ਫੈਸ਼ਨ ਦੀ ਦੁਨੀਆ ’ਚ ਛਾਈ ਵਨ ਸ਼ੋਲਡਰ ਲੌਂਗ ਸਲੀਵ ਡਰੈੱਸ

Saturday, Apr 25, 2026 - 09:33 AM (IST)

ਫੈਸ਼ਨ ਦੀ ਦੁਨੀਆ ’ਚ ਛਾਈ ਵਨ ਸ਼ੋਲਡਰ ਲੌਂਗ ਸਲੀਵ ਡਰੈੱਸ

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਹਰ ਦਿਨ ਕੁਝ ਨਵਾਂ ਟ੍ਰੈਂਡ ਦੇਖਿਆ ਜਾ ਸਕਦਾ ਹੈ ਪਰ ਕੁਝ ਸਟਾਈਲ ਅਜਿਹੇ ਹੁੰਦੇ ਹਨ, ਜੋ ਆਉਂਦਿਆਂ ਹੀ ਮੁਟਿਆਰਾਂ ਦੇ ਦਿਲਾਂ ’ਤੇ ਛਾਅ ਜਾਂਦੇ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਵਨ ਸ਼ੋਲਡਰ ਲੌਂਗ ਸਲੀਵ ਡਰੈੱਸ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲ ਰਿਹਾ ਹੈ। ਭਾਵੇਂ ਇੰਡੀਅਨ ਹੋਵੇ ਜਾਂ ਵੈਸਟਰਨ ਡਰੈੱਸਅੱਪ, ਔਰਤਾਂ ਹੁਣ ਅਜਿਹੀਆਂ ਡਰੈੱਸਾਂ ਚੁਣ ਰਹੀਆਂ ਹਨ ਜੋ ਉਨ੍ਹਾਂ ਨੂੰ ਭੀੜ ਤੋਂ ਵੱਖਰਾ, ਸਟਾਈਲਿਸ਼ ਅਤੇ ਯੂਨੀਕ ਲੁੱਕ ਦੇਣ। ਖਾਸ ਮੌਕਿਆਂ ’ਤੇ ਇਸੇ ਸੋਚ ਦੇ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਆਊਟਫਿਟਸ ’ਚ ਨਜ਼ਰ ਆਉਂਦੀਆਂ ਹਨ ਅਤੇ ਵਨ ਸ਼ੋਲਡਰ ਲੌਂਗ ਸਲੀਵ ਇਸ ਲਿਸਟ ’ਚ ਸਭ ਤੋਂ ਉੱਪਰ ਹੈ। ਇਸ ਡਰੈੱਸ ਦੀ ਸਭ ਤੋਂ ਖਾਸ ਗੱਲ ਇਸ ਦਾ ਐਸਿਮੈਟ੍ਰੀਕਲ ਡਿਜ਼ਾਈਨ ਹੈ। ਇਸ ’ਚ ਇੱਕ ਪਾਸੇ ਫੁੱਲ ਲੌਂਗ ਸਲੀਵ ਹੁੰਦੀ ਹੈ ਜਦਕਿ ਦੂਜਾ ਸ਼ੋਲਡਰ ਪੂਰੀ ਤਰ੍ਹਾਂ ਖੁੱਲ੍ਹਾ ਰਹਿੰਦਾ ਹੈ। ਕੁਝ ਡਰੈੱਸਾਂ ’ਚ ਦੂਜੇ ਪਾਸੇ ਪਤਲੇ ਸਪੈਗੇਟੀ ਸਟ੍ਰੈਪ ਜਾਂ ਬਿਨਾਂ ਸਟ੍ਰੈਪ ਦਾ ਲੁੱਕ ਦਿੱਤਾ ਜਾਂਦਾ ਹੈ, ਜੋ ਇਸ ਨੂੰ ਹੋਰ ਗਲੈਮਰਸ ਬਣਾ ਦਿੰਦਾ ਹੈ। ਇਹ ਡਿਜ਼ਾਈਨ ਸਲਿਮ ਫਿੱਟ ਬਾਡੀਕਾਨ ਤੋਂ ਲੈ ਕੇ ਫਲੇਅਰਡ ਅੰਬਰੇਲਾ ਕੱਟ, ਚੂੜੀਦਾਰ ਸਲੀਵ, ਮਿਡੀ ਲੈਂਥ, ਫਰਾਕ ਸਟਾਈਲ ਅਤੇ ਫੁੱਲ ਲੈਂਥ ਗਾਊਨ ਤੱਕ ਹਰ ਵੈਰਾਇਟੀ ’ਚ ਮਿਲ ਰਿਹਾ ਹੈ। ਇਸੇ ਕਾਰਨ ਕਾਲਜ ਜਾਣ ਵਾਲੀਆਂ ਕੁੜੀਆਂ ਤੋਂ ਲੈ ਕੇ ਵਰਕਿੰਗ ਵੂਮੈਨ ਤੱਕ ਸਾਰੀਆਂ ਇਸ ਨੂੰ ਆਪਣੇ ਵਾਰਡਰੋਬ ’ਚ ਸ਼ਾਮਲ ਕਰ ਰਹੀਆਂ ਹਨ।

