ਮੁਟਿਆਰਾਂ ਨੂੰ ਪਸੰਦ ਆ ਰਹੇ ਹਨ ਪਿੰਕ-ਵ੍ਹਾਈਟ ਸੁਮੇਲ ਵਾਲੇ ਸੂਟ
Tuesday, Aug 26, 2025 - 11:10 AM (IST)

ਗਰਮੀਆਂ ਦਾ ਮੌਸਮ ਹੋਵੇ ਜਾਂ ਕੋਈ ਖਾਸ ਮੌਕੇ ਪਿੰਕ ਅਤੇ ਵ੍ਹਾਈਟ ਸੁਮੇਲ ਵਾਲੇ ਸੂਟ ਮੁਟਿਆਰਾਂ ਵੱਲੋਂ ਖੂਬ ਪਸੰਦ ਕੀਤੇ ਜਾਂਦੇ ਹਨ। ਖਾਸ ਕਰ ਕੇ ਗਰਮੀਆਂ ਵਿਚ ਇਹ ਸੂਟ ਮੁਟਿਆਰਾਂ ਨੂੰ ਜ਼ਿਆਦਾ ਪਸੰਦ ਆਉਂਦੇ ਹਨ। ਇਹ ਰੰਗ ਨਾ ਸਿਰਫ ਗਰਮੀਆਂ ਵਿਚ ਠੰਡਕ ਅਤੇ ਤਾਜ਼ਗੀ ਦਾ ਅਹਿਸਾਸ ਦਿੰਦੇ ਹਨ ਸਗੋਂ ਇਕੱਠੇ ਮਿਲ ਕੇ ਇਕ ਅਜਿਹੀ ਲੁਕ ਪੇਸ਼ ਕਰਦੇ ਹਨ ਜੋ ਸਿੰਪਲ, ਸੋਬਰ ਅਤੇ ਸਟਾਈਲਿਸ ਹੁੰਦੀ ਹੈ। ਇਹ ਸੁਮੇਲ ਹਰ ਸਕਿਨ ਟੋਨ ਅਤੇ ਬਾਡੀ ਟਾਈਪ ’ਤੇ ਜੱਚਦੀ ਹੈ ਜਿਸ ਨਾਲ ਮੁਟਿਆਰਾਂ ਕੰਫੀਡੈਂਟ ਅਤੇ ਆਕਰਸ਼ਕ ਦਿਖਦੀਆਂ ਹਨ।
ਪਿੰਕ ਅਤੇ ਵ੍ਹਾਈਟ ਦਾ ਸੁਮੇਲ ਇਕਦਮ ਪਰਫੈਕਟ ਬੈਲੇਂਸ ਬਣਾਉਂਦਾ ਹੈ। ਪਿੰਕ ਇਕ ਵਾਈਬ੍ਰੈਂਟ ਅਤੇ ਫੈਮੀਨਾਈਨ ਰੰਗ ਹੈ ਜੋ ਮੁਟਿਆਰਾਂ ਨੂੰ ਕਿਊਟ ਅਤੇ ਚੁਲਬੁਲੀ ਲੁਕ ਦਿੰਦਾ ਹੈ, ਜਦਕਿ ਵ੍ਹਾਈਟ ਇਕ ਕਲਾਸਿਕ ਅਤੇ ਐਲੀਗੇਂਟ ਰੰਗ ਹੈ ਜੋ ਲੁਕ ਨੂੰ ਸ਼ਾਂਤ ਅਤੇ ਰਿਫਾਈਂਡ ਬਣਾਉਂਦਾ ਹੈ। ਜਦੋਂ ਇਹ ਦੋਵੇਂ ਰੰਗ ਇਕੱਠੇ ਆਉਂਦੇ ਹਨ ਤਾਂ ਇਹ ਸੁਮੇਲ ਮੁਟਿਆਰਾਂ ਨੂੰ ਗਰਮੀਆਂ ਵਿਚ ਰਿਫਰੈਸ਼ਿੰਗ ਅਤੇ ਟਰੈਂਡੀ ਵਾਈਬ ਦਿੰਦਾ ਹੈ।
