ਵੈਲੇਂਟਾਈਨਸ ਵੀਕ :‘ਕਿੱਸ’ ਲਿਆਉਂਦੀ ਹੈ ਪਿਆਰ ਅਤੇ ਰਿਸ਼ਤੇ ’ਚ ਮਿਠਾਸ

Tuesday, Feb 13, 2024 - 10:59 AM (IST)

ਅੰਮ੍ਰਿਤਸਰ (ਜਸ਼ਨ) - ਵੈਲੇਟਾਈਨ ਡੇਅ ਹਫ਼ਤੇ ਦਾ ਅੱਜ ਛੇਵਾਂ ਦਿਨ ਹੈ। ਛੇਵੇਂ ਦਿਨ ਨੂੰ ਕਿਸ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕਿੱਸ ਕਰਦਾ ਹੈ। ਪ੍ਰੇਮੀ-ਪ੍ਰੇਮਿਕਾ ਇਕ ਦੂਜੇ ਨੂੰ ਕਿਸ ਕਰਕੇ ਪਿਆਰ ਦਾ ਇਜ਼ਹਾਰ ਕਰਦੇ ਹਨ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਚੁੰਮਣ ਨਾਲ ਅਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਕਿੱਸ ਨਾਲ ਪਿਆਰ ਹੋਰ ਵੀ ਡੂੰਘਾ ਹੋ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਪਿਆਰ ਵਧਦਾ ਹੈ ਸਗੋਂ ਮਨ ਦੇ ਭੇਦਾਂ ਨੂੰ ਖੋਲ੍ਹਦਾ ਹੈ।

ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ -ਦੂਜੇ ਨੂੰ ਕਿੱਸ ਕਰਦੇ ਨੇ ਤਾਂ ਇਸ ਨਾਲ ਸਾਡੇ ਹਰਮੋਨ ਵਿਚ ਬਦਲਾਅ ਆਉਂਦਾ ਹੈ ਅਤੇ ਪਿਆਰ ਦਾ ਜਨਮ ਹੁੰਦਾ ਹੈ। 6ਵੀਂ ਸਦੀ ਵਿਚ ਫਰਾਂਸ ਵਿਚ ਪਿਆਰ ਦਾ ਇਜ਼ਹਾਰ ਕਰਨ ਲਈ ਡਾਂਸ ਕੀਤਾ ਜਾਂਦਾ ਸੀ ਅਤੇ ਜਦੋਂ ਡਾਂਸ ਖਤਮ ਹੁੰਦਾ ਸੀ ਤਾਂ ਲੋਕ ਇਕ ਦੂਜੇ ਨੂੰ ਕਿੱਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ। ਰੂਸ ਵਿਚ, ਵਿਆਹ ਵਾਲੇ ਦਿਨ ਕਿੱਸ ਕਰਨ ਦੀ ਪ੍ਰੰਪਰਾ ਸ਼ੁਰੂ ਹੋਈ ਅਤੇ ਕਿੱਸ ਨਾਲ ਇਕ ਵਾਅਦਾ ਵੀ ਲਿਆ ਗਿਆ। ਇਸ ਤੋਂ ਬਾਅਦ ਰੋਮੀਆਂ ਨੇ ਇਕ-ਦੂਜੇ ਨੂੰ ਮਾਣ ਦੇਣ ਲਈ ਕਿੱਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿਆਰ ਦਾ ਇਜ਼ਹਾਰ ਕਰਨ ਦਾ ਇਹ ਤਰੀਕਾ ਪੂਰੀ ਦੁਨੀਆ ਵਿਚ ਸ਼ੁਰੂ ਹੋ ਗਿਆ। ਕਿੱਸ ਕਰਨ ਨਾਲ ਨਾ ਸਿਰਫ ਤੁਹਾਡੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਹੁੰਦਾ ਹੈ, ਸਗੋਂ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਕਿੱਸ ਤੁਹਾਡੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦਗਾਰ ਹੁੰਦੀ ਹੈ। ਇੰਨਾ ਹੀ ਨਹੀਂ ਇਹ ਦਿਲ ਦੀਆਂ ਕਿਹੜੀਆਂ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿੱਸ ਹਾਰਮੋਨ ਆਕਸੀਟੋਸਿਨ ਦੇ ਪੱਧਰ ਨੂੰ ਵਧਾਉਂਦੀ ਹੈ ਅਤੇ ਸਾਡੇ ਸਰੀਰ ਵਿੱਚ ਕੁਦਰਤੀ ਤੌਰ ’ਤੇ ਠੰਡਾ ਹਾਰਮੋਨ ਐਂਡੋਰਫਿਨ ਨੂੰ ਵਧਾਉਂਦਾ ਹੈ।

