ਸਟਾਈਲਿਸ਼ ਲੁਕ ਦੇ ਰਹੀ ਹੈ ਜੈਕੇਟ ਸਟਾਈਲ ਡਰੈੱਸ
Wednesday, Oct 15, 2025 - 09:31 AM (IST)

ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਹਮੇਸ਼ਾ ਆਪਣੀ ਲੁਕ ਨੂੰ ਸਟਾਈਲਿਸ਼ ਅਤੇ ਸੁੰਦਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਡਿਜ਼ਾਈਨਰ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ। ਇਹੋ ਕਾਰਨ ਹੈ ਕਿ ਖਾਸ ਮੌਕਿਆਂ ’ਤੇ ਉਨ੍ਹਾਂ ਨੂੰ ਡਿਜ਼ਾਈਨਰ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਜੈਕੇਟ ਸਟਾਈਲ ਡਰੈੱਸ ਦਾ ਟਰੈਂਡ ਬਹੁਤ ਵਧ ਗਿਆ ਹੈ। ਭਾਵੇਂ ਇੰਡੀਅਨ, ਵੈਸਟਰਨ ਹੋਵੇ ਜਾਂ ਇੰਡੋ-ਵੈਸਟਰਨ ਡਰੈੱਸ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਜੈਕੇਟ ਸਟਾਈਲ ਡਰੈੱਸ ਵਿਚ ਸਪਾਟ ਕੀਤਾ ਜਾ ਰਿਹਾ ਹੈ। ਜੈਕੇਟ ਸਟਾਈਲ ਡਰੈੱਸ ਇੰਡੀਅਨ ਅਤੇ ਵੈਸਟਰਨ ਦੋਵਾਂ ਸਟਾਈਲ ਵਿਚ ਮੁਹੱਈਆ ਹਨ। ਇੰਡੀਅਨ ਡਰੈੱਸ ਵਿਚ ਸਾੜ੍ਹੀ, ਲਹਿੰਗਾ ਚੋਲੀ ਅਤੇ ਸੂਟ ਦੇ ਨਾਲ ਜੈਕੇਟ ਜ਼ਿਆਦਾਤਰ ਅਟੈਚਡ ਅਤੇ ਅਲੱਗ ਤੋਂ ਆਉਂਦੀਆਂ ਹਨ। ਉਥੇ ਵੈਸਟਰਨ ਡਰੈੱਸ ਵਿਚ ਟਾਪ, ਪਾਰਟੀ ਵੀਅਰ ਡਰੈੱਸ, ਮਿੱਡੀ, ਫਰਾਕ ਆਦਿ ਨਾਲ ਜੈਕੇਟ ਦਾ ਕੰਬੀਨੇਸ਼ਨ ਪਾਪੁਲਰ ਹੈ। ਕੁਝ ਡਰੈੱਸਾਂ ਵਿਚ ਜੈਕੇਟ ਅਟੈਚ ਹੁੰਦੀ ਹੈ, ਤਾਂ ਕੁਝ ਵਿਚ ਵੱਖਰੇ ਤੌਰ ’ਤੇ ਮਿਲਦੀ ਹੈ।
ਜਿਨ੍ਹਾਂ ਡਰੈੱਸਾਂ ਨਾਲ ਜੈਕੇਟ ਅਲੱਗ ਹੁੰਦੀ ਹੈ, ਉਨ੍ਹਾਂ ਮੁਟਿਆਰਾਂ 2 ਤਰ੍ਹਾਂ ਨਾਲ ਸਟਾਈਲ ਕਰ ਸਕਦੀਆਂ ਹਨ-ਜੈਕੇਟ ਦੇ ਨਾਲ ਜਾਂ ਜੈਕੇਟ ਤੋਂ ਬਿਨਾਂ। ਜਦਕਿ ਅਟੈਚਡ ਜੈਕੇਟ ਵਾਲੀ ਡਰੈੱਸ ਨੂੰ ਇਕ ਹੀ ਸਟਾਈਲ ਵਿਚ ਪਹਿਨਿਆ ਜਾਂਦਾ ਹੈ। ਇੰਡੋ-ਵੈਸਟਰਨ ਡਰੈੱਸ ਵਿਚ ਵੀ ਜੈਕੇਟ ਦਾ ਟਰੈਂਡ ਜ਼ੋਰ ਫੜਿਆ ਰਿਹਾ ਹੈ। ਇਨ੍ਹਾਂ ਡਰੈੱਸਾਂ ਵਿਚ ਕਈ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਹਨ, ਜਿਵੇਂ ਟ੍ਰੈਪ ਡਿਜ਼ਾਈਨ, ਕੱਟ ਵਰਕ, ਕਢਾਈ ਆਦਿ। ਜੈਕੇਟਸ ਵੱਖਰੇ-ਵੱਖ ਲੈਂਥ ਅਤੇ ਸਲੀਵਸ ਵਿਚ ਆਉਂਦੀਆਂ ਹਨ। ਜਿਵੇਂ ਸਲੀਵਲੈੱਸ, ਡਿਜ਼ਾਈਨਰ ਸਲੀਵਸ ਜਾਂ ਹਾਫ ਸਲੀਵਸ ਆਦਿ ਹੋਰ ਸ਼ਾਰਟ, ਮੀਡੀਅਮ ਅਤੇ ਨਾਰਮਲ ਜਾਂ ਲਾਂਗ। ਫਰਾਕ ਸਟਾਈਲ ਸੂਟ, ਅਨਾਰਕਲੀ ਸੂਟ ਅਤੇ ਪਟਿਆਲਾ ਸੂਟ ਵਿਚ ਵੀ ਤਰ੍ਹਾਂ-ਤਰ੍ਹਾਂ ਦੀਆਂ ਜੈਕੇਟਾਂ ਅਟੈਚਡ ਹੁੰਦੀਆਂ ਹਨ ਜੋ ਇਨ੍ਹਾਂ ਨੂੰ ਖਾਸ ਬਣਾਉਂਦੀਆਂ ਹਨ। ਜੈਕੇਟ ਸਟਾਈਲ ਡਰੈੱਸ ਮੁਟਿਆਰਾਂ ਨੂੰ ਭੀੜ ਨਾਲੋਂ ਵੱਖ, ਖੂਬਸੂਰਤ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ।
ਜੈਕੇਟ ਸਟਾਈਲ ਡਰੈੱਸ ਨੂੰ ਮੁਟਿਆਰਾਂ ਕੈਜੂਅਲ ਤੋਂ ਲੈਕੇ ਫਾਰਮਲ ਤੱਕ ਪਹਿਨ ਸਕਦੀਆਂ ਹਨ। ਵਿਆਹ, ਮਹਿੰਦੀ, ਮੰਗਣੀ, ਬਰਥਡੇ, ਆਊਟਿੰਗ, ਪਾਰਟੀ ਆਦਿ ਮੌਕਿਆਂ ’ਤੇ ਇਨ੍ਹਾਂ ਪਸੰਦ ਕੀਤਾ ਜਾ ਰਿਹਾ ਹੈ। ਜੈਕੇਟ ਹੀ ਇਨ੍ਹਾਂ ਆਮ ਡਰੈੱਸ ਨਾਲੋਂ ਅਲੱਗ ਬਣਾਉਂਦੀ ਹੈ। ਇਸਦੇ ਨਾਲ ਮੁਟਿਆਰਾਂ ਨੈੱਕਲੈੱਸ, ਈਅਰਿੰਗਸ, ਬੈਗ, ਕਲਚ, ਗਾਗਲਜ਼, ਵਾਚ ਆਦਿ ਕੈਰੀ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਅਤੇ ਸੁੰਦਰ ਬਣਾਉਂਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਡਰੈੱਸ ਦੇ ਹਿਸਾਬ ਨਾਲ ਹੀਲਸ, ਬੈਲੀ, ਸੈਂਡਲ, ਫਲੈਟ ਸ਼ੂਜ ਜਾਂ ਲਾਂਗ ਸ਼ੂਜ ਪਹਿਨਣਾ ਪਸੰਦ ਕਰ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8