ਔਰਤਾਂ ਨੂੰ ਪਸੰਦ ਆ ਰਹੀਆਂ ਹਨ ਨੈੱਟ ਸਾੜ੍ਹੀਆਂ
Wednesday, Apr 23, 2025 - 05:09 PM (IST)

ਮੁੰਬਈ- ਭਾਰਤੀ ਪਹਿਰਾਵੇ ਵਿਚ ਸਾੜ੍ਹੀ ਪਹਿਨਣਾ ਹਰ ਔਰਤ ਅਤੇ ਮੁਟਿਆਰ ਨੂੰ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਖਾਸ ਮੌਕਿਆਂ ਦੌਰਾਨ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਸਾੜ੍ਹੀ ਵਿਚ ਦੇਖਿਆ ਜਾ ਸਕਦਾ ਹੈ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੀਆਂ ਸਾੜ੍ਹੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚ ਨੈੱਟ ਫੈਬ੍ਰਿਕ ਦੀਆਂ ਸਾੜ੍ਹੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ।
ਨੈੱਟ ਸਾੜ੍ਹੀ ਰਵਾਇਤੀ ਅਤੇ ਆਧੁਨਿਕ ਦੋਹਾਂ ਹੀ ਸ਼ੈਲੀਆਂ ਵਿਚ ਆਉਂਦੀਆਂ ਹਨ। ਨੈੱਟ ਸਾੜ੍ਹੀ ਦੀ ਲੁਕ ਬਹੁਤ ਅਟ੍ਰੈਕਟਿਵ ਹੁੰਦੀ ਹੈ ਜੋ ਔਰਤਾਂ ਨੂੰ ਹੋਰ ਵੀ ਆਤਮਵਿਸ਼ਵਾਸੀ ਅਤੇ ਸੁੰਦਰ ਬਣਾਉਂਦਾ ਹੈ। ਇਹ ਸਾੜ੍ਹੀਆਂ ਲਾਈਟ ਵੇਟ ਹੋਣ ਕਾਰਨ ਬਹੁਤ ਕੰਫਰਟੇਬਲ ਹੁੰਦੀਆਂ ਹਨ। ਨੈੱਟ ਸਾੜ੍ਹੀਆਂ ਵੱਖ-ਵੱਖ ਮੌਕਿਆਂ ਜਿਵੇਂ ਕਿ ਪਾਰਟੀਆਂ, ਸਮਾਰੋਹਾਂ ਅਤੇ ਹੋਰ ਸਮਾਜਿਕ ਮੌਕਿਆਂ ਲਈ ਬੈਸਟ ਆਪਸ਼ਨ ਬਣੀਆਂ ਹੋਈਆਂ ਹਨ। ਇਨ੍ਹਾਂ ’ਤੇ ਵੱਖ-ਵੱਖ ਤਰ੍ਹਾਂ ਦੇ ਵਰਕ ਕੀਤੇ ਹੁੰਦੇ ਹਨ। ਐਂਬ੍ਰਾਇਡਰੀ ਇਕ ਰਵਾਇਤੀ ਵਰਕ ਹੈ ਜੋ ਨੈੱਟ ਸਾੜ੍ਹੀ ’ਤੇ ਕੀਤਾ ਜਾਂਦਾ ਹੈ।
ਇਨ੍ਹਾਂ ਸਾੜ੍ਹੀਆਂ ’ਤੇ ਜ਼ਰੀ ਵਰਕ ਵੀ ਕੀਤਾ ਜਾਂਦਾ ਹੈ ਜੋ ਇਨ੍ਹਾਂ ਨੂੰ ਸੁੰਦਰ ਅਤੇ ਹੈਵੀ ਬਣਾਉਂਦਾ ਹੈ। ਇਸੇ ਤਰ੍ਹਾਂ ਨਾਲ ਮਿਰਰ ਵਰਕ ਇਕ ਆਕਰਸ਼ਕ ਅਤੇ ਚਮਕਦਾਰ ਵਰਕ ਹੁੰਦਾ ਹੈ ਜੋ ਨੈੱਟ ਸਾੜ੍ਹੀ ’ਤੇ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾੜ੍ਹੀਆਂ ’ਤੇ ਹੋਰ ਵਰਕ ਜਿਵੇਂ ਕਟ ਵਰਕ, ਲੈਸ ਵਰਕ ਅਤੇ ਪੈਚ ਵਰਕ ਵੀ ਕੀਤਾ ਜਾਂਦਾ ਹੈ। ਇਨ੍ਹਾਂ ਸਾੜ੍ਹੀਆਂ ਵਿਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਹਨ, ਜਿਵੇਂ ਫਲੋਰਲ ਡਿਜ਼ਾਈਨ ਵਿਚ ਫੁੱਲਾਂ ਦੇ ਪੈਟਰਨ ਹੁੰਦੇ ਹਨ ਜੋ ਸਾੜ੍ਹੀ ਨੂੰ ਆਕਰਸ਼ਕ ਅਤੇ ਸੁੰਦਰ ਬਣਾਉਂਦੇ ਹਨ। ਪੱਤੀ ਡਿਜ਼ਾਈਨ ਵਿਚ ਪੱਤੀਆਂ ਦੇ ਪੈਟਰਨ ਹੁੰਦੇ ਹਨ। ਐਂਬ੍ਰਾਈਡਰਡ ਡਿਜ਼ਾਈਨ ਵਿਚ ਆਕਰਸ਼ਕ ਐਂਬ੍ਰਾਇਡਰੀ ਹੁੰਦੀ ਹੈ। ਪ੍ਰਿੰਟਿਡ ਡਿਜ਼ਾਈਨ ਵਿਚ ਆਕਰਸ਼ਕ ਪ੍ਰਿੰਟ ਹੁੰਦੇ ਹਨ ਜੋ ਸਾੜ੍ਹੀ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ।
ਇਨ੍ਹਾਂ ਸਾੜ੍ਹੀਆਂ ਵਿਚ ਨੈੱਟ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਚਿਕਨ ਨੈੱਟ ਇਕ ਰਵਾਇਤੀ ਅਤੇ ਆਕਰਸ਼ਕ ਤਰ੍ਹਾਂ ਦੀ ਨੈੱਟ ਹੈ, ਨਾਇਲਨ ਨੈੱਟ ਇਕ ਮਜਬੂਤ ਅਤੇ ਟਿਕਾਊ ਤਰ੍ਹਾਂ ਦੀ ਨੈੱਟ ਹੈ। ਇਹ ਵੱਖ-ਵੱਖ ਮੌਕਿਆਂ ’ਤੇ ਪਹਿਨੀਆਂ ਜਾ ਸਕਦੀਆਂ ਹਨ।