ਸਟਾਈਲ ਦੇ ਨਾਲ ਕੰਫਰਟ ਦਾ ਪਰਫੈਕਟ ਮੇਲ ਬਣੇ ਫਲੋਰ ਲੈਂਥ ਗਾਊਨ

Tuesday, Apr 28, 2026 - 09:34 AM (IST)

ਸਟਾਈਲ ਦੇ ਨਾਲ ਕੰਫਰਟ ਦਾ ਪਰਫੈਕਟ ਮੇਲ ਬਣੇ ਫਲੋਰ ਲੈਂਥ ਗਾਊਨ

ਵੈੱਬ ਡੈਸਕ- ਔਰਤਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਸਟਾਈਲਿਸ਼, ਆਕਰਸ਼ਕ ਅਤੇ ਖ਼ੂਬਸੂਰਤ ਦਿਖਾਏ। ਇਹੀ ਕਾਰਨ ਹੈ ਕਿ ਅੱਜਕੱਲ ਡਿਜ਼ਾਈਨਰ ਡਰੈੱਸ ਦਾ ਕ੍ਰੇਜ਼ ਵਧ ਰਿਹਾ ਹੈ। ਡਿਜ਼ਾਈਨਰ ਡਰੈੱਸ ’ਚ ਇਨ੍ਹੀਂ ਦਿਨੀਂ ਫਲੋਰ ਲੈਂਥ ਗਾਊਨ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਹਾਊਸ ਵਾਈਫ ਤੱਕ, ਹਰ ਉਮਰ ਦੀਆਂ ਔਰਤਾਂ ਫਲੋਰ ਲੈਂਥ ਗਾਊਨ ਨੂੰ ਅਪਣਾ ਰਹੀਆਂ ਹਨ। ਜਿੱਥੇ ਵਿਆਹਾਂ ਅਤੇ ਪਾਰਟੀਆਂ ’ਚ ਹੈਵੀ ਵਰਕ ਵਾਲੇ ਗਾਊਨ ਔਰਤਾਂ ਦੀ ਪਸੰਦ ਬਣੇ ਹੋਏ ਹਨ, ਉੱਥੇ ਹੀ ਕੈਜ਼ੁਅਲ ਆਊਟਿੰਗ, ਆਫਿਸ ਇਵੈਂਟ ਜਾਂ ਫੈਮਿਲੀ ਫੰਕਸ਼ਨ ਲਈ ਪ੍ਰਿੰਟਿਡ ਅਤੇ ਪਲੇਨ ਫਲੋਰ ਲੈਂਥ ਗਾਊਨ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਇਹ ਗਾਊਨ ਦੇਖਣ ’ਚ ਬੇਹੱਦ ਆਕਰਸ਼ਕ ਲੱਗਦੇ ਹਨ ਅਤੇ ਪਹਿਨਣ ’ਚ ਵੀ ਕੰਫਰਟੇਬਲ ਹੁੰਦੇ ਹਨ। ਸਿੰਗਲ ਕਲਰ ਗਾਊਨ ਔਰਤਾਂ ਨੂੰ ਕਲਾਸੀ, ਰਾਇਲ ਅਤੇ ਪ੍ਰੋਫੈਸ਼ਨਲ ਲੁੱਕ ਦਿੰਦੇ ਹਨ, ਉੱਥੇ ਹੀ ਪ੍ਰਿੰਟਿਡ ਅਤੇ ਮਲਟੀਕਲਰ ਗਾਊਨ ਯੰਗ, ਟ੍ਰੈਂਡੀ ਅਤੇ ਕੂਲ ਵਾਈਬ ਦਿੰਦੇ ਹਨ। ਫਲੋਰ ਲੈਂਥ ਗਾਊਨ ਕਈ ਤਰ੍ਹਾਂ ਦੇ ਡਿਜ਼ਾਈਨਾਂ ’ਚ ਉਪਲਬਧ ਹਨ। ਕੁਝ ਗਾਊਨ ’ਚ ਫ੍ਰਿਲ ਵਰਕ, ਕੁਝ ’ਚ ਝਾਲਰ, ਟੀਅਰਸ ਅਤੇ ਕੱਟ ਵਰਕ ਦੇਖਣ ਨੂੰ ਮਿਲਦਾ ਹੈ। ਉੱਥੇ ਹੀ, ਕਈ ਗਾਊਨ ’ਚ ਸਟੋਨ ਵਰਕ, ਸੀਕੁਐਂਸ ਅਤੇ ਕਢਾਈ ਵੀ ਕੀਤੀ ਗਈ ਹੈ, ਜੋ ਇਨ੍ਹਾਂ ਨੂੰ ਹੋਰ ਖ਼ਾਸ ਬਣਾਉਂਦੇ ਹਨ।

