ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੀ ਫਲਾਵਰ ਪ੍ਰਿੰਟਿੰਡ ਏ-ਲਾਈਨ ਸਕਰਟ
Friday, Aug 29, 2025 - 11:06 AM (IST)

ਵੈੱਬ ਡੈਸਕ- ਫਲਾਵਰ ਪ੍ਰਿਟਿਡ ਏ-ਲਾਈਨ ਸਕਰਟਾਂ ਮੁਟਿਆਰਾਂ ਵਿਚਾਲੇ ਬੇਹੱਦ ਲੋਕਪ੍ਰਿਯ ਹਨ ਕਿਉਂਕਿ ਇਹ ਸਟਾਈਲ, ਕੰਫਰਟੇਬਲ ਅਤੇ ਬਹੁਪੱਖੀ ਪ੍ਰਤਿਭਾ ਦਾ ਸ਼ਾਨਦਾਰ ਸੁਮੇਲ ਹਨ। ਇਹ ਸਕਰਟਾਂ ਨਾ ਸਿਰਫ ਆਕਰਸ਼ਕ ਦਿਖਦੀਆਂ ਹਨ ਸਗੋਂ ਹਰ ਉਮਰ ਅਤੇ ਬਾਡੀ ਟਾਈਪ ਦੀਆਂ ਮੁਟਿਆਰਾਂ ਨੂੰ ਇਕ ਟਰੈਂਡੀ ਅਤੇ ਫਰੈੱਸ ਲੁਕ ਦਿੰਦੀਆਂ ਹਨ।
ਫਲਾਵਰ ਪ੍ਰਿੰਟਿਡ ਏ-ਲਾਈਨ ਸਕਰਟਾਂ ਦਾ ਡਿਜ਼ਾਈਨ ਕਮਰ ਤੋਂ ਸ਼ੁਰੂ ਹੋ ਕੇ ਹੇਠਾਂ ਵੱਲ ਫੈਲਦਾ ਹੈ ਜੋ ਇਕ ਘੰਟੀ ਵਰਗਾ ਆਕਾਰ ਦਿੰਦਾ ਹੈ। ਏ-ਲਾਈਨ ਡਿਜ਼ਾਈਨ ਕਮਰ ਨੂੰ ਹਾਈਲਾਈਟ ਕਰਦਾ ਹੈ ਅਤੇ ਹਿਪਸ ਨੂੰ ਸੰਤੁਲਤ ਕਰਦਾ ਹੈ ਜਿਸ ਨਾਲ ਸਲਿਮ ਅਤੇ ਗ੍ਰੇਸਫੁੱਲ ਸਿਲਹੂਟ ਮਿਲਦਾ ਹੈ। ਇਹ ਸਕਰਟਾਂ ਕੈਜੂਅਲ ਤੋਂ ਲੈ ਕੇ ਸੈਮੀ-ਫਾਰਮਲ ਮੌਕਿਆਂ ਤੱਕ ਦੇ ਲਈ ਉਪਯੁਕਤ ਹਨ, ਜਿਸ ਨਾਲ ਮੁਟਿਆਰਾਂ ਇਸਨੂੰ ਕਾਲਜ, ਆਊਟਿੰਗ ਜਾਂ ਛੋਟੀਆਂ-ਮੋਟੀਆਂ ਪਾਰਟੀਆਂ ਵਿਚ ਆਸਾਨੀ ਨਾਲ ਪਹਿਨ ਸਕਦੀਆਂ ਹਨ।
ਇਹ ਸਕਰਟਾਂ ਹਰੇਕ ਬਾਡੀ ਟਾਈਪ ਲਈ ਬੈਸਟ ਹਨ। ਭਾਵੇਂ ਕੋਈ ਮੁਟਿਆਰ ਪਤਲੀ ਹੋਵੇ, ਕਰਵੀ ਹੋਵੇ ਜਾਂ ਦਰਮਿਆਨੀ ਬਾਡੀ ਟਾਈਪ ਦੀ, ਇਹ ਸਕਰਟਾਂ ਹਰ ਕਿਸੇ ’ਤੇ ਜਚਦੀਆਂ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਫਲਾਵਰ ਪ੍ਰਿੰਟਿਡ ਏ-ਲਾਈਨ ਸਕਰਟਾਂ ਨਾਲ ਤਰ੍ਹਾਂ-ਤਰ੍ਹਾਂ ਦੇ ਟਾਪ ਵੀਅਰ ਕਰ ਸਕਦੀਆਂ ਹਨ।