PunjabKesari

ਵਨ ਸ਼ੋਲਡਰ ਲੌਂਗ ਸਲੀਵ ਡਰੈੱਸ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਇਹ ਹਰ ਬਾਡੀ ਟਾਈਪ ’ਤੇ ਜੱਚਦੀ ਹੈ। ਇਕ ਸਲੀਵ ਹੱਥਾਂ ਨੂੰ ਕਵਰ ਕਰ ਕੇ ਐਲੀਗੈਂਟ ਲੁੱਕ ਦਿੰਦੀ ਹੈ, ਉੱਥੇ ਹੀ ਖੁੱਲ੍ਹਾ ਸ਼ੋਲਡਰ ਬੋਲਡ ਅਤੇ ਕਾਨਫੀਡੈਂਟ ਵਾਈਬ ਦਿੰਦਾ ਹੈ। ਬਰਥਡੇ ਪਾਰਟੀ, ਕਾਕਟੇਲ ਨਾਈਟ, ਡੇਟ, ਫੇਅਰਵੈੱਲ ਜਾਂ ਵੈਡਿੰਗ ਫੰਕਸ਼ਨ ਵਰਗੇ ਖਾਸ ਮੌਕਿਆਂ ’ਤੇ ਮੁਟਿਆਰਾਂ ਇਸ ਨੂੰ ਪਹਿਨ ਕੇ ਸਭ ਤੋਂ ਵੱਖਰੀਆਂ ਦਿਸਦੀਆਂ ਹਨ। ਸਾਲਿਡ ਕਲਰ ’ਚ ਇਹ ਕਲਾਸੀ ਲੱਗਦੀ ਹੈ, ਜਦਕਿ ਸੀਕੁਇਨ, ਕੱਟ-ਆਊਟ ਜਾਂ ਰਫਲ ਡਿਟੇਲਿੰਗ ਵਾਲੀ ਡਰੈੱਸ ਪਾਰਟੀ ’ਚ ਚਾਰ ਚੰਨ ਲਾ ਦਿੰਦੀ ਹੈ। ਇਸ ਡਰੈੱਸ ਨੂੰ ਸਟਾਈਲ ਕਰਨਾ ਵੀ ਬੇਹੱਦ ਆਸਾਨ ਹੈ। ਜਿਊਲਰੀ ’ਚ ਲੌਂਗ ਈਅਰਰਿੰਗਸ ਜਾਂ ਸਟੇਟਮੈਂਟ ਚੇਨ ਪੈਂਡੈਂਟ ਇਸ ਦੇ ਨਾਲ ਪਰਫੈਕਟ ਲੱਗਦੇ ਹਨ। ਹੱਥਾਂ ’ਚ ਸਲੀਕ ਬ੍ਰੈਸਲੇਟ ਜਾਂ ਕਲਾਸੀ ਵਾਚ ਪਹਿਨ ਕੇ ਲੁੱਕ ਨੂੰ ਬੈਲੇਂਸ ਕੀਤਾ ਜਾ ਸਕਦਾ ਹੈ। ਅਸੈਸਰੀਜ਼ ਦੀ ਗੱਲ ਕਰੀਏ ਤਾਂ ਮੈਟੈਲਿਕ ਕਲੱਚ, ਸਲਿੰਗ ਬੈਗ ਜਾਂ ਮਿਨੀ ਬੈਗ ਇਸ ਦੇ ਨਾਲ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਫੁਟਵੀਅਰ ’ਚ ਹਾਈ ਹੀਲਜ਼ ਪੰਪ, ਸਟ੍ਰੈਪੀ ਹੀਲਡ ਸੈਂਡਲ, ਬਲਾਕ ਹੀਲਸ ਜਾਂ ਗਲੈਡੀਏਟਰ ਸੈਂਡਲ ਡਰੈੱਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ। ਹੇਅਰਸਟਾਈਲ ’ਚ ਵਨ-ਸਾਈਡਿਡ ਵੇਵਸ ਜਾਂ ਹਾਈ ਪੋਨੀਟੇਲ ਰੱਖਣ ਨਾਲ ਖੁੱਲ੍ਹਾ ਸ਼ੋਲਡਰ ਹੋਰ ਜ਼ਿਆਦਾ ਹਾਈਲਾਈਟ ਹੁੰਦਾ ਹੈ। ਕੁੱਲ ਮਿਲਾ ਕੇ ਵਨ ਸ਼ੋਲਡਰ ਲੌਂਗ ਸਲੀਵ ਡਰੈੱਸ ਕੰਫਰਟ, ਗਲੈਮਰ ਅਤੇ ਯੂਨੀਕਨੈੱਸ ਦਾ ਪਰਫੈਕਟ ਮਿਸ਼ਰਣ ਹੈ। ਇਹੀ ਵਜ੍ਹਾ ਹੈ ਕਿ ਇਹ ਡਿਜ਼ਾਈਨ ਇਨ੍ਹੀਂ ਦਿਨੀਂ ਫੈਸ਼ਨ ਮਾਰਕੀਟ ’ਤੇ ਰਾਜ ਕਰ ਰਿਹਾ ਹੈ। ਜੋ ਮੁਟਿਆਰਾਂ ਕਿਸੇ ਖਾਸ ਮੌਕੇ ’ਤੇ ਸਭ ਤੋਂ ਵੱਖਰੀਆਂ ਅਤੇ ਸਟਾਈਲਿਸ਼ ਦਿਸਣਾ ਚਾਹੁੰਦੀਆਂ ਹਨ, ਉਹ ਇਸ ਟ੍ਰੈਂਡੀ ਆਊਟਫਿੱਟ ਨੂੰ ਜ਼ਰੂਰ ਟ੍ਰਾਈ ਕਰ ਰਹੀਆਂ ਹਨ।


author

DIsha

Content Editor

Related News