ਜੇਕਰ ਤੁਸੀਂ ਵੀ ਪਤਨੀ ਦੇ ਗੁੱਸੇ ’ਤੇ ਕਾਬੂ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Sunday, Aug 30, 2020 - 06:16 PM (IST)
ਜਲੰਧਰ - ਪਤੀ-ਪਤਨੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਸੋਹਣਾ ਅਤੇ ਪਵਿੱਤਰ ਰਿਸ਼ਤਾ ਹੁੰਦਾ ਹੈ। ਜਿਸ ’ਚ ਵਿਸ਼ਵਾਸ ਦੀ ਬਹੁਤ ਅਹਿਮੀਅਤ ਹੁੰਦੀ ਹੈ। ਪਤੀ-ਪਤੀ ਦੇ ਇਸ ਰਿਸ਼ਤੇ ’ਚ ਕਈ ਵਾਰ ਕੁਝ ਪ੍ਰੇਸ਼ਾਨੀਆਂ ਦੇ ਚਲਦੇ ਖਟਾਸ ਆ ਜਾਂਦੀ ਹੈ, ਜਿਸ ਕਾਰਨ ਦੋਵਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਜਿਸ ਤੋਂ ਬਾਅਦ ਪਤੀ ਅਕਸਰ ਸੋਚਦੇ ਰਹਿੰਦੇ ਹਨ ਕਿ ਅਜਿਹਾ ਕੀ ਕੀਤਾ ਜਾਵੇ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਤੋਂ ਖੁਸ਼ ਹੋ ਜਾਵੇ। ਤੁਸੀਂ ਵੀ ਜੇਕਰ ਇਸ ਤਰ੍ਹਾਂ ਦੀ ਕਿਸੇ ਗੱਲ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਵੀ ਕੁਝ ਖਾਸ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਪਤਨੀ ਨੂੰ ਖੁਸ਼ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੁੰਦਾ। ਜੇਕਰ ਤੁਸੀਂ ਆਪਣੇ ਘਰ ਵਿਚ ਹਮੇਸ਼ਾ ਖੁਸ਼ੀ ਦਾ ਮਾਹੌਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਆਪਣੀ ਪਤਨੀ ਨੂੰ ਹਮੇਸ਼ਾ ਲਈ ਖੁਸ਼ ਰੱਖ ਸਕਦੇ ਹੋ....
1. ਪਤਨੀ ਨਾਲ ਬਤੀਤ ਕਰੋ ਖਾਸ ਪਲ
ਪਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਨੂੰ ਪੂਰਾ ਸਮਾਂ ਦੇਵੇ। ਕਈ ਵਾਰ ਘਰ ਦੀਆਂ ਜ਼ਿੰਮੇਦਾਰੀਆਂ ਦੇ ਕਾਰਨ ਪਤਨੀ ਥੋੜ੍ਹਾ ਨਾਰਾਜ਼ ਹੋ ਜਾਂਦੀ ਹੈ। ਇਸ ਨਾਲ ਦੋਹਾਂ ਦੇ ਰਿਸ਼ਤੇ ਵਿਚ ਦੂਰੀਆਂ ਆ ਜਾਂਦੀਆਂ ਹਨ। ਇਸ ਤਣਾਅ ਤੋਂ ਰਾਹਤ ਪਾਉਣ ਲਈ ਉਨ੍ਹਾਂ ਨਾਲ ਕੁਝ ਪਲ ਬਿਤਾਓ।
2. ਹਰੇਕ ਗੱਲ ’ਤੇ ਕਰੋ ਤਾਰੀਫ
ਹਰ ਕਿਸੇ ਨੂੰ ਆਪਣੀ ਤਾਰੀਫ ਸੁਣਨਾ ਬਹੁਤ ਚੰਗਾ ਲੱਗਦਾ ਹੈ। ਪਤਨੀ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਦੁਆਰਾ ਕੀਤੇ ਗਏ ਛੋਟੇ ਤੋਂ ਛੋਟੇ ਕੰਮ ਦੀ ਤਾਰੀਫ ਜ਼ਰੂਰ ਕਰੋ। ਉਨ੍ਹਾਂ ਦੀ ਖੂਬਸੂਰਤੀ ਦੀ ਤਾਰੀਫ ਕਰੋ। ਇਸ ਨਾਲ ਉਨ੍ਹਾਂ ਦਾ ਕੁਝ ਤਣਾਅ ਘੱਟ ਹੋ ਜਾਵੇਗਾ ਅਤੇ ਇਹ ਗੁੱਸਾ ਸ਼ਾਂਤ ਕਰਨ ਦਾ ਸੱਭ ਤੋਂ ਵਧੀਆ ਤਰੀਕਾ ਹੈ।
3. ਆਪਣੇ ਸੋਹਰੇ ਵਾਲਿਆਂ ਦੀ ਤਾਰੀਫ ਕਰੋ
ਹਰ ਲੜਕੀ ਨੂੰ ਆਪਣੇ ਮਾਤਾ-ਪਿਤਾ ਦੇ ਘਰ ਨਾਲ ਬਹੁਤ ਪਿਆਰ ਹੁੰਦਾ ਹੈ। ਉਹ ਉਨ੍ਹਾਂ ਦੇ ਬਾਰੇ ਕੁਝ ਵੀ ਗਲਤ ਸੁਣਨਾ ਪਸੰਦ ਨਹੀਂ ਕਰਦੀ। ਪਤਨੀ ਨੂੰ ਖੁਸ਼ ਕਰਨ ਲਈ ਆਪਣੇ ਸੋਹਰੇ ਘਰ ਦੀ ਤਾਰੀਫ ਕਰੋ, ਜਿਸ ਨਾਲ ਉਨ੍ਹਾਂ ਦਾ ਗੁੱਸਾ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ।
ਨਹਾਉਂਦੇ ਸਮੇਂ ਕਦੇ ਨਾ ਕਰੋ ਇਹ ਗ਼ਲਤੀਆਂ, ਤੁਹਾਡੀ ਚਮੜੀ ਨੂੰ ਹੋ ਸਕਦਾ ਨੁਕਸਾਨ
4. ਕਿਸੇ ਦੇ ਸਾਹਮਣੇ ਝਗੜਾ ਨਾ ਕਰੋ
ਪਤਨੀ ਦੀ ਕਿਸੇ ਗੱਲ ਦਾ ਗੁੱਸਾ ਹੈ ਤਾਂ ਉਸ ਨੂੰ ਸੱਭ ਦੇ ਸਾਹਮਣੇ ਨਾ ਬੋਲੋ। ਇਸ ਨਾਲ ਪਤਨੀ ਤਾਂ ਨਰਾਜ ਹੋ ਜਾਵੇਗੀ ਅਤੇ ਪਰਿਵਾਰ ਦਾ ਮਾਹੌਲ ਵੀ ਖਰਾਬ ਹੋ ਜਾਵੇਗਾ। ਇਸ ਲਈ ਚੰਗਾ ਹੈ ਕਿ ਇਕੱਲੇ ਬੈਠ ਕੇ ਗੱਲ ਕਰੋ, ਜਿਸ ਨਾਲ ਤੁਹਾਡੀ ਪ੍ਰੇਸ਼ਾਨੀ ਦੋਹਾਂ ਵਿਚ ਹੀ ਸੁੱਲਝ ਜਾਵੇਗੀ।
5. ਕੁਝ ਤੋਹਫਾ ਦੇ ਸਕਦੇ ਹੋ
ਜੇਕਰ ਤੁਹਾਡੀ ਪਤਨੀ ਤੁਹਾਡੇ ਤੋਂ ਨਾਰਾਜ਼ ਹੈ ਜਾਂ ਤੁਸੀਂ ਉਸ ਨੂੰ ਸਮਾਂ ਨਹੀਂ ਪਾ ਰਹੇ ਹੋ ਤਾਂ ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੋਈ ਤੋਹਫਾ ਵੀ ਦੇ ਸਕਦੇ ਹੋ। ਇਸ ਨਾਲ ਉਸ ਨੂੰ ਬਹੁਤ ਖੁਸ਼ੀ ਹੋਵੇਗੀ ਅਤੇ ਉਸ ਦੀ ਨਾਰਾਜ਼ਗੀ ਵੀ ਦੂਰ ਹੋ ਜਾਵੇਗੀ।
ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ
ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