ਔਰਤਾਂ ਪਸੰਦ ਕਰਦੀਆਂ ਹਨ ਗੋਟਾ-ਪੱਟੀ ਵਰਕ ਦਾ ਫੈਸ਼ਨ

02/16/2017 12:49:21 PM

ਮੁੰਬਈ—ਵਿਆਹ-ਸ਼ਾਦੀ ਹੋਵੇ ਜਾਂ ਹੋਰ ਫੈਮਿਲੀ ਫੰਕਸ਼ਨ, ਅੱਜ ਵੀ ਔਰਤਾਂ ਇਨ੍ਹਾਂ ਸਮਾਰੋਹਾਂ ਵਿਚ ਵੈਸਟਰਨ ਦੀ ਥਾਂ ਇੰਡੀਅਨ ਟ੍ਰੈਡੀਸ਼ਨਲ ਲੁਕ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਹਨ। ਲਹਿੰਗਾ ਹੋਵੇ ਜਾਂ ਸਾੜ੍ਹੀ, ਐਂਬ੍ਰਾਇਡਰੀ ਵਾਲੇ ਹੈਵੀ ਵਰਕ ਡ੍ਰੈਸੇਜ਼ ਵਿਚ ਔਰਤਾਂ ਬੇਹੱਦ ਗਾਰਜਰੀਅਸ ਦਿਖਾਈ ਦਿੰਦੀਆਂ ਹਨ। ਐਂਬ੍ਰਾਇਡਰੀ ਦੀ ਗੱਲ ਕਰੀਏ ਤਾਂ ਮਿਰਰ ਵਰਕ, ਗੋਟਾ-ਪੱਟੀ ਅਤੇ ਥ੍ਰੈੱਡ ਵਰਕ ਕਾਫੀ ਅਟ੍ਰੈਕਟਿਵ ਲੱਗਦਾ ਹੈ। ਇਨ੍ਹੀਂ ਦਿਨੀਂ ਗੋਟਾ-ਪੱਟੀ ਦਾ ਫੈਸ਼ਨ ਖੂਬ ਟ੍ਰੈਂਡ ਵਿਚ ਚਲ ਰਿਹਾ ਹੈ। ਗੋਟਾ-ਪੱਟੀ ਵਰਕ ਫੈਬ੍ਰਿਕ ਨੂੰ ਕਲਾਸਿਕ ਅਤੇ ਡੀਸੈਂਟ-ਜਿਹੀ ਲੁੱਕ ਦਿੰਦੇ ਹਨ।
ਜੇ ਤੁਸੀਂ ਵੀ ਕਿਸੇ ਫੰਕਸ਼ਨ ਵਿਚ ਐਥਨਿਕ ਆਊਟਫਿਟਸ ਪਹਿਨਣ ਵਾਲੇ ਹੋ ਜਾਂ ਖੁਦ ਹੀ ਲਾੜੀ ਬਣਨ ਵਾਲੀ ਹੋ ਅਤੇ ਬ੍ਰਾਈਡਲ ਲਹਿੰਗੇ ਦੀ ਚੋਣ ਕਰ ਰਹੇ ਹੋ ਤਾਂ ਗੋਟਾ-ਪੱਟੀ ਲਹਿੰਗਾ ਬੈਸਟ ਆਪਸ਼ਨ ਵਿਚੋਂ ਇਕ ਹੋ ਸਕਦਾ ਹੈ। ਗੋਟਾ-ਪੱਟੀ ਵਰਕ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਹ ਲਾਈਟਵੇਟ ਐਂਬ੍ਰਾਇਡਰੀ ਹੈ ਜੋ ਡ੍ਰੈੱਸ ਨੂੰ ਹਲਕਾ-ਫੁਲਕਾ ਰੱਖਦੀ ਹੈ। ਅਜਿਹੇ ਵਿਚ ਤੁਸੀਂ ਫੰਕਸ਼ਨ ਦਾ ਆਰਾਮ ਨਾਲ ਆਨੰਦ ਮਾਣ ਸਕਦੇ ਹੋ।
