ਮੇਅਰ ਕੁੰਦਨ ਗੋਗੀਆ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਅਤੇ ਕਾਲੀ ਮਾਤਾ ਮੰਦਰ ਵਿਖੇ ਹੋਏ ਨਤਮਸਤਕ
Sunday, Jan 12, 2025 - 12:43 AM (IST)
ਪਟਿਆਲਾ/ਸਨੌਰ, (ਮਨਦੀਪ ਜੋਸਨ) : ਆਮ ਆਦਮੀ ਪਾਰਟੀ ਵਲੋ ਪਟਿਆਲਾ ਦਾ ਮੇਅਰ ਬਣਾਏ ਜਾਣ ਤੋਂ ਬਾਅਦ ਕੁੰਦਨ ਗੋਗੀਆ ਨੇ ਅੱਜ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਅਤੇ ਕਾਲੀ ਮਾਤਾ ਜੀ ਦੇ ਮੰਦਰ ਵਿਚ ਜਾ ਕੇ ਪਰਿਵਾਰ ਸਣੇ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਆਖਿਆ ਕਿ ਇਹ ਸਭ ਪ੍ਰਭੂ ਦੀ ਕ੍ਰਿਪਾ ਹੈ, ਜਿਸਨੇ ਉਸ ਵਰਗੇ ਨਿਮਾਣੇ ਵਰਕਰ ਨੂੰ ਮਾਨ ਦਿਵਾਇਆ ਹੈ।
ਕੁੰਦਨ ਗੋਗੀਆ ਨੇ ਆਖਿਆ ਕਿ ਉਹ ਆਪਣੀ ਇਸ ਨਿਯੁਕਤੀ ਲਈ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸਾਂਸਦ ਡਾ. ਸੰਦੀਪ ਪਾਠਕ, ਸੂਬਾ ਪ੍ਰਧਾਨ ਅਮਨ ਅਰੋੜਾ, ਸ਼ਹਿਰੀ ਪ੍ਰਧਾਨ ਸ਼ੈਰੀ ਕਲਸੀ, ਕੈਬਨਿਟ ਮੰਤਰੀ ਤੇ ਇੰਚਾਰਜ ਬਰਿੰਦਰ ਗੋਇਲ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪਾਰਟੀ ਦੇ ਪੁਰਾਣੇ ਵਰਕਰ ਨੂੰ ਇਨਾ ਵੱਡਾ ਮਾਣ ਦਿਵਾਇਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਆਖਿਆ ਕਿ ਉਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਰਹਿਨੁਮਾਈ ਹੇਠ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਛਡਣਗੇ। ਉਨ੍ਹਾ ਆਖਿਆ ਕਿ ਅਸੀ ਸਮੁਚੇ ਵਾਰਡਾਂ ਨੂੰ ਬਾਰੀਕੀ ਨਾਲ ਚੈਕ ਕਰਾਂਗੇ, ਜਿਨ੍ਹਾਂ ਵਾਰਡਾਂ ਵਿਚ ਕੰਮ ਹੋਣ ਵਾਲੇ ਹਨ, ਉਨ੍ਹਾ ਵਿਚ ਕੰਮ ਕਰਵਾਇਆ ਜਾਵੇਗਾ। ਉਨ੍ਹਾ ਆਖਿਆ ਕਿ ਲੋਕਾਂ ਲਈ ਉਨ੍ਹਾਂ ਦੇ ਦਰਵਾਜੇ ਪੂਰੀ ਤਰ੍ਹਾਂ ਖੁਲੇ ਹਨ। ਉਹ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ।