ਕੀ ਤੁਹਾਡਾ ਸਾਥੀ ਵੀ ਰੱਖਦਾ ਹੈ ਪਰਸ ''ਚ ਇਹ ਚੀਜ਼ਾਂ
Monday, Feb 20, 2017 - 11:29 AM (IST)

ਨਵੀਂ ਦਿੱਲੀ—ਰਿਸ਼ਤੇ ''ਚ ਜੇਕਰ ਪਿਆਰ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਛੋਟੀ ਲੱਗਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਸਾਥੀ ਉਸਨੂੰ ਪਿਆਰ ਕਰੇ । ਹਰ ਕਿਸੇ ਦੇ ਮਨ ''ਚ ਇਹੀ ਖਿਆਲ ਆਉਂਦਾ ਹੈ ਕਿ ਉਸਦਾ ਸਾਥੀ ਵੀ ਉਸ ਨੂੰ ਪਿਆਰ ਕਰਦਾ ਹੈ ਜਾਂ ਨਹੀਂ। ਤੁਸੀਂ ਇਸਦਾ ਪਤਾ ਬਹੁਤ ਆਸਾਨੀ ਨਾਲ ਲਗਾ ਸਕਦੇ ਹੋ। ਇਸਦੇ ਲਈ ਤੁਹਾਨੂੰ ਆਪਣੇ ਸਾਥੀ ਦਾ ਪਾਰਸ ਚੈੱਕ ਕਰਨ ਦੀ ਜ਼ਰੂਰਤ ਹੈ। ਜੇਕਰ ਤੁਹਾਨੂੰ ਪਰਸ ਚੋਂ ਇਹ ਸਭ ਚੀਜ਼ਾਂ ਮਿਲ ਜਾਣ ਤਾਂ ਸਮਝ ਜਾਓ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ।
1. ਪਹਿਲਾ ਲਵ ਲੇਟਰ
ਵੈਸੇ ਦੇਖਿਆ ਜਾਂਦਾ ਹੈ ਕਿ ਔਰਤਾਂ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਸੀਰੀਅਸ ਹੁੰਦੀਆਂ ਹਨ ਅਤੇ ਇਕ-ਇੱਕ ਚੀਜ਼ ਨੂੰ ਸੰਭਾਲ ਕੇ ਰੱਖਦੀਆਂ ਹਨ। ਜੇਕਰ ਤੁਹਾਡਾ ਸਾਥੀ ਪਹਿਲਾਂ ਲਵ ਲੇਟਰ ਪਰਸ ''ਚ ਰੱਖੇ ਤਾਂ ਸਮਝ ਲਓ ਕਿ ਉਨ੍ਹਾਂ ਦੀ ਜਿੰਦਗੀ ''ਚ ਤੁਹਾਡੇ ਤੋਂ ਜ਼ਰਰੀ ਹੋਰ ਕੋਈ ਚੀਜ਼ ਨਹੀਂ ਹੈ।
2. ਪਹਿਲਾਂ ਗੁਲਾਬ
ਜੇਕਰ ਤੁਹਾਡੇ ਸਾਥੀ ਨੇ ਤੁਹਾਡੇ ਦੁਆਰਾ ਦਿੱਤਾ ਹੋਇਆ ਪਹਿਲਾਂ ਗੁਲਾਬ ਅੱਜ ਤੱਕ ਸੰਭਾਲ ਕੇ ਰੱਖਿਆ ਹੈ ਤਾਂ ਸਮਝ ਲਓ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦੇ ਹਨ।
3. ਫੋਟੋ
ਜੋ ਲੜਕੇ ਆਪਣੇ ਸਾਥੀ ਨਾਲ ਸੱਚਾ ਪਿਆਰ ਕਰਦੇ ਹਨ ਉਹ ਹਮੇਸ਼ਾ ਉਨ੍ਹਾਂ ਦੀ ਫੋਟੋ ਆਪਣੇ ਪਰਸ ''ਚ ਰੱਖਦੇ ਹਨ। ਜੇਕਰ ਉਨ੍ਹਾਂ ਦੇ ਪਰਸ ''ਚ ਤੁਹਾਡੀ ਫੋਟੋ ਹੈ ਤਾਂ ਤੁਸੀਂ ਬਹੁਤ ਖੁਸ਼ਨਸੀਬ ਹੋ।
4.ਪਿਆਰ ਦੀ ਨਿਸ਼ਾਨੀ
ਜ਼ਿਆਦਾਤਰ ਕਈ ਪਤੀ ਕੰਮ ਦੇ ਸਿਲਸਿਲੇ ''ਚ ਘਰ ਤੋਂ ਬਾਹਰ ਰਹਿੰਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਆਪਣੀ ਪਤਨੀ ਨਾਲ ਪਿਆਰ ਨਹੀਂ ਕਰਦੇ। ਜੇਕਰ ਤੁਹਾਡੇ ਪਤੀ ਘਰ ਤੋਂ ਦੂਰ ਜਾਣ ਤੇ ਆਪਣੀ ਕੋਈ ਨਿਸ਼ਾਨੀ ਤੁਹਾਨੂੰ ਦੇ ਕੇ ਜਾਂਦਾ ਹੈ ਤਾਂ ਸਮਝ ਜਾਓ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ।