ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੀ ਕਾਉਲ ਨੈੱਕ ਡਰੈੱਸ

Monday, Sep 01, 2025 - 10:09 AM (IST)

ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੀ ਕਾਉਲ ਨੈੱਕ ਡਰੈੱਸ

ਵੈੱਬ ਡੈਸਕ- ਜ਼ਿਆਦਾਤਰ ਮੁਟਿਆਰਾਂ ਖਾਸ ਮੌਕਿਆਂ ਲਈ ਡਿਜ਼ਾਈਨਰ ਡਰੈੱਸਾਂ ਨੂੰ ਪਸੰਦ ਕਰਦੀਆਂ ਹਨ। ਡਿਜ਼ਾਈਨਰ ਨੈੱਕਲਾਈਨ, ਸਲੀਵਜ਼ ਹਰ ਡਰੈੱਸ ਨੂੰ ਸੁਦੰਰ ਅਤੇ ਸਟਾਈਲਿਸ਼ ਬਣਾਉਂਦੀਆਂ ਹਨ। ਇਨ੍ਹੀਂ ਦਿਨੀਂ ਕਾਉਲ ਨੈੱਕ ਡਰੈੱਸ ਵੀ ਕਾਫ਼ੀ ਟ੍ਰੈਂਡ ’ਚ ਹਨ। ਇਸ ਡਰੈੱਸ ਨੇ ਫ਼ੈਸ਼ਨ ਦੀ ਦੁਨੀਆ ’ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਇਸ ’ਚ ਸਭ ਤੋਂ ਖਾਸ ਇਸ ਦੀ ਨੈੱਕਲਾਈਨ ਹੁੰਦੀ ਹੈ, ਜਿਸ ’ਚ ਕੱਪੜਾ ਢਿੱਲਾ ਅਤੇ ਲਹਿਰੀਆ ਹੁੰਦਾ ਹੈ, ਜੋ ਨੈੱਕ ਅਤੇ ਸ਼ੋਲਡਰ ਦੇ ਆਸਪਾਸ ਲੇਅਰ ਬਣਾਉਂਦਾ ਹੈ।

ਇਹ ਨੈੱਕਲਾਈਨ ਆਮ ਤੌਰ ’ਤੇ ਸਵੈਟਰ, ਟਾਪਸ ਅਤੇ ਪਾਰਟੀ ਵੀਅਰ ਡਰੈੱਸਾਂ ’ਚ ਵੇਖੀ ਜਾ ਸਕਦੀ ਹੈ। ਗਰਮੀਆਂ ’ਚ ਇਹ ਨੈੱਕਲਾਈਨ ਹਲਕੇ ਸਿਲਕ, ਸ਼ਿਫਾਨ ਜਾਂ ਮੁਲਾਇਮ ਕਾਟਨ ਦੀਆਂ ਡਰੈੱਸਾਂ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਕਾਉਲ ਨੈੱਕ ਦਾ ਡਿਜ਼ਾਈਨ ਗੂੜ੍ਹਾ ਜਾਂ ਹਲਕਾ ਹੋ ਸਕਦਾ ਹੈ, ਜੋ ਡਰੈੱਸ ਦੇ ਸਟਾਈਲ ਅਤੇ ਕੱਪੜੇ ’ਤੇ ਨਿਰਭਰ ਕਰਦਾ ਹੈ। ਇਹ ਨੈੱਕਲਾਈਨ ਨਾ ਸਿਰਫ ਸਟਾਈਲਿਸ਼ ਹੁੰਦੀ ਹੈ, ਸਗੋਂ ਇਹ ਹਰ ਤਰ੍ਹਾਂ ਦੇ ਬਾਡੀ ਟਾਈਪਸ ’ਤੇ ਸੂਟ ਕਰਦੀ ਹੈ।

ਇਸ ਨੈੱਕਲਾਈਨ ਦੀਆਂ ਡਰੈੱਸਾਂ ਕੈਜ਼ੂਅਲ ਤੋਂ ਲੈ ਕੇ ਫਾਰਮਲ ਮੌਕਿਆਂ ਤੱਕ ਲਈ ਢੁੱਕਵੀਆਂ ਹੁੰਦੀਆਂ ਹਨ। ਕੈਜ਼ੂਅਲ ਆਊਟਿੰਗ ਜਿਵੇਂ ਦੋਸਤਾਂ ਨਾਲ ਬ੍ਰੰਚ ਜਾਂ ਸ਼ਾਪਿੰਗ ਲਈ ਹਲਕੇ ਕੱਪੜੇ ਦੀ ਕਾਉਲ ਨੈੱਕ ਡਰੈੱਸ ਪ੍ਰਫੈਕਟ ਹੈ। ਆਫਿਸ ਵੀਅਰ ਲਈ ਕਾਉਲ ਨੈੱਕ ਡਰੈੱਸ ਨੂੰ ਬਲੇਜਰ ਦੇ ਨਾਲ ਪਹਿਨ ਕੇ ਮੁਟਿਆਰਾਂ ਨੂੰ ਇਕ ਪ੍ਰੋਫੈਸ਼ਨਲ ਲੁਕ ਮਿਲਦੀ ਹੈ। ਪਾਰਟੀ ਅਤੇ ਇਵੈਂਟਸ ਲਈ ਸਿਲਕ ਜਾਂ ਵੈਲਵੇਟ ਦੀ ਡੂੰਘੀ ਕਾਉਲ ਨੈੱਕ ਵਾਲੀਆਂ ਡਰੈੱਸਾਂ ਮੁਟਿਆਰਾਂ ਦੀ ਪਸੰਦ ਬਣੀਆਂ ਹੋਈਆਂ ਹਨ। ਕਾਉਲ ਨੈੱਕ ਡਰੈੱਸ ਇਕ ਟਾਈਮਲੈੱਸ ਅਤੇ ਵਰਸਟਾਈਲ ਫ਼ੈਸ਼ਨ ਪੀਸ ਹੈ, ਜੋ ਕਦੇ ਵੀ ਸਟਾਈਲ ਤੋਂ ਬਾਹਰ ਨਹੀਂ ਹੁੰਦਾ। ਇਸ ਦਾ ਲਹਿਰੀਆ ਡਿਜ਼ਾਈਨ ਅਤੇ ਆਰਾਮਦਾਇਕ ਫਿਟ ਇਸ ਨੂੰ ਹਰ ਵਾਰਡਰੋਬ ਦਾ ਹਿੱਸਾ ਬਣਾਉਂਦਾ ਹੈ।

ਇਹ ਹਰ ਉਮਰ ਅਤੇ ਬਾਡੀ ਟਾਈਪ ਲਈ ਢੁੱਕਵੀਂ ਹੈ ਅਤੇ ਇਸ ਨੂੰ ਵੱਖ-ਵੱਖ ਮੌਸਮਾਂ ਅਤੇ ਮੌਕਿਆਂ ਲਈ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਮੁਟਿਆਰਾਂ ਇਨ੍ਹਾਂ ਦੇ ਨਾਲ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਅਤੇ ਸਟਾਈਲਿਸ਼ ਬਣਾਉਣ ਲਈ ਲਾਈਟ ਜਿਊਲਰੀ ਜਿਵੇਂ ਡੈਂਗਲ ਇਅਰਰਿੰਗਸ ਜਾਂ ਪਤਲੀ ਚੇਨ ਪਹਿਨਣਾ ਪਸੰਦ ਕਰਦੀਆਂ ਹਨ। ਬਾਟਮ ’ਚ ਇਨ੍ਹਾਂ ਦੇ ਨਾਲ ਸਲਿਮ-ਫਿਟ ਜੀਨਸ, ਪੈਂਸਿਲ ਸਕਰਟ ਜਾਂ ਲੈਦਰ ਪੈਂਟਸ ਕਾਫ਼ੀ ਜੱਚਦੀਆਂ ਹਨ।

ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਹੀਲਜ਼, ਬੂਟਸ ਜਾਂ ਸਨੀਕਰਜ਼ ਪਹਿਨਣਾ ਪਸੰਦ ਕਰਦੀਆਂ ਹਨ। ਹੋਰ ਅਸੈਸਰੀਜ਼ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਬੈਗ, ਕਲੱਚ, ਹੈਂਡਬੈਗ, ਕੈਪ, ਸਨਗਲਾਸਿਜ਼, ਬੈਲਟ ਆਦਿ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਹੇਅਰਸਟਾਈਲ ’ਚ ਮੁਟਿਆਰਾਂ ਓਪਨ ਹੇਅਰ, ਹਾਈ ਪੋਨੀ ਜਾਂ ਮੈਸੀ ਬਨ ਬਣਾਉਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਅਟੈਰਕਟਿਵ ਬਣਾਉਂਦੇ ਹਨ।


author

DIsha

Content Editor

Related News