‘ਟਰੈਂਡੀ ਟਾਪ’ ਮੁਟਿਆਰਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
Tuesday, Jul 07, 2026 - 09:34 AM (IST)
ਵੈੱਬ ਡੈਸਕ- ਵੈਸਟਰਨ ਵੀਅਰ ’ਚ ਟਾਪ ਹਮੇਸ਼ਾ ਤੋਂ ਮੁਟਿਆਰਾਂ ਦੀ ਫੇਵਰੇਟ ਡਰੈੱਸ ਰਹੀ ਹੈ। ਸਿੰਪਲ ਤੋਂ ਲੈ ਕੇ ਡਿਜ਼ਾਈਨਰ ਤੱਕ, ਟਾਪ ਨੂੰ ਤਰ੍ਹਾਂ-ਤਰ੍ਹਾਂ ਦੇ ਬਾਟਮ ਨਾਲ ਸਟਾਈਲ ਕਰ ਕੇ ਹਰ ਮੁਟਿਆਰ ਆਪਣੀ ਯੂਨੀਕ ਲੁੱਕ ਕ੍ਰਿਏਟ ਕਰ ਰਹੀ ਹੈ। ਅੱਜ ਮਾਰਕੀਟ ’ਚ ਸਿੰਪਲ ਟਾਪ, ਕੁੜਤੀ ਟਾਪ, ਫਰਾਕ ਟਾਪ, ਕ੍ਰਾਪ ਟਾਪ, ਟੈਂਕ ਟਾਪ ਅਤੇ ਕੈਮੀ ਟਾਪ ਦੀ ਭਰਮਾਰ ਹੈ। ਇਨ੍ਹਾਂ ’ਚੋਂ ਹੀ ਡਿਜ਼ਾਈਨਰ ਅਤੇ ਟਰੈਂਡੀ ਟਾਪਸ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਏ ਹਨ। ਹੋਰ ਟਾਪਸ ਦੇ ਮੁਕਾਬਲੇ ਇਹ ਜ਼ਿਆਦਾ ਸਟਾਈਲਿਸ਼ ਅਤੇ ਮਾਡਰਨ ਲੱਗਦੇ ਹਨ। ਇਨ੍ਹਾਂ ਨੂੰ ਪਹਿਨ ਕੇ ਮੁਟਿਆਰਾਂ ਖੁਦ ਨੂੰ ਅਟ੍ਰੈਕਟਿਵ, ਯੂਨੀਕ ਅਤੇ ਕਾਨਫੀਡੈਂਟ ਮਹਿਸੂਸ ਕਰਦੀਆਂ ਹਨ।
ਇਸ ਸੀਜ਼ਨ ਵਨ-ਸ਼ੋਲਡਰ ਟਾਪ ਸਭ ਤੋਂ ਜ਼ਿਆਦਾ ਟਰੈਂਡ ’ਚ ਹੈ। ਇਸ ’ਚ ਇਕ ਪਾਸੇ ਸਲੀਵ ਜਾਂ ਸਟ੍ਰੈਪ ਹੁੰਦੀ ਹੈ ਅਤੇ ਦੂਜੇ ਪਾਸੇ ਸ਼ੋਲਡਰ ਓਪਨ ਰਹਿੰਦਾ ਹੈ। ਕੁਝ ਡਿਜ਼ਾਈਨ ’ਚ ਇਕ ਪਾਸੇ ਫੁੱਲ ਸਲੀਵ ਅਤੇ ਦੂਜੇ ਪਾਸੇ ਸਿੰਗਲ ਸਟ੍ਰੈਪ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਟ੍ਰੈਪ ਟਾਪ ਵੀ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ। ਇਨ੍ਹਾਂ ’ਚ ਚੇਨ ਡਿਟੇਲਿੰਗ, ਬਟਨ, ਮੋਤੀ ਵਰਕ ਅਤੇ ਨੂਡਲ ਸਟ੍ਰੈਪ ਵਰਗੇ ਆਪਸ਼ਨ ਮਿਲ ਜਾਂਦੇ ਹਨ। ਹਾਲਟਰ ਨੈੱਕ ਟਾਪ ਵੀ ਫੈਸ਼ਨ ’ਚ ਅੱਗੇ ਹੈ। ਇਨ੍ਹਾਂ ਦੀ ਨੈੱਕਲਾਈਨ ਡਿਜ਼ਾਈਨਰ ਹੁੰਦੀ ਹੈ, ਜੋ ਲੁੱਕ ਨੂੰ ਗਲੈਮਰਸ ਟੱਚ ਦਿੰਦੀ ਹੈ।

