ਜਾਂਦਾ ਹੈ।

PunjabKesari

ਇਸ ਨਾਲ ਡਰੈੱਸ ਭਾਰੀ ਨਹੀਂ ਲੱਗਦੀ ਅਤੇ ਫੋਟੋ ਵਿਚ ਵੀ ਕਮਾਲ ਦਿਖਦੀ ਹੈ। ਪਾਰਟੀ ਵੀਅਰ ਸਾੜ੍ਹੀ ਅਤੇ ਸ਼ਰਾਰਾ ਸੂਟ ’ਤੇ ਬਾਰਡਰ ਤੇ ਪੱਲੂ ਵਿਚ ਸੀਕੁਐਂਸ ਵਰਕ ਡਰੈੱਸ ਨੂੰ ਸਿੰਪਲ ਤੋਂ ਐਲੀਗੈਂਟ ਬਣਾ ਦਿੰਦਾ ਹੈ। ਸੀਕੁਐਂਸ ਵਰਕ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਘੱਟ ਖਰਚੇ ਵਿਚ ਹੈਵੀ ਲੁੱਕ ਦੇ ਦਿੰਦਾ ਹੈ। ਜ਼ਰਦੋਜ਼ੀ ਤੇ ਸਟੋਨ ਵਰਕ ਦੇ ਮੁਕਾਬਲੇ ਇਹ ਵਜ਼ਨ ਵਿਚ ਹਲਕਾ ਹੁੰਦਾ ਹੈ, ਇਸ ਲਈ ਘੰਟਿਆਂਬੱਧੀ ਪਹਿਨਣ ’ਤੇ ਵੀ ਥਕਾਵਟ ਨਹੀਂ ਹੁੰਦੀ, ਨਾਲ ਹੀ ਇਸ ਨੂੰ ਕਿਸੇ ਵੀ ਰੰਗ ਵਿਚ ਆਸਾਨੀ ਨਾਲ ਢਾਲਿਆ ਜਾ ਸਕਦਾ ਹੈ। ਬੇਬੀ ਪਿੰਕ, ਸੀ ਗ੍ਰੀਨ, ਰਾਇਲ ਬਲੂ - ਹਰ ਸ਼ੇਡ ਵਿਚ ਇਹ ਜਾਨ ਪਾ ਦਿੰਦਾ ਹੈ। 

ਸੀਕੁਐਂਸ ਵਾਲੀ ਡਰੈੱਸ ਨਾਲ ਜ਼ਿਆਦਾ ਹੈਵੀ ਜਿਊਲਰੀ ਪਹਿਨਣ ਦੀ ਲੋੜ ਨਹੀਂ ਰਹਿੰਦੀ। ਸਿੰਪਲ ਈਅਰ ਰਿੰਗਸ, ਡੈਲੀਕੇਟ ਨੈੱਕਲੈੱਸ ਤੇ ਕਲੱਚ ਨਾਲ ਲੁੱਕ ਕੰਪਲੀਟ ਕੀਤੀ ਜਾ ਸਕਦੀ ਹੈ। ਵਾਲਾਂ ਦਾ ਬੰਨ ਜਾਂ ਖੁੱਲ੍ਹੇ ਸਾਫਟ ਕਰਲਸ ਲੁੱਕ ਨੂੰ ਹੋਰ ਨਿਖਾਰਦੇ ਹਨ। ਅੱਜ ਦੇ ਦੌਰ ਵਿਚ ਹਰ ਮੁਟਿਆਰ ਚਾਹੁੰਦੀ ਹੈ ਕਿ ਉਹ ਭੀੜ ਤੋਂ ਵੱਖਰੀ ਦਿਖੇ ਅਤੇ ਸੀਕੁਐਂਸ ਵਰਕ ਇਹੀ ਕੰਮ ਕਰਦਾ ਹੈ। ਇਹ ਇੰਡੀਅਨ ਡਰੈੱਸ ਨੂੰ ਮਾਡਰਨ ਟੱਚ ਦਿੰਦਾ ਹੈ ਤੇ ਨਾਲ ਹੀ ਸਾਡੀ ਸੰਸਕ੍ਰਿਤੀ ਦੀ ਚਮਕ ਵੀ ਬਰਕਰਾਰ ਰੱਖਦਾ ਹੈ, ਇਸ ਲਈ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਆਪਣੀ ਅਲਮਾਰੀ ਵਿਚ ਇਕ ਸੀਕੁਐਂਸ ਵਾਲੀ ਇੰਡੀਅਨ ਡਰੈੱਸ ਜ਼ਰੂਰ ਸ਼ਾਮਲ ਕਰਦੀਆਂ ਹਨ ਕਿਉਂਕਿ ਸੀਕੁਐਂਸ ਸਿਰਫ਼ ਇਕ ਵਰਕ ਨਹੀਂ, ਇਹ ਹਰ ਡਰੈੱਸ ਨੂੰ ਚਾਰ ਚੰਨ ਲਗਾਉਣ ਦਾ ਸੀਕ੍ਰੇਟ ਹੈ।


author

DIsha

Content Editor

Related News