PunjabKesari

ਨੈੱਕਲਾਈਨ ਦੀ ਗੱਲ ਕਰੀਏ ਤਾਂ ਰਾਊਂਡ ਨੈੱਕ, ਸਕੇਅਰ ਨੈੱਕ, ਵੀ-ਨੈੱਕ, ਬੋਟ ਨੈੱਕ ਅਤੇ ਕਾਲਰ ਨੈੱਕ ਵਾਲੇ ਗਾਊਨ ਬਾਜ਼ਾਰ ’ਚ ਆਸਾਨੀ ਨਾਲ ਮਿਲ ਰਹੇ ਹਨ। ਸਲੀਵਜ਼ ’ਚ ਵੀ ਵੈਰਾਇਟੀ ਹੈ। ਅੰਬਰੇਲਾ ਸਲੀਵਜ਼, ਬੈੱਲ ਸਲੀਵਜ਼, ਸਲੀਵਲੈੱਸ ਅਤੇ ਫੁੱਲ ਸਲੀਵਜ਼ ਵਾਲੇ ਗਾਊਨ ਗਰਮੀਆਂ ’ਚ ਔਰਤਾਂ ਨੂੰ ਖੂਬ ਪਸੰਦ ਆ ਰਹੇ ਹਨ। ਸਿੰਗਲ ਕਲਰ ’ਚ ਬਲੈਕ, ਵ੍ਹਾਈਟ, ਰੈੱਡ, ਯੈਲੋ ਅਤੇ ਔਰੇਂਜ ਵਰਗੇ ਸ਼ੇਡਸ ਸਭ ਤੋਂ ਜ਼ਿਆਦਾ ਡਿਮਾਂਡ ’ਚ ਹਨ। ਪ੍ਰਿੰਟਿਡ ਗਾਊਨ ’ਚ ਫਲੋਰਲ ਪ੍ਰਿੰਟ, ਡਾਟ ਪ੍ਰਿੰਟ, ਸਟ੍ਰਾਈਪ ਪ੍ਰਿੰਟ, ਜ਼ਿਗਜ਼ੈਗ ਲਾਈਨ ਅਤੇ ਐਬਸਟ੍ਰੈਕਟ ਪ੍ਰਿੰਟ ਟ੍ਰੈਂਡ ਕਰ ਰਹੇ ਹਨ। ਮਲਟੀਕਲਰ ਗਾਊਨ ਵੀ ਔਰਤਾਂ ਨੂੰ ਕਾਫੀ ਪਸੰਦ ਆ ਰਹੇ ਹਨ ਕਿਉਂਕਿ ਇਹ ਲੁੱਕ ਨੂੰ ਫ੍ਰੈਸ਼ ਅਤੇ ਵਾਈਬ੍ਰੈਂਟ ਬਣਾਉਂਦੇ ਹਨ।

ਫਲੋਰ ਲੈਂਥ ਗਾਊਨ ਦੇ ਨਾਲ ਔਰਤਾਂ ਮਿਨੀਮਲ ਜਿਊਲਰੀ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਈਅਰਰਿੰਗਸ, ਬ੍ਰੈਸਲੇਟ, ਸਲੀਕ ਚੇਨ ਅਤੇ ਵਾਚ ਲੁੱਕ ਨੂੰ ਕੰਪਲੀਟ ਕਰਦੇ ਹਨ। ਬੈਗਸ ’ਚ ਕਲੱਚ, ਸਲਿੰਗ ਬੈਗ ਅਤੇ ਪੋਟਲੀ ਬੈਗ ਨੂੰ ਗਾਊਨ ਦੇ ਨਾਲ ਸਟਾਈਲ ਕੀਤਾ ਜਾ ਰਿਹਾ ਹੈ। ਗਰਮੀਆਂ ’ਚ ਕਈ ਔਰਤਾਂ ਸਟੌਲ ਅਤੇ ਗਾਗਲਸ ਵੀ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ਦੀ ਗੱਲ ਕਰੀਏ ਤਾਂ ਫਲੋਰ ਲੈਂਥ ਹੋਣ ਕਾਰਨ ਗਾਊਨ ਦੇ ਨਾਲ ਪਲੇਟਫਾਰਮ ਹੀਲਜ਼, ਬਲਾਕ ਹੀਲਜ਼, ਵੈੱਜ ਹੀਲਜ਼ ਅਤੇ ਹਾਈ ਹੀਲਜ਼ ਸਭ ਤੋਂ ਜ਼ਿਆਦਾ ਸੂਟ ਕਰਦੀਆਂ ਹਨ। ਹੀਲਜ਼ ਨਾ ਸਿਰਫ਼ ਹਾਈਟ ਵਧਾਉਂਦੀਆਂ ਹਨ, ਸਗੋਂ ਗਾਊਨ ਦੀ ਗ੍ਰੇਸ ਨੂੰ ਵੀ ਵਧਾਉਂਦੀਆਂ ਹਨ ਅਤੇ ਕੰਫਰਟ ਵੀ ਦਿੰਦੀਆਂ ਹਨ। ਕੁਲ ਮਿਲਾ ਕੇ ਫਲੋਰ ਲੈਂਥ ਗਾਊਨ ਨੇ ਐਥਨਿਕ ਅਤੇ ਵੈਸਟਰਨ ਦਾ ਬਿਹਤਰੀਨ ਮਿਸ਼ਰਣ ਪੇਸ਼ ਕੀਤਾ ਹੈ। ਕੰਫਰਟ, ਐਲੀਗੈਂਸ ਅਤੇ ਵਰਸੇਟਿਲਿਟੀ ਕਾਰਨ ਇਹ ਹਰ ਔਰਤ ਦੀ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ।


author

DIsha

Content Editor

Related News