ਕਿਉਂ ਮਨਾਇਆ ਜਾਂਦਾ ਹੈ ਕਿਸ ਡੇ- ਕਿਸ ਡੇ ਵੈਲੇਨਟਾਈਨ ਵੀਕ ਦੇ ਸਤਵੇਂ ਦਿਨ ਭਾਵ 13 ਫਰਵਰੀ ਨੂੰ ਆਉਂਦਾ ਹੈ। ਕਿੱਸ ਡੇ ਨੂੰ ਵੈਲੇਨਟਾਈਨ ਵੀਕ ਦਾ ਸਭ ਤੋਂ ਰੋਮਾਂਟਿਕ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਖਾਸ ਬਣਾਉਣ ਲਈ ਜੋੜੇ ਇਕ-ਦੂਜੇ ਨੂੰ ਕਿੱਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਸ ਦਿਨ ਕਿੱਸ ਕਰਨ ਨਾਲ ਪਿਆਰ ਵਧਦਾ ਹੈ। ਇਸ ਦਿਨ ਪਾਰਟਨਰ ਇਕ-ਦੂਜੇ ਨੂੰ ਕਿੱਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਕਿੱਸ ਕਰਨ ਨਾਲ ਨਾ ਸਿਰਫ ਪਿਆਰ ਵਧਦਾ ਹੈ ਸਗੋਂ ਇਕ ਦੂਜੇ ਪ੍ਰਤੀ ਸਨਮਾਨ ਵੀ ਵਧਦਾ ਹੈ।

ਕਿੱਸ ਕਰਨ ਨਾਲ ਮਿਲਦੀ ਹੈ ਖੁਸ਼ੀ - ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਕਿੱਸ ਕਰਦੇ ਹਾਂ ਤਾਂ ਇਸ ਨਾਲ ਤੁਹਾਡਾ ਦਿਮਾਗ ਆਕਸੀਟੌਸੀਨ, ਡੋਪਾਮਾਈਨ ਤੇ ਸੇਰੋਟੋਨਿਨ ਵਰਗੇ ਰਸਾਇਣ ਛੱਡਦਾ ਹੈ ਜਿਸ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ। ਨਾਲ ਹੀ ਖੁਸ਼ਹਾਲ ਹਾਰਮੋਨਸ ਦਾ ਇਹ ਮਿਸ਼ਰਣ ਮੂਡ ਸਵਿੰਗ ਨੂੰ ਕੰਟਰੋਲ ਕਰਨ ਵਿਚ ਵੱਡੀ ਮਦਦ ਕਰਦਾ ਹੈ।

ਘੱਟਦਾ ਹੈ ਬਲੱਡ ਪ੍ਰੈਸ਼ਰ - ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿੱਸ ਨਾਲ ਸਾਡੀਆਂ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘਟਾਉਣ ’ਚ ਮਦਦ ਮਿਲਦੀ ਹੈ। ਅਜਿਹੀ ਉਸ ਸਮੇਂ ਹੁੰਦਾ ਹੈ ਜਦੋ ਤੁਸੀਂ ਕਿੱਸ ਕਰਦੇ ਹੋ ਤਾਂ ਇਸ ਦੌਰਾਨ ਦਿਲ ਦੀਆਂ ਧੜਕਣ ਵਧ ਜਾਂਦੀ ਹੈ, ਜੋ ਖੂ਼ਨ ਦੀਆਂ ਨਾੜੀਆਂ ਨੂੰ ਫੈਲਾਉਂਦੀ ਹੈ ਅਤੇ ਇਸ ਦੌਰਾਨ ਜਦੋ ਖੂ਼ਨ ਦਾ ਪ੍ਰਵਾਹ ਹੁੰਦਾ ਹੈ ਤਾਂ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News