ਦੁਨੀਆਂ ਦੀ ਅਜਿਹੀਆਂ ਥਾਵਾਂ, ਜੋ ਪੌੜੀਆਂ ਦੀ ਅਨੌਖੀ ਬਣਾਵਟ ਕਾਰਨ ਹਨ ਮਸ਼ਹੂਰ

02/19/2018 11:32:27 AM

ਨਵੀਂ ਦਿੱਲੀ—ਬਦਲਦੇ ਲਾਈਫਸਟਾਈਲ 'ਚ ਲੋਕ ਜਿੰਨੀ ਤਰੱਕੀ ਕਰ ਰਹੇ ਹਨ, ਉਨੇ ਹੀ ਆਲਸੀ ਹੁੰਦੇ ਜਾ ਰਹੇ ਹਨ। ਜੇਕਰ ਪੌੜੀਆਂ ਦੀ ਗੱਲ ਕਰੀਏ ਤਾਂ ਲੋਕ ਉਨ੍ਹਾਂ ਦਾ ਨਾਮ ਸੁਣ ਕੇ ਹੀ ਥਕਾਵਟ ਮਹਿਸੂਸ ਕਰਨ ਲੱਗਦੇ ਹਨ ਅਤੇ ਕਿਸੇ ਥਾਂ ਦੀ ਉਚਾਈ ਚੜ੍ਹਨ ਲਈ ਲਿਫਟ ਦੀ ਵਰਤੋਂ ਕਰਦੇ ਹਨ। ਲੋਕਾਂ ਦੀ ਇਸੇ ਥਕਾਵਟ ਨੂੰ ਦੂਰ ਕਰਨ ਲਈ ਅੱਜ ਕੱਲ ਜ਼ਿਆਦਾਤਰ ਥਾਵਾਂ 'ਤੇ ਤੁਹਾਨੂੰ ਲਿਫਟ ਲੱਗੀ ਦਿਖੇਗੀ ਪਰ ਅੱਜ ਵੀ ਕਈ ਥਾਵਾਂ ਅਜਿਹੀਆਂ ਹਨ, ਜਿੱਥੇ ਘੁੰਮਣ ਦੇ ਲਈ ਲੋਕ ਸਪੈਸ਼ਲ ਇਨ੍ਹਾਂ ਪੌੜੀਆਂ ਦਾ ਅਨੁਭਵ ਲੈਣ ਲਈ ਦੂਰ-ਦੂਰ ਤੋਂ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਪੌੜੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਖੂਬਸੂਰਤੀ ਦੇਖ ਕੇ ਤੁਹਾਡੀ ਸਾਰੀ ਥਕਾਵਟ ਮਿਟ ਜਾਵੇਗੀ।

ਚੰਦ ਬਾਵੜੀ

PunjabKesari

ਚੰਦ ਬਾਵੜੀ ਮਸ਼ਹੂਰ ਜਗ੍ਹਾ ਜੈਪੁਰ 'ਚ ਸਥਿਤ ਹੈ,, ਜਿਸਦਾ ਨਿਰਮਾਣ 9ਵੀਂ ਸ਼ਤਾਬਦੀ 'ਚ ਰਾਜਾ ਚੰਦ ਨੇ ਸ਼ੁਰੂ ਕੀਤਾ ਸੀ। ਯਜਵ ਬਾਵੜੀ ਦੇਖਣ 'ਚ ਜਿੰਨੀ ਖੂਬਸੂਰਤ ਹੈ, ਇਸਦੀਆਂ ਪੌੜੀਆਂ ਉਨੀਆਂ ਹੀ ਮਜ਼ੇਦਾਰ ਹਨ। ਇਸਦੀ ਚੌੜਾਈ 35 ਮੀਟਰ ਅਤੇ ਗਹਿਰਾਈ 100 ਫੁੱਟ ਹੈ। ਇੱਥੇ ਕੁਲ 3500 ਪੌੜੀਆਂ 13 ਮੰਜਲਾਂ 'ਚ ਬਣੀਆਂ ਹੋਈਆਂ ਹਨ। ਚੰਦ ਬਾਵੜੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਗਹਿਰੀ ਬਾਵੜੀ ਕਿਹਾ ਜਾਂਦਾ ਹੈ ਜੋ ਬੇਹੱਦ ਹੀ ਖੂਬਸੂਰਤ ਵੀ ਹੈ।


