ਵਾਸਤੂ ਸ਼ਾਸਤਰ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ
Wednesday, Feb 03, 2021 - 03:14 PM (IST)
ਜਲੰਧਰ (ਬਿਊਰੋ) - ਹਰੇਕ ਵਿਅਕਤੀ ਆਪਣੇ ਜੀਵਨ ‘ਚ ਸਫ਼ਲਤਾ ਹਾਸਲ ਕਰਨਾ ਚਾਹੁੰਦਾ ਹੈ। ਬਹੁਤ ਸਾਰੇ ਲੋਕ ਮਿਹਨਤ ਵੀ ਬਹੁਤ ਕਰਦੇ ਹਨ ਪਰ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਤਰੱਕੀ ਨਹੀਂ ਮਿਲ ਪਾਉਂਦੀ। ਅਜਿਹਾ ਕਿਹਾ ਜਾਂਦਾ ਹੈ ਕਿ ਕੰਮ ‘ਚ ਕਾਮਯਾਬੀ ਦਾ ਸਬੰਧ ਵਾਸਤੂ ਸ਼ਾਸਤਰ ਨਾਲ ਜੁੜਿਆ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਮਨੁੱਖ ਦੇ ਹਿੱਤ ਸੰਬੰਧੀ ਬਹੁਤ ਸਾਰੀਆਂ ਗੱਲਾਂ ਦਾ ਵਰਣਨ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ। ਇਸ 'ਚ ਕਈ ਚੀਜ਼ਾਂ ਬਾਰੇ ਦੱਸਿਆ ਵੀ ਗਿਆ ਹੈ, ਜਿਨ੍ਹਾਂ ਨੂੰ ਜੇਕਰ ਵਿਅਕਤੀ ਆਪਣੇ ਜੀਵਨ 'ਚ ਅਪਣਾਉਂਦਾ ਹੈ ਤਾਂ ਉਸ ਦੇ ਜੀਵਨ 'ਚ ਸੁੱਖ-ਸਮਰਿੱਧੀ ਦਾ ਆਗਮਨ ਹੁੰਦਾ ਹੈ। ਇਸੇ ਲਈ ਕਿਸ ਦਿਸ਼ਾ ‘ਚ ਬੈਠ ਕੇ ਅਸੀਂ ਕੰਮ ਕਰ ਰਹੇ ਹਾਂ, ਇਸਦਾ ਵੀ ਵਾਸਤੂ ਜਗਤ ‘ਚ ਬਹੁਤ ਮਹੱਤਵ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਰੱਖੋ ਇਸ ਦਿਸ਼ਾ ਦਾ ਖ਼ਾਸ ਧਿਆਨ
. ਵਾਸਤੂ ਸ਼ਾਸਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਰੇਕ ਚੀਜ਼ ’ਤੇ ਕੰਮ ਵਾਸਤੂ ਅਨੁਸਾਰ ਕੀਤਾ ਜਾਵੇ ਤਾਂ ਕਾਮਯਾਬੀ ਮਿਲਦੀ ਹੈ ।
. ਦਫ਼ਤਰ ਦਾ ਕੰਮ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਮੂੰਹ ਉੱਤਰ ਦਿਸ਼ਾ ਵੱਲ ਹੋਵੇ। ਇਸ ਤਰ੍ਹਾਂ ਕਰਨ ਨਾਲ ਭਵਿੱਖ ’ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ।
. ਜਿੱਥੇ ਤੁਸੀਂ ਬੈਠ ਕੇ ਕੰਮ ਕਰ ਰਹੇ ਹੋ, ਉੱਥੇ ਆਲੇ-ਦੁਆਲੇ ਦੀ ਊਰਜਾ ਤੇ ਵਾਤਾਵਰਨ ਸਕਾਰਾਤਮ ਹੋਣਾ ਚਾਹੀਦਾ ਹੈ ।
. ਇਸ ਤੋਂ ਇਲਾਵਾ ਤੁਸੀਂ ਆਪਣੇ ਵਰਕ ਡੈਸਕ ਉੱਤੇ ਕੁਝ ਸਕਾਰਤਮਕ ਸੋਚ ਵਾਲੇ ਡੈਕੋਰੇਸ਼ਨ ਪੀਸ ਵੀ ਰੱਖ ਸਕਦੇ ਹੋ ।
. ਵਾਸਤੂ ‘ਚ ਦਿਸ਼ਾਵਾਂ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ । ਇਸੇ ਲਈ ਕਿਹਾ ਜਾਂਦਾ ਹੈ ਘਰ ਦੇ ਪ੍ਰਵੇਸ਼ ਵਾਲਾ ਦਰਵਾਜ਼ਾ ਕਦੇ ਵੀ ਉੱਤਰ ਅਤੇ ਦੱਖਣ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਹੋਣ ਤੇ ਘਰ ‘ਚ ਸੁੱਖ ਤੇ ਸ਼ਾਂਤੀ ਦਾ ਵਾਸ ਨਹੀਂ ਰਹਿੰਦਾ ।
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ
ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