ਸਿਹਤ ਲਈ ਲਾਭਦਾਇਕ ਹੈ ਦਾਲਚੀਨੀ

Friday, Feb 03, 2017 - 12:53 PM (IST)

 ਸਿਹਤ ਲਈ ਲਾਭਦਾਇਕ ਹੈ ਦਾਲਚੀਨੀ

ਜਲੰਧਰ— ਦਾਲਚੀਨੀ ਸਿਹਤ ਲਈ ਬਹੁਤ ਲਾਭਦਾਇਕ ਹੈ। ਇਸ ਨੂੰ ਭਾਰਤ ਮਸਾਲਿਆਂ ''ਚ ਸ਼ਾਮਿਲ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਭੋਜਨ ਖੂਸ਼ਬੂਦਾਰ ਅਤੇ ਸੁਆਦੀ ਬਣ ਜਾਂਦਾ ਹੈ। ਇਸ ਦੇ ਪਾਊਡਰ ਜਾਂ ਇਕ ਛੋਟੇ ਜਿਹੇ ਟੁਕੜੇ ਨੂੰ ਮੂੰਹ ਵਿਚ ਰੱਖਣ ਨਾਲ ਮੂੰਹ ਦਾ ਸੁਆਦ ਵਧੀਆ ਹੋ ਜਾਂਦਾ ਹੈ। ਆਓ ਜਾਣਦੇ ਹਾਂ ਦਾਲਚੀਨੀ ਦੇ ਸਿਹਤ ਸੰਬੰਧੀ ਫਾਇਦਿਆਂ ਬਾਰੇ।| 
1. ਸਰਦੀ-ਜ਼ੁਕਾਮ 
ਸਰਦੀ-ਜ਼ੁਕਾਮ ਹੋਣ ''ਤੇ ਦਾਲਚੀਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਚਮਚ ਸ਼ਹਿਦ ''ਚ ਥੋੜ੍ਹਾ ਜਿਹਾ ਦਾਲਚੀਨੀ ਪਾਊਡਰ ਮਿਲਾ ਕੇ ਸਵੇਰੇ-ਸ਼ਾਮ ਲੈਣ ਨਾਲ ਸਰਦੀ-ਜ਼ੁਕਾਮ ''ਚ ਲਾਭ ਹੁੰਦਾ ਹੈ, |ਹਲਕੇ ਗਰਮ ਪਾਣੀ ਨਾਲ ਇਕ ਚੁਟਕੀ ਦਾਲਚੀਨੀ ਪਾਊਡਰ ਅਤੇ ਇਕ ਚੁਟਕੀ ਪੀਸੀ ਕਾਲੀ ਮਿਰਚ ਸ਼ਹਿਦ ਨਾਲ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ |
2. ਜੋੜਾਂ ਦੇ ਦਰਦ ਤੋਂ ਰਾਹਤ 
ਜੋੜਾਂ ਦਾ ਦਰਦ ਹੋਣ ''ਤੇ ਦਾਲਚੀਨੀ ਪਾਊਡਰ ਨੂੰ ਸ਼ਹਿਦ ''ਚ ਮਿਲਾ ਕੇ ਦਰਦ ਵਾਲੀ ਥਾਂ ''ਤੇ ਹਲਕੇ ਰੂਪ ''ਚ ਮਲਣ ਨਾਲ ਆਰਾਮ ਮਿਲਦਾ ਹੈ |
3.•ਚਮੜੀ ਰੋਗਾਂ ਲਈ 
ਖਾਰਸ਼-ਖੁਜਲੀ ਹੋਣ ''ਤੇ ਦਾਲਚੀਨੀ ਪਾਊਡਰ ਅਤੇ ਸ਼ਹਿਦ ਬਰਾਬਰ ਮਾਤਰਾ ''ਚ ਲੈ ਕੇ ਪੇਸਟ ਬਣਾ ਲਉ। ਇਸ ਪੇਸਟ ਨੂੰ ਲਗਾਉਣ ਨਾਲ ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਦਾਲਚੀਨੀ ਪਾਊਡਰ ''ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਦੇ ਕਿੱਲ-ਮੁਹਾਸਿਆਂ ''ਤੇ ਲਗਾਉਣ ਨਾਲ ਲਾਭ ਹੁੰਦਾ ਹੈ |
4. ਪੇਟ ਦੀ ਸਮੱਸਿਆ 