ਹੇਵਨਸ ਗੇਟ ਮਾਊਂਟੇਨ
PunjabKesari
ਇਹ ਚੀਨ ਦੇ ਤਿਆਨਮੇਨ ਪਰਵਤ 'ਤੇ ਬਣੀ ਦੁਨੀਆ ਦੀ ਸਭ ਤੋਂ ਉੱਚੀ ਗੁਫਾ ਹੈ। ਇਹ ਗੁਫਾ ਪਰਵਤ 'ਚ 5000 ਫੁੱਟ ਦੀ ਉਚਾਈ 'ਤੇ ਸਥਿਤ ਹੈ, ਜਿੱਥੋਂ ਤੱਕ ਪਹੁੰਚਣ ਦੇ ਲਈ 999 ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ। ਇਹ ਗੁਫਾ 5 ਹਜ਼ਾਰ ਫੁੱਟ ਦੀ ਉਚਾਈ 'ਤੇ ਹੋਣ ਦੇ ਕਾਰਨ ਬੱਦਲਾਂ ਨਾਲ ਘਿਰੀ ਰਹਿੰਦੀ ਹੈ, ਜਿੱਥੇ ਬਿਲਕੁਲ ਸਵਰਗ ਜਿਹਾ ਅਹਿਸਾਸ ਮਹਿਸੂਸ ਹੁੰਦਾ ਹੈ।

3. ਈ.ਐੱਲ. ਪੀਆਨ ਡੇ ਗਵਾਟੈਪ
PunjabKesari
ਕੋਲੰਬੀਆ ਦੇ ਮੇਲੇਡਿਨ 'ਚ ਪਹਾੜ 'ਤੇ 740 ਪੱਧਰਾਂ ਨਾਲ ਬਣੀਆਂ ਪੌੜੀਆਂ ਨੂੰ ਈ.ਐੱਲ.ਪੀਆਨ ਡੇ ਗਵਾਟੈਪ ਕਿਹਾ ਜਾਂਦਾ ਹੈ ਜੋ ਦੇਖਣ 'ਚ ਪਹਾੜ ਦਾ ਹਿੱਸਾ ਲਗਦੀਆਂ ਹਨ। ਇਨ੍ਹਾਂ ਪੌੜੀਆਂ ਨੂੰ 7000 ਫੁੱਟ ਦੇ ਪਹਾੜ 'ਤੇ ਚੜ੍ਹਨ ਦੇ ਲਈ ਬਣਾਇਆ ਗਿਆ ਸੀ। ਇਸ ਪਹਾੜ 'ਤੇ ਪਹੁੰਚਣ ਦੇ ਬਾਅਦ ਸਾਰੀ ਥਕਾਵਟ ਝੱਟ ਦੂਰ ਹੋ ਜਾਂਦੀ ਹੈ।

4. ਹਾਇਕੂ ਪੌੜੀਆਂ ਹਾਇਕੂ

PunjabKesari
ਅਮਰੀਕਾ ਦੇ ਹਾਈਵੇ 'ਚ 3922 ਪੌੜੀਆਂ ਨੂੰ ਜਨਤ ਕਿਹਾ ਜਾਂਦਾ ਹੈ। ਪਹਿਲਾਂ ਇਹ ਪੌੜੀਆਂ ਲਕੜੀ ਨਾਲ ਬਣੀਆਂ ਸਨ ਪਰ ਕੁਝ ਸਮੇਂ ਬਾਅਦ ਇਨ੍ਹਾਂ 'ਚ ਬਦਲਾਅ ਲਿਆਂਦਾ ਗਿਆ। ਲੋਕ ਇਨ੍ਹਾਂ ਪੌੜੀਆਂ ਦਾ ਨਜ਼ਾਰਾ ਲੈਣ ਦੂਰ-ਦੂਰ ਤੋਂ ਆਉਂਦੇ ਹਨ।


5, ਮੋਸੈਸ ਬ੍ਰਿਜ

PunjabKesari
ਇਹ ਪੌੜੀਆਂ ਨੀਦਰਲੈਂਡ 'ਚ ਬਣੀਆਂ ਹਨ ਜੋ ਬਹੁਤ ਮਸ਼ਹੂਰ ਵੀ ਹਨ। ਇਨ੍ਹਾਂ 'ਚ ਡੁੱਬੀਆਂ ਹੋਈਆਂ ਪੌੜੀਆਂ ਦੇ ਨਾਮ ਦਿੱਤਾ ਗਿਆ ਹੈ, ਜਿਨ੍ਹਾਂ ਦੇ ਦੌਨਾਂ ਪਾਸੇ ਪਾਣੀ ਹੈ ਅਤੇ ਵਿਚ ਉਹ ਪੌੜੀਆਂ ਬਣੀਆਂ ਹੋਈਆਂ ਹਨ। ਦੂਰ ਤੋਂ ਦੇਖਣ 'ਤੇ ਲਗਦਾ ਹੈ ਕਿ ਲੋਕ ਪਾਣੀ 'ਚ ਚੱਲ ਰਹੇ ਹਨ।


Related News