ਇਹ ਸੂਟ ਕਾਲਜ, ਦਫਤਰ, ਕੈਜੂਅਲ ਆਊਟਿੰਗਸ, ਫੈਮਿਲੀ ਫੰਕਸ਼ਨਾਂ ਜਾਂ ਲਾਈਟ ਪਾਰਟੀਜ ਲਈ ਜ਼ਿਆਦਾਤਰ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਪਿੰਕ ਅਤੇ ਵ੍ਹਾਈਟ ਸੂਟ ਮੁਟਿਆਰਾਂ ਨੂੰ ਇਕ ਸਾਫਟ ਲੁਕ ਦਿੰਦੇ ਹਨ। ਵ੍ਹਾਈਟ ਕੁੜਤੇ ਨਾਲ ਪਿੰਕ ਦੁਪੱਟਾ ਜਾਂ ਪਲਾਜ਼ੋ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦਾ ਹੈ ਜੋ ਕਾਲਜ ਜਾਂ ਦਫਤਰ ਲਈ ਬੈਸਟ ਹੈ।
ਲਾਈਟ ਪਿੰਕ ਕੁੜਤੇ ’ਤੇ ਵ੍ਹਾਈਟ ਐਂਬ੍ਰਾਇਡਰੀ ਜਾਂ ਵ੍ਹਾਈਟ ਸ਼ਰਾਰੇ ਨਾਲ ਪਿੰਕ ਕੁੜਤਾ ਇਕ ਰਾਇਲ ਅਤੇ ਫੈਮੀਨਾਈਨ ਟੱਚ ਦਿੰਦਾ ਹੈ। ਇਹ ਲੁਕ ਵਿਆਹ ਜਾਂ ਫੈਸਟੀਵਲ ਲਈ ਪਰਫੈਕਟ ਹੈ। ਗਰਮੀਆਂ ਵਿਚ ਕਾਟਨ, ਸ਼ਿਫਾਨ ਜਾਂ ਜਾਰਜੈੱਟ ਵਰਗੇ ਹਲਕੇ ਫੈਬ੍ਰਿਕਸ ਵਿਚ ਇਹ ਸੂਟ ਬ੍ਰੇਥੇਬਲ ਹੁੰਦੇ ਹਨ। ਪਿੰਕ ਅਤੇ ਵ੍ਹਾਈਟ ਦਾ ਸੁਮੇਲ ਸੂਰਜ ਦੀ ਗਰਮੀ ਨੂੰ ਰਿਫਲੈਕਟ ਕਰਦਾ ਹੈ ਜਿਸ ਨਾਲ ਮੁਟਿਆਰਾਂ ਫਰੈੱਸ਼ ਅਤੇ ਕੂਲ ਫੀਲ ਕਰਦੀਆਂ ਹਨ।
ਇਹ ਸੁਮੇਲ ਇੰਨਾ ਵਰਸੇਟਾਈਲ ਹੈ ਕਿ ਇਸਨੂੰ ਕੈਜੂਅਲ ਤੋਂ ਲੈ ਕੇ ਸੈਮੀ-ਫਾਰਮਲ ਤੱਕ ਕਿਸੇ ਵੀ ਮੌਕੇ ਲਈ ਸਟਾਈਲ ਕੀਤਾ ਜਾ ਸਕਦਾ ਹੈ। ਪਿੰਕ ਅਤੇ ਵ੍ਹਾਈਟ ਸੂਟ ਮੁਟਿਆਰਾਂ ਨੂੰ ਜਵਾਨ ਅਤੇ ਐਨਰਜੈਟਿਕ ਲੁਕ ਦਿੰਦੇ ਹਨ। ਖਾਸ ਕਰ ਕੇ ਬੇਬੀ ਪਿੰਕ ਅਤੇ ਆਫ ਵ੍ਹਾਈਟ ਸ਼ੈਡਸ ਅੱਜਕਲ ਬਹੁਤ ਟਰੈਂਡ ਵਿਚ ਹਨ। ਮਾਰਕੀਟ ਵਿਚ ਪਿੰਕ ਅਤੇ ਵ੍ਹਾਈਟ ਸੁਮੇਲ ਵਾਲੇ ਸੂਟ ਕਈ ਡਿਜ਼ਾਈਨਾਂ ਵਿਚ ਮਿਲਦੇ ਹਨ।
ਪਿੰਕ ਅਨਾਰਕਲੀ ਕੁੜਤਾ ਵ੍ਹਾਈਟ ਚਿਕਨਕਾਰੀ ਦੁਪੱਟੇ ਅੇਤ ਪਲਾਜ਼ੋ ਨਾਲ ਮੁਟਿਆਰਾਂ ਨੂੰ ਐਲੀਗੇਂਟ ਲੁਕ ਦਿੰਦਾ ਹੈ। ਪਿੰਕ ਸ਼ਰਾਰੇ ਨਾਲ ਵ੍ਹਾਈਟ ਕੁੜਤਾ, ਜਿਸ ਵਿਚ ਗੋਲਡਨ ਗੋਟਾ-ਪੱਟੀ ਡਿਟੇਲਿੰਗ ਹੋਵੇ, ਫੈਸਟਿਵ ਲੁਕ ਲਈ ਬੈਸਟ ਆਪਸ਼ਨ ਬਣੇ ਹੋਏ ਹਨ। ਵ੍ਹਾਈਟ ਬੇਸ ’ਤੇ ਪਿੰਕ ਫਲੋਰਲ ਐਂਬ੍ਰਾਇਡਰੀ ਜਾਂ ਪਿੰਕ ਬੇਸ ’ਤੇ ਵ੍ਹਾਈਟ ਐਂਬ੍ਰਾਇਡਰੀ ਗਰਮੀਆਂ ’ਚ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਪਿੰਕ ਅਤੇ ਵ੍ਹਾਈਟ ਸੂਟਾਂ ਨੂੰ ਹੋਰ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀ ਜਿਊਲਰੀ ਦੀ ਵਰਤੋਂ ਕਰਦੀਆਂ ਹਨ। ਜਿਵੇਂ ਸਿਲਵਰ ਜਾਂ ਗੋਲਡ-ਪਲੇਟਿਡ ਈਅਰਰਿੰਗਸ, ਝੁਮਕੇ, ਪਿੰਕ ਸਟੋਨ-ਸਟਿਡੈਡ ਚੋਕਰ ਜਾਂ ਪੋਲਕੀ ਨੈੱਕਲੈੱਸ, ਬ੍ਰੈਸਲੇਟ, ਰਿੰਗਸ ਆਦਿ ਸੂਟ ਨੂੰ ਹਾਈਲਾਈਟ ਕਰਦੇ ਹਨ।
ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਨਾਲ ਗੋਲਡਨ ਜਾਂ ਸਿਲਵਰ ਜੁੱਤੀ, ਕੋਲਹਾਪੁਰੀ ਜਾਂ ਫਲੈਟ ਸੈਂਡਲ ਪਹਿਨਣਾ ਪਸੰਦ ਕਰਦੀਆਂ ਹਨ। ਹੈਂਡਬੈਗ ਵਿਚ ਮੁਟਿਆਰਾਂ ਨੂੰ ਛੋਟਾ ਕਲਚ ਜਾਂ ਸਲਿੰਗ ਬੈਗ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਹੋਰ ਅਸੈੱਸਰੀਜ਼ ਵਿਚ ਮੁਟਿਆਰਾਂ ਮਿਨਿਮਲ ਬਿੰਦੀ, ਸਮਾਰਟ ਵਾਚ, ਸਨਗਲਾਸਿਜ਼ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਗਰਮੀਆਂ ਵਿਚ ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲ ਇਸ ਸੁਮੇਲ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ।