ਖਾਣ ਤੋਂ ਇਲਾਵਾ ਚਾਵਲਾਂ ਨੂੰ ਕਰੋ ਇਸ ਤਰ੍ਹਾਂ ਇਸਤੇਮਾਲ

03/24/2017 3:48:19 PM

ਜਲੰਧਰ— ਅਸੀਂ ਸਾਰੇ ਜਾਣਦੇ ਹਾਂ ਕਿ ਚਾਵਲ ਅਤੇ ਉਸਦਾ ਪਾਣੀ ਕਈ ਸਿਹਤ ਅਤੇ ਬਿਊਟੀ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਫਾਇਦੇਮੰਦ ਹੈ ਪਰ ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ਬਾਰੇ ਨਹੀਂ ਪਤਾ ਕਿ ਚਾਵਲਾਂ ਨੂੰ ਸਿਰਫ ਖਾਣ ਦੇ ਲਈ ਹੀ ਨਹੀਂ ਸਗੋ ਹੋਰਾਂ ਕੰਮਾਂ ਲਈ ਵੀ ਇਸਤੇਮਾਲ ਕਰ ਸਕਦੇ ਹਾਂ। ਜੀ ਹਾਂ, ਚਾਵਲਾਂ ਦੀ ਮਦਦ ਨਾਲ ਤੁਸੀਂ ਭਿੱਜੇ ਹੋਏ ਇਲੈਕਟ੍ਰੋਨਿਕ ਪ੍ਰੋਡਕਟਾਂ ਨੂੰ ਸੁੱਕਾ ਸਕਦੇ ਹੋ ਅਤੇ ਬਲੇਨਡਰ ਦੀ ਧਾਰ ਤੇਜ਼ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਤੋਂ ਇਲਾਵਾ ਕਿਸ ਤਰ੍ਹਾਂ ਚਾਵਲਾਂ ਦਾ ਇਸਤੇਮਾਲ ਕਰ ਸਕਦੇ ਹਾਂ। 
1. ਜੇਕਰ ਤੁਹਾਡਾ ਫੋਨ ਜਾਂ ਕੋਈ ਇਲੈਕਟ੍ਰੋਨਿਕ ਚੀਜ਼ ਪਾਣੀ ''ਚ ਡਿੱਗ ਗਈ ਹੈ ਤਾਂ ਉਸ ਨੂੰ ਚਾਵਲਾਂ ''ਚ ਰੱਖ ਦਿਓ। ਇਸ ਨਾਲ ਚਾਵਲ ਨਮੀ ਨੂੰ ਸੋਖ ਲਵੇਗਾ। ਇਸ ਨੂੰ 12 ਤੋਂ 24 ਘੰਟਿਆਂ ਦੇ ਲਈ ਚਾਵਲਾਂ ''ਚ ਹੀ ਰਹਿਣ ਦਿਓ। 
2. ਜੇਕਰ ਜ਼ਿਆਦਾ ਸਮੇਂ ਤੋਂ ਰੱਖਿਆ ਨਮਕ ਸਿਲ ਗਿਆ ਹੈ ਤਾਂ ਨਮਕ ਦੇ ਡਿੱਬੇ ''ਚ ਚਾਵਲ ਦੇ ਕੁੱਝ ਦਾਣੇ ਪਾ ਦਿਓ। ਇਹ ਨਮਕ ਦੀ ਨਮੀ ਸੋਖ ਲਵੇਗਾ।
3. ਕਿਸੀ ਵੀ ਚੀਜ਼ ਨੂੰ ਫਰਾਈ ਕਰਨ ਤੋਂ ਪਹਿਲਾਂ ਤੇਲ ਗਰਮ ਹੋਇਆ ਜਾ ਨਹੀਂ। ਇਸਦੇ ਵਾਰੇ ਪਤਾ ਕਰਨ ਲਈ ਚਾਵਲ ਦਾ ਇਸਤੇਮਾਲ ਕਰੋ। ਚਾਵਲ ਦਾ ਇਕ ਦਾਣਾ ਤੇਲ ''ਚ ਪਾਓ, ਜੇਕਰ ਦਾਣਾ ਤੇਲ ਦੇ ਉੱਪਰ ਆ ਜਾਵੇ ਤਾਂ ਸਮਝ ਲਓ ਕਿ ਤੇਲ ਗਰਮ ਹੋ ਚੁੱਕਿਆ ਹੈ। 
4. ਬਲੇਨਡਰ ਦੀ ਧਾਰ ਤੇਜ਼ ਕਰਨ ਦੇ ਲਈ ਚਾਵਲਾਂ ਦੇ ਦਾਣਿਆਂ ਨੂੰ ਪਾ ਕੇ ਇਕ ਵਾਰ ਚਲਾਓ। ਇਸ ਨਾਲ ਬਲੇਨਡਰ ਤੇਜ਼ ਹੋ ਜਾਵੇਗਾ। 
5. ਜੇਕਰ ਤੁਸੀਂ ਫੁੱਲਦਾਨ ਜਾਂ ਕਿਸੇ ਬਰਤਨ ਦੀ ਅੰਦਰੋਂ ਸਫਾਈ ਕਰਨਾ ਚਾਹੁੰਦੇ ਹੋ ਤਾਂ ਇਸ ''ਚ ਮੁੱਠੀ ਇਕ ਚਾਵਲ ਅਤੇ ਪਾਣੀ ਪਾ ਦਿਓ। ਥੋੜ੍ਹੀ ਦੇਰ ਇਸ ਨੂੰ ਤੇਜ਼ੀ ਨਾਲ ਹਿਲਾਓ। ਫਿਰ ਆਮ ਪਾਣੀ ਨਾਲ ਇਸਦੀ ਸਫਾਈ ਕਰ ਦਿਓ। 


Related News