ਸਾਵਧਾਨ! ਘਾਤਕ ਸਿੱਧ ਹੋ ਸਕਦੀ ਹੈ ਬੱਚਿਆਂ ਨੂੰ ਸਜਾ ਦੇਣੀ

12/28/2016 1:49:39 PM

ਜਲੰਧਰ— ਮਾਤਾ-ਪਿਤਾ ਬਣਨਾ ਸਾਡੇ ਜੀਵਨ ਦਾ ਸਭ ਤੋਂ ਸੁਖ ਦਾਇਕ ਅਨੁਭਵ ਹੈ। ਬੱਚਿਆਂ ਦੀ ਉਮਰ ਭਾਵੇ ਕੁਝ ਵੀ ਹੋਵੇ, ਤੁਹਾਡੀ ਜਿੰਮੇਵਾਰੀ ਕਦੀ ਖਤਮ ਨਹੀਂ ਹੁੰਦੀ। ਚੰਗੇ ਮਾਤਾ-ਪਿਤਾ ਬਣਨ ਲਈ ਤੁਹਾਨੂੰ ਇਸ ਕਲਾ ''ਚ ਮਹਿਰ ਹੋਣਾ ਪਵੇਗਾ ਕਿ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਸਹੀ ''ਤੇ ਗਲਤ ਬਾਰੇ ਦੱਸਦੇ ਹੋਏ ਉਨ੍ਹਾਂ ਨੂੰ ਇਕ ਸੁਤੰਤਰ, ਕਾਮਯਾਬ ''ਤੇ ਆਤਮ ਵਿਸ਼ਵਾਸੀ ਇਨਸਾਨ ਬਣਾਉਂਦੇ ਹਨ। ਜਦਂੋ ਬੱਚੇ ਸ਼ਰਾਰਤ ਕਰਦੇ ਹਨ ਤਾਂ ਅਕਸਰ ਲੋਕ ਆਪਣੇ ਬੱਚੇ ''ਤੇ ਹੱਥ ਚੁਕਦੇ ਹਨ, ਉਨ੍ਹਾਂ ਨੂੰ ਡਰਾਉਂਦੇ ਹਨ। ਜਦ ਕਿ ਇਹ ਸਭ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਗਲਤੀਆਂ ਸੁਧਾਰਨ ਲਈ ਹੀ ਕਰਦੇ ਹਨਪਰ ਕਈ ਵਾਰ ਜ਼ਿਆਦਾ ਗੁੱਸਾ ਘਾਤਕ ਵੀ ਸਿੱਧ ਹੋ ਸਕਦਾ ਹੈ। ਬੱਚਿਆਂ ''ਤੇ ਹੱਥ ਚੁੱਕਣ ਨਾਲ ਉਨ੍ਹਾਂ ''ਚ ਕਈ ਬਦਲਾਵ ਆ ਸਕਦੇ ਹਨ ਜਿੰਨ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ''ਤੇ ਮਾੜਾ ਆਸਰ ਪੈਂਦਾ ਹੈ।
ਜੇਕਰ ਤੁਸੀਂ ਬੱਚਿਆਂ ''ਤੇ ਜ਼ਰੂਰਤ ਤੋਂ ਜ਼ਿਆਦਾ ਗੁੱਸਾ ਕਰਦੇ ਹੋ ਤਾਂ ਤੁਹਾਡੇ ਬੱਚੇ ਦੇ ਅੰਦਰ ਤੁਹਾਡੇ ਲਈ ਨਫਰਤ ਆ ਸਕਦੀ ਹੈ, ਜਿਸ ਕਾਰਨ ਉਹ ਤੁਹਾਨੂੰ ਆਪਣਾ ਨਾ ਸਮਝ ਕੇ ਗਲਤ ਸੰਗਤ ''ਚ ਵੀ ਪੈ ਸਕਦੇ ਹਨ।
ਕਈ ਵਾਰ ਮਾਰ ਖਾਣ ਨਾਲ ਬੱਚਿਆਂ ਦੇ ਮੰਨ ''ਚ ਡਰ ਦੀ ਭਾਵਨਾ ਵੀ ਪੈਂਦਾ ਹੋ ਸਕਦੀ ਹੈ ਜਿਸ ਨਾਲ ਉਹ ਹੀਨ ਭਾਵਨਾ ਦੇ ਸ਼ਿਕਾਰ ਵੀ ਹੋ ਸਕਦੇ ਹਨ ''ਤੇ ਇਹ ਗੱਲ ਉਸਦੇ ਵਿਕਾਸ ਲਈ ਵੀ ਘਾਤਕ ਸਿੱਧ ਹੋ ਸਕਦੀ ਹੈ ਇਸ ਲਈ ਜਿੰਨ੍ਹਾਂ ਹੋ ਸਕੇ ਆਪਣੇ ਗੁੱਸੇ ਨੂੰ ਕੰਟਰੋਲ ''ਚ ਰੱਖੋ।


Related News