ਗੋਟਾ-ਪੱਟੀ ਐਂਬ੍ਰਾਇਡਰੀ ਦੀ ਚੋਣ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕਰ ਸਕਦੇ ਹੋ। ਚੌੜੇ ਗੋਟੇ ਤੋਂ ਲੈ ਕੇ ਪਤਲੀ ਪੱਟੀ ਨੂੰ ਤੁਸੀਂ ਗੋਲਡਨ ਅਤੇ ਸਿਲਵਰ ਦੋਹਾਂ ਸ਼ੇਡ ''ਚ ਚੂਜ਼ ਕਰ ਸਕਦੇ ਹੋ। ਉਥੇ ਹੀ ਜੇ ਤੁਸੀਂ ਐਂਟੀਕ ਗੋਲਡਨ ਗੋਟੇ ਦੀ ਮੁਰੀਦ ਹੋ ਤਾਂ ਤੁਸੀਂ ਲਾਈਟ ਸ਼ੇਡ ਫੈਬ੍ਰਿਕ ਨਾਲ ਉਨ੍ਹਾਂ ਨੂੰ ਕੈਰੀ ਕਰ ਸਕਦੇ ਹੋ। ਉਂਝ ਹੀ ਲੜਕੀਆਂ ਬ੍ਰਾਈਡਲ ਲਹਿੰਗੇ ''ਚ ਡਾਰਕ ਦੀ ਥਾਂ ਪੇਸਟਲ ਕਲਰ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ।
ਕਾਲਜ ਗੋਇੰਗ ਲੜਕੀਆਂ, ਬਾਲੀਵੁੱਡ ਦੇ ਫੈਸ਼ਨ ਨੂੰ ਦੇਖ ਕੇ ਵੱਧ ਇੰਸਪਾਇਰਡ ਹੁੰਦੀਆਂ ਹਨ। ਇਨ੍ਹੀਂ ਦਿਨੀਂ ਬਾਲੀਵੁੱਡ ਹੀਰੋਇਨ ਵੀ ਗੋਟਾ-ਪੱਟੀ ਵਾਲੇ ਟ੍ਰੈਡੀਸ਼ਨਲ ਸਟਾਈਲ ਸੂਟ, ਸਾੜ੍ਹੀ ਅਤੇ ਲਹਿੰਗੇ ਪਹਿਨੀ ਦਿਖਾਈ ਦੇ ਰਹੀਆਂ ਹਨ। ਤੁਸੀਂ ਉਨ੍ਹਾਂ ਦੀ ਡ੍ਰੈਸਿੰਗ ਸੈਂਸ ਅਤੇ ਸਟਾਈਲ ਨੂੰ ਦੇਖ ਕੇ ਵੀ ਕੁਝ ਆਈਡੀਆ ਲਿਆ ਸਕਦੇ ਹੋ। ਪਹਿਲਾਂ ਸਿਰਫ ਗੋਟਾ-ਪੱਟੀ ਦੀ ਵਰਤੋਂ ਬਾਰਡਰ ''ਤੇ ਕੀਤੀ ਜਾਂਦੀ ਸੀ ਪਰ ਹੁਣ ਸੂਟ, ਜੈਕੇਟ ਅਤੇ ਬਲਾਊਜ਼ ਦੇ ਨੈੱਕਲਾਈਨ, ਫ੍ਰੰਟ ਅਤੇ ਬੈਕ ''ਤੇ ਵੀ ਗੋਟਾ-ਪੱਟੀ ਵਰਕ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਨੈੱਟ ਦੇ ਫੈਬ੍ਰਿਕ ''ਤੇ ਫਲੋਰਲ ਮੋਟਿਫ ਡਿਜ਼ਾਈਨਸ ਵਾਲਾ ਗੋਟਾ-ਪੱਟੀ ਵਰਕ ਵੀ ਕਾਫੀ ਅਟ੍ਰੈਕਟਿਵ ਲਗਦਾ ਹੈ। ਦੁਪੱਟੇ ਨੂੰ ਹੈਵੀ ਬਣਾਉਣ ਲਈ ਇਸਦੀ ਕਿਨਾਰੀ ''ਤੇ ਗੋਟਾ ਲੈਸ ਲਗਵਾ ਸਕਦੇ ਹੋ ਅਤੇ ਹਲਕਾ ਫਲੋਰਲ ਮੋਟਿਫ ਵਰਕ ਵੀ ਕਰਵਾ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ ਮੋਟੇ ਗੋਟੇ ਨਾਲ ਤੁਹਾਡੀ ਡ੍ਰੈੱਸ ਹੈਵੀ ਬਣੇਗੀ, ਇਸ ਲਈ ਪਤਲਾ ਗੋਟਾ ਯੂਜ਼ ਕੀਤਾ ਜਾਵੇ ਤਾਂ ਬਿਹਤਰ ਹੈ।


Related News