ਸਲੀਵਜ਼ ਦੇ ਮਾਮਲੇ ’ਚ ਵੀ ਆਪਸ਼ਨ ਦੀ ਕਮੀ ਨਹੀਂ। ਫੁੱਲ ਸਲੀਵਜ਼, ਅੰਬਰੇਲਾ ਸਲੀਵਜ਼, ਰਫਲ ਸਲੀਵਜ਼ ਅਤੇ ਪਫ ਸਲੀਵਜ਼ ਵਾਲੇ ਟਾਪ ਹਰ ਡ੍ਰੈਸਿੰਗ ਸੈਂਸ ਦੀਆਂ ਮੁਟਿਆਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਆਫ਼-ਸ਼ੋਲਡਰ, ਕੋਲਡ-ਸ਼ੋਲਡਰ ਅਤੇ ਬੈੱਲ ਸਲੀਵਜ਼ ਵਾਲੇ ਟਾਪ ਵੀ ਇੰਸਟਾ-ਕੁਈਨ ਲੁੱਕ ਲਈ ਬੈਸਟ ਹਨ। ਗਰਮੀ ਹੋਵੇ ਜਾਂ ਸਰਦੀ, ਬਲੈਕ ਐਂਡ ਵ੍ਹਾਈਟ ਹਮੇਸ਼ਾ ਤੋਂ ਮੁਟਿਆਰਾਂ ਦਾ ਫੇਵਰੇਟ ਕਲਰ ਰਿਹਾ ਹੈ। ਗਰਮੀਆਂ ’ਚ ਵ੍ਹਾਈਟ ਟਾਪ ਜਿੱਥੇ ਫ੍ਰੈਸ਼ ਲੁੱਕ ਦਿੰਦਾ ਹੈ, ਉੱਥੇ ਹੀ ਬਲੈਕ, ਰੈੱਡ, ਲਾਈਟ ਪਿੰਕ ਅਤੇ ਯੈਲੋ ਸ਼ੇਡ ਦੇ ਟਾਪ ਈਵਨਿੰਗ ਪਾਰਟੀ ਲੁੱਕ ਲਈ ਪਰਫੈਕਟ ਹਨ। ਪਲੇਨ ਟਾਪ ਦੇ ਨਾਲ-ਨਾਲ ਫਲੋਰਲ, ਜਿਓਮੈਟ੍ਰਿਕ ਅਤੇ ਐਬਸਟ੍ਰੈਕਟ ਪ੍ਰਿੰਟਿਡ ਟਾਪ ਵੀ ਖੂਬ ਚੱਲ ਰਹੇ ਹਨ। ਇਨ੍ਹਾਂ ਟਰੈਂਡੀ ਟਾਪਸ ਨੂੰ ਜੀਨਸ, ਪਲਾਜ਼ੋ, ਫਲੇਅਰ, ਲਾਂਗ ਸਕਰਟ ਅਤੇ ਸ਼ਾਰਟ ਸਕਰਟ ਦੇ ਨਾਲ ਸਟਾਈਲ ਕੀਤਾ ਜਾ ਰਿਹਾ ਹੈ।
ਹੇਅਰ ਸਟਾਈਲ ’ਚ ਓਪਨ ਹੇਅਰ, ਹਾਈ ਪੋਨੀ ਅਤੇ ਮੈਸੀ ਬਨ ਟਰੈਂਡ ਕਰ ਰਹੇ ਹਨ। ਅਸੈਸਰੀਜ਼ ’ਚ ਵਾਚ, ਸਨਗਲਾਸਿਜ਼ ਅਤੇ ਸਟੇਟਮੈਂਟ ਈਅਰਰਿੰਗਸ ਲੁੱਕ ਕੰਪਲੀਟ ਕਰਦੇ ਹਨ। ਫੁੱਟਵੀਅਰ ’ਚ ਸਨੀਕਰਸ, ਸੈਂਡਲ ਅਤੇ ਬੈਲੀ ਦੇ ਨਾਲ ਟਾਪ ਦਾ ਕੌਂਬੋ ਪਰਫੈਕਟ ਬਣਦਾ ਹੈ। ਕੁੱਲ ਮਿਲਾ ਕੇ ਟਾਪ ਹੁਣ ਸਿਰਫ਼ ਕੱਪੜਾ ਨਹੀਂ, ਸਗੋਂ ਮੁਟਿਆਰਾਂ ਦੇ ਐਕਸਪ੍ਰੈਸ਼ਨ ਦਾ ਜ਼ਰੀਆ ਬਣ ਗਿਆ ਹੈ। ਜੋ ਹਰ ਮੌਸਮ, ਹਰ ਮੌਕੇ ’ਤੇ ਮੁਟਿਆਰਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ।