ਬਦਹਜ਼ਮੀ ਦੀ ਸਮੱਸਿਆ ''ਚ ਦਾਲਚੀਨੀ ਵਰਤੋਂ ਨਾਲ ਆਰਾਮ ਮਿਲਦਾ ਹੈ ਉਲਟੀ, ਗੈਸ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ''ਚ ਦਾਲਚੀਨੀ ਬਹੁਤ ਲਾਭਦੇਇਕ ਸਾਬਤ ਹੁੰਦੀ ਹੈ। |
5. ਮੋਟਾਪੇ ਦੀ ਸਮੱਸਿਆ
ਇਕ ਚਮਚ ਦਾਲਚੀਨੀ ਪਾਊਡਰ ਇਕ ਗਲਾਸ ਪਾਣੀ ''ਚ ਉਬਾਲੋ, ਫਿਰ ਇਸ ਨੂੰ ਉਤਾਰ ਕੇ ਇਸ ਵਿਚ ਦੋ ਵੱਡੇ ਚਮਚ ਸ਼ਹਿਦ ਮਿਲਾ ਕੇ ਸਵੇਰੇ ਨਾਸ਼ਤੇ ਤੋਂ ਲੱਗਭਗ ਅੱਧਾ ਘੰਟਾ ਪਹਿਲਾਂ ਪੀਓ। ਅਜਿਹਾ ਰਾਤ ਨੂੰ ਸੌਣ ਤੋਂ ਪਹਿਲਾਂ ਨਿਯਮਤ ਰੂਪ ਨਾਲ ਕਰਨ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੁੰਦੀ ਹੈ ਅਤੇ ਵਾਧੂ ਕੈਲੋਰੀ ਨਹੀਂ ਬਣਦੀ ਅਤੇ ਭਾਰ ਘੱਟ ਹੁੰਦਾ ਹੈ। | 
6. ਦਿਲ ਦੇ ਮਰੀਜ਼ਾਂ ਲਈ 
ਸ਼ਹਿਦ ਅਤੇ ਦਾਲਚੀਨੀ ਦੇ ਪਾਊਡਰ ਦਾ ਪੇਸਟ ਬਣਾ ਕੇ ਰੋਟੀ ਨਾਲ ਖਾਣ ਨਾਲ ਧਮਣੀਆਂ ''ਚ ਕੋਲੈਸਟਰੌਲ ਜਮ੍ਹਾਂ ਨਹੀਂ ਹੋਵੇਗਾ ਅਤੇ ਦਿਲ ਦੇ ਦੌਰਿਆਂ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪੈ ਚੁੱਕਾ ਹੈ ਉਹ ਜੇਕਰ ਇਸ ਇਲਾਜ ਨੂੰ ਕਰਨਗੇ ਤਾਂ ਭਵਿੱਖ ''ਚ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰ ਸਕਣਗੇ। |
7. ਸਿਹਤ ਸੰਬੰਧੀ ਹੋਰ ਬਿਮਾਰੀਆਂ ਲਈ
ਇਕ ਚਮਚ ਸ਼ਹਿਦ ''ਚ ਥੋੜ੍ਹਾ ਜਿਹਾ ਦਾਲਚੀਨੀ ਪਾਊਡਰ ਮਿਲਾ ਕੇ ਦੰਦਾਂ ''ਤੇ ਨਿਯਮਤ ਰੂਪ ਨਾਲ ਦੋ-ਤਿੰਨ ਵਾਰ ਮਲਣ ਨਾਲ ਦੰਦਾਂ ਦੀ ਤਕਲੀਫ਼ ਤੋਂ ਆਰਾਮ ਮਿਲਦਾ ਹੈ। ਤਣਾਅ ਹੋਣ ''ਤੇ ਸ਼ਹਿਦ ਦੇ ਨਾਲ ਥੋੜ੍ਹਾ ਜਿਹਾ ਦਾਲਚੀਨੀ ਪਾਊਡਰ ਮਿਲਾ ਕੇ ਇਸ ਦੀ ਵਰਤੋਂ ਕਰਦੇ ਰਹਿਣ ਨਾਲ ਆਰਾਮ ਮਿਲਦਾ ਹੈ, ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਇਹ ਦਮਾ ਅਤੇ ਅਧਰੰਗ ''ਚ ਵੀ ਬਹੁਤ ਫਾਇਦੇਮੰਦ ਹੈ।


Related News