ਅਜਿਹੇ ਮਰਦਾਂ ਨੂੰ ਵਧੇਰੇ ਪਸੰਦ ਕਰਦੀਆਂ ਹਨ ਔਰਤਾਂ

01/22/2020 5:02:55 PM

ਵਾਸ਼ਿੰਗਟਨ- ਅੱਜਕੱਲ ਪੁਰਸ਼ਾਂ ਵਿਚ ਦਾੜ੍ਹੀ ਰੱਖਣ ਦਾ ਫੈਸ਼ਨ ਵਧਦਾ ਜਾ ਰਿਹਾ ਹੈ। ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਵੱਡੇ ਸਿਤਾਰੇ ਦਾੜ੍ਹੀ ਦੇ ਫੈਸ਼ਨ ਨੂੰ ਫਾਲੋਅ ਕਰ ਰਹੇ ਹਨ। ਦਾੜ੍ਹੀ ਰੱਖਣ ਵਾਲੇ ਪੁਰਸ਼ਾਂ ਦੇ ਲਈ ਇਕ ਖੁਸ਼ਖਬਰੀ ਵਾਲੀ ਗੱਲ ਹੈ। ਇਕ ਨਵੇਂ ਅਧਿਐਨ ਮੁਤਾਬਕ ਚਿਹਰੇ 'ਤੇ ਦਾੜ੍ਹੀ ਰੱਖਣ ਵਾਲੇ ਮਰਦਾਂ ਤੋਂ ਔਰਤਾਂ ਜ਼ਿਆਦਾ ਅਕਰਸ਼ਿਤ ਹੁੰਦੀਆਂ ਹਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣ ਵਾਲੇ ਮਰਦ ਸਰੀਰਕ ਤੇ ਮਾਨਸਿਕ ਤੌਰ 'ਤੇ ਜ਼ਿਆਦਾ ਪ੍ਰਭਾਵਸ਼ਾਲੀ ਲੱਗਦੇ ਹਨ, ਸ਼ਾਇਦ ਇਸੇ ਕਰਕੇ ਔਰਤਾਂ ਅਜਿਹੇ ਪੁਰਸ਼ਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ। ਅਧਿਐਨ ਵਿਚ ਦਾੜ੍ਹੀ ਵਾਲੇ ਪੁਰਸ਼ਾਂ ਵਿਚ ਦਿਲਚਸਪੀ ਨਾ ਦਿਖਾਉਣ ਵਾਲੀਆਂ ਔਰਤਾਂ ਦੀ ਮਾਨਸਿਕਤਾ 'ਤੇ ਵੀ ਖੁਲਾਸਾ ਕੀਤਾ ਗਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਕੁਝ ਔਰਤਾਂ ਵਾਲਾਂ ਵਿਚ ਜੂੰ ਜਾਂ ਬੈਕਟੀਰੀਆ ਦੇ ਡਰ ਕਾਰਨ ਦਾੜ੍ਹੀ ਵਾਲੇ ਪੁਰਸ਼ਾਂ ਨੂੰ ਪਸੰਦ ਨਹੀਂ ਕਰਦੀਆਂ। ਇਹ ਅਧਿਐਨ ਅਮਰੀਕਾ ਦੀਆਂ ਤਕਰੀਬਨ 1000 ਔਰਤਾਂ 'ਤੇ ਕੀਤਾ ਗਿਆ ਸੀ, ਜਿਸ ਵਿਚ ਉਹਨਾਂ ਨੂੰ ਪਾਰਟਨਰ ਦੇ ਚਿਹਰੇ 'ਤੇ ਦਾੜ੍ਹੀ ਨੂੰ ਲੈ ਕੇ ਕੁਝ ਸਵਾਲ ਵੀ ਕੀਤੇ ਗਏ ਸਨ। ਆਸਟਰੇਲੀਆ ਦੀ ਯੂਨੀਵਰਸਿਟੀ ਆਫ ਕਵੀਨਸਲੈਂਡ ਦੇ ਖੋਜਕਾਰਾਂ ਨੇ ਇਸ ਅਧਿਐਨ ਵਿਚ 18 ਤੋਂ 70 ਸਾਲ ਦੀਆਂ ਕੁੱਲ 919 ਔਰਤਾਂ ਨੂੰ ਸ਼ਾਮਲ ਕੀਤਾ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਪੁਰਸ਼ਾਂ ਦੀਆਂ 30 ਤਸਵੀਰਾਂ ਦਿੱਤੀਆਂ ਸਨ। ਇਹਨਾ ਵਿਚ ਦਾੜ੍ਹੀ ਵਾਲੇ ਪੁਰਸ਼ਾਂ ਦੀਆਂ ਤੇ ਬਿਨਾਂ ਦਾੜ੍ਹੀ ਵਾਲੇ ਪੁਰਸ਼ਾਂ ਦੀਆਂ ਤਸਵੀਰਾਂ ਦਿੱਤੀਆਂ ਸਨ। ਨਾਲ ਹੀ ਫੋਟੋਸ਼ਾਪ ਦੇ ਰਾਹੀਂ ਕੁਝ ਪੁਰਸ਼ਾਂ ਦੇ ਚਿਹਰੇ ਨੂੰ ਬਦਲ ਦਿੱਤਾ ਗਿਆ ਤਾਂ ਕਿ ਉਹ ਜ਼ਿਆਦਾ ਮਰਦਾਨਾ ਦਿਖਣ। 