ਛੋਟੇ ਅਤੇ ਫਿਟੇਡ ਕ੍ਰਾਪ ਟਾਪਸ, ਖਾਸ ਕਰ ਕੇ ਆਫ-ਸ਼ੋਲਡਰ ਜਾਂ ਸਟ੍ਰੈਪੀ ਡਿਜ਼ਾਈਨ ਇਨ੍ਹਾਂ ਸਕਰਟਾਂ ਨਾਲ ਮੁਟਿਆਰਾਂ ਨੂੰ ਟਰੈਂਡੀ ਅਤੇ ਯੂਥਫੁੱਲ ਲੁਕ ਦਿੰਦੇ ਹਨ। ਸੈਮੀ-ਫਾਰਮਲ ਜਾਂ ਪਾਰਟੀ ਲੁਕ ਇਨ੍ਹਾਂ ਨਾਲ ਹਲਕੇ ਰੰਗ ਦਾ ਸ਼ਿਫਾਨ ਬਲਾਊਜ ਜਾਂ ਸਿਲਕ ਟਾਪ ਇਕਦਮ ਸਹੀ ਰਹਿੰਦਾ ਹੈ। ਕੁਝ ਮੁਟਿਆਰਾਂ ਨੂੰ ਇਕ ਡੈਨਿਮ ਜਾਂ ਪਲੇਨ ਸ਼ਰਟ ਨੂੰ ਟਨ-ਇਨ ਕਰ ਕੇ ਜਾਂ ਸਾਹਮਣੇ ਬੰਨ੍ਹਕੇ ਬੋਹੋ-ਚਿਕ ਲੁਕ ਕ੍ਰਿਏਟ ਕੀਤੇ ਦੇਖਿਆ ਜਾ ਸਕਦਾ ਹੈ। ਇੰਡੋ ਵੈਸਟਰਨ ਲੁਕ ਲਈ ਇਕ ਛੋਟੀ ਕੁੜਤੀ ਇਸਦੇ ਨਾਲ ਪੇਅਰ ਕੀਤੀ ਜਾ ਸਕਦੀ ਹੈ।
ਮਾਰਕੀਟ ਵਿਚ ਫਲਾਵਰ ਪ੍ਰਿੰਟਿਡ ਏ-ਲਾਈਨ ਸਕਰਟਾਂ ਵੱਖ-ਵੱਖ ਡਿਜ਼ਾਈਨਾਂ, ਲੰਬਾਈ ਅਤੇ ਕੱਪੜਿਆਂ ਵਿਚ ਮੁਹੱਈਆ ਹਨ। ਜਿਨ੍ਹਾਂ ਵਿਚ ਮੁਟਿਆਰਾਂ ਨੂੰ ਮਿੰਨੀ ਏ-ਲਾਈਨ ਸਕਰਟ, ਮਿੱਡੀ ਏ-ਲਾਈਨ ਸਕਰਟ ਜਾਂ ਮੈਕਸੀ ਏ-ਲਾਈਨ ਸਕਰਟ ਤਿੰਨੇ ਬਹੁਤ ਪਸੰਦ ਆ ਰਹੀਆਂ ਹਨ। ਇਨ੍ਹਾਂ ਨੂੰ ਮੁਟਿਆਰਾਂ ਆਪਣੀ ਪਸੰਦ ਨਾਲ ਵੱਖਰੇ-ਵੱਖਰੇ ਟਾਪ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਨੂੰ ਕੈਜੂਅਲ ਲੁਕ ਲਈ ਸਨੀਕਰਜ਼, ਫਲੈਟਸ ਜਾਂ ਸੈਂਡਲ ਅਤੇ ਪਾਰਟੀ ਲੁਕ ਲਈ ਹੀਲਸ ਜਾਂ ਹਾਈ ਬੈਲੀ ਪਹਿਨੇ ਦੇਖਿਆ ਜਾ ਸਕਦਾ ਹੈ। ਹੋਰ ਅਸੈੱਸਰੀਜ਼ ਵਿਚ ਮੁਟਿਆਰਾਂ ਇਨ੍ਹਾਂ ਨਾਲ ਸਨਗਲਾਸਿਜ਼, ਵਾਚ, ਕੈਪ, ਸਕਾਰਫ, ਬੈਲਟ, ਬੈਗ ਆਦਿ ਨੂੰ ਵੀ ਕੈਰੀ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸਟਾਈਲਿਸ਼ ਬਣਾਉਂਦਾ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਜ਼ਿਆਦਾਤਰ ਓਪਨ ਹੇਅਰ, ਹਾਈ ਪੋਨੀ, ਹਾਫ ਪੋਨੀ ਜਾਂ ਮੇਸੀ ਬਨ ਆਦਿ ਕਰਨਾ ਪਸੰਦ ਕਰਦੀਆਂ ਹਨ।