ਇਸ ਅਧਿਐਨ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਇਹ ਤਸਵੀਰਾਂ ਦੇਖਣ ਤੋਂ ਬਾਅਦ ਲੰਬੇ ਸਮੇਂ ਦੇ ਰਿਸ਼ਤੇ ਜਾਂ ਛੋਟੀ ਮਿਆਦ ਦੇ ਰਿਸ਼ਤੇ 'ਤੇ 0 ਤੋਂ 100 ਤੱਕ ਦੀ ਰੇਟਿੰਗ ਦੇਣੀ ਸੀ। ਇਸ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਜ਼ਿਆਦਾਤਰ ਔਰਤਾਂ ਨੇ ਦਾੜ੍ਹੀ ਵਾਲੇ ਪੁਰਸ਼ਾਂ ਨੂੰ ਜ਼ਿਆਦਾ ਰੇਟਿੰਗ ਦਿੱਤੀ ਸੀ। ਮਰਦਾਨਾ ਚਿਹਰੇ 'ਤੇ ਦਾੜ੍ਹੀ ਰੱਖਣ ਵਾਲੇ ਪੁਰਸ਼ਾਂ ਦੀਆਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ। ਨਾਲ ਹੀ ਮਰਦਾਨਾ ਚਿਹਰਿਆਂ ਦੀ ਰੂਪਰੇਖਾ ਨੂੰ ਹੋਰਾਂ ਦੀ ਤੁਲਨਾ ਵਿਚ ਜ਼ਿਆਦਾ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਖੋਜਕਾਰ ਟੇਸਾ ਕਲਾਰਕਸਨ ਨੇ ਇਸ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਕੀਤਾ।

ਟੇਸਾ ਨੇ ਕਿਹਾ ਕਿ ਮਰਦਾਨਾ ਚਿਹਰੇ ਸਰੀਰਕ ਰੂਪ ਨਾਲ ਮਜ਼ਬੂਤ ਤੇ ਸਮਾਜਿਕ ਰੂਪ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਨਜ਼ਰ ਆਉਂਦੇ ਹਨ। ਦੂਜਾ, ਚੌੜਾ ਜਬੜਾ ਚਿਹਰੇ ਦੇ ਘੱਟ ਆਕਰਸ਼ਕ ਹਿੱਸਿਆਂ ਨੂੰ ਲੁਕਾ ਦਿੰਦਾ ਹੈ ਪਰ ਜਿਹਨਾਂ ਔਰਤਾਂ ਵਿਚ ਬੈਕਟੀਰੀਆ ਜਾਂ ਗੰਦਗੀ ਨੂੰ ਲੈ ਕੇ ਜ਼ਿਆਦਾ ਡਰ ਹੁੰਦਾ ਹੈ ਉਹ ਦਾੜ੍ਹੀ ਰੱਖਣ ਵਾਲੇ ਮਰਦਾਂ ਨੂੰ ਪਸੰਦ ਨਹੀਂ ਕਰਦੀਆਂ।


Baljit Singh

Content Editor